ਮੁੰਬਈ: ਫ਼ਿਲਮਮੇਕਰ ਅਸ਼ਵਿਨੀ ਅਈਅਰ ਤਿਵਾੜੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਾਸਟਿੰਗ ਦੀ ਪ੍ਰੀਕਿਰਿਆ ਦਾ ਕਲਾਕਾਰਾਂ ਦੀ ਰਾਜਨੀਤੀਕ, ਸ਼ਖਸੀਅਤ ਤੇ ਵਿਚਾਰਧਾਰਾ ਨਾਲ ਕੋਈ ਸਬੰਧ ਨਹੀਂ ਹੈ। ਬਲਕਿ ਉਹ ਕਲਾਕਾਰ ਦੇ ਹੁਨਰ ਤੇ ਕਹਾਣੀ ਦੀ ਮੰਗ ਨੂੰ ਦੇਖਦੇ ਹੋਏ ਕਾਸਟ ਕਰਦੀ ਹੈ। ਤਿਵਾੜੀ ਆਪਣੀ ਆਗਾਮੀ ਫ਼ਿਲਮ 'ਪੰਗਾ' ਦੀ ਰਿਲੀਜ਼ ਵਿੱਚ ਮਸ਼ਰੂਫ ਹੈ।
ਹੋਰ ਪੜ੍ਹੋ: ਸ਼ੁਭ ਮੰਗਲ ਜ਼ਿਆਦਾ ਸਾਵਧਾਨ: ਹੋਮੋਫੋਬੀਆ ਤੋਂ ਬਚਾਉਣ ਆ ਰਹੇ ਨੇ ਆਯੁਸ਼ਮਾਨ
ਫ਼ਿਲਮ ਵਿੱਚ ਕੰਗਨਾ ਰਣੌਤ, ਰਿਚਾ ਚੱਢਾ, ਨੀਨਾ ਗੁਪਤਾ ਵੀ ਨਜ਼ਰ ਆਉਣਗੀਆਂ। ਇਸ ਤੋਂ ਪਹਿਲਾ ਅਸ਼ਵਿਨੀ ਨੇ ਸਵਰਾ ਭਾਸਕਰ ਤੇ ਕ੍ਰੀਤੀ ਸੈਨਨ ਵਰਗੀਆਂ ਅਦਾਕਾਰਾ ਨਾਲ ਕੰਮ ਕੀਤਾ ਹੈ। ਅਸ਼ਵਿਨੀ ਨੇ ਕਿਹਾ, "ਜਦ ਗੱਲ ਕਾਸਟਿੰਗ ਦੀ ਆਉਂਦੀ ਹੈ, ਤਾਂ ਮੈਂ ਆਪਣੀਆਂ ਭਾਵਨਾਵਾਂ ਤੇ ਕਲਾਕਾਰਾਂ ਦੇ ਹੁਨਰ ਨੂੰ ਧਿਆਨ ਵਿੱਚ ਰੱਖਦੀ ਹਾਂ। ਚਾਹੇ ਉਹ ਸਵਰਾ ਹੋਵੇ, ਰਿਚਾ ਹੋਵੇ, ਕੰਗਨਾ ਹੋਵੇ ਚਾਹੇ ਇਹ ਬੇਹਤਰੀਨ ਅਦਾਕਾਰਾ ਹਨ।"
ਹੋਰ ਪੜ੍ਹੋ: ਗਿੱਪੀ ਗਰੇਵਾਲ ਸ੍ਰੀ ਨਨਕਾਣਾ ਸਾਹਿਬ ਹੋਏ ਨਤਮਸਤਕ, ਤਸਵੀਰਾਂ ਹੋ ਰਹੀਆਂ ਵਾਇਰਲ
ਦੱਸਣਯੋਗ ਹੈ ਕਿ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਵਿੱਚ ਅਦਾਕਾਰਾ ਨੇ ਮਹਿਲਾਵਾਂ ਦੀ ਸ਼ਕਤੀਕਰਨ ਨੂੰ ਦਿਖਾਇਆ ਗਿਆ ਹੈ ਤੇ ਇੱਕ ਸੰਵਾਦ ਵਿੱਚ ਉਹ ਕਹਿੰਦੀ ਹੈ, "ਇੱਕ ਮਾਂ ਦੇ ਵੀ ਸੁਪਨੇ ਹੁੰਦੇ ਹਨ।" ਪੰਜਾਬੀ ਗਾਇਕ ਜੱਸੀ ਗਿੱਲ ਵੀ ਫ਼ਿਲਮ ਵਿੱਚ ਕੰਗਨਾ ਦੇ ਪਤੀ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਪੰਗਾ 24 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ।