ਪੰਜਾਬ

punjab

By

Published : May 7, 2020, 5:11 PM IST

ETV Bharat / sitara

ਅਮਿਤਾਭ ਬੱਚਨ ਨੇ ਕੀਤਾ ਰਬਿੰਦਰ ਨਾਥ ਟੈਗੋਰ ਨੂੰ ਯਾਦ

ਅਮਿਤਾਭ ਬੱਚਨ ਨੇ ਭਾਰਤੀ ਕਵੀ ਤੇ ਫ਼ਿਲਾਸਫ਼ਰ ਰਬਿੰਦਰ ਨਾਥ ਟੈਗੋਰ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

Amitabh Bachchan remembers Rabindranath Tagore on birth anniversary
Amitabh Bachchan remembers Rabindranath Tagore on birth anniversary

ਮੁੰਬਈ: ਭਾਰਤੀ ਕਵੀ ਤੇ ਫ਼ਿਲਾਸਫ਼ਰ ਰਬਿੰਦਰਨਾਥ ਟੈਗੋਰ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਨੇ ਸ਼ਰਧਾਂਜਲੀ ਦਿੱਤੀ ਹੈ। ਬੱਚਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਮਹਾਨ ਫ਼ਿਲਾਸਫ਼ਰ ਦੀ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,"ਅੱਜ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਗੁਰੂਦੇਵ ਰਬਿੰਦਰ ਨਾਥ ਟੈਗੋਰ ਦੀ ਜੈਯੰਤੀ।"

ਉਨ੍ਹਾਂ ਨੇ ਆਪਣੇ ਟਵੀਟ ਵਿੱਚ ਅੱਗੇ ਲਿਖਿਆ,"ਕਵੀ, ਲੇਖਕ, ਫ਼ਿਲਾਸਫ਼ਰ, ਵਿਦਿਅਕ ਸੰਸਥਾਵਾਂ ਦਾ ਨਿਰਮਾਤਾ, ਪ੍ਰਮੁੱਖਤਾ ਦੇ ਪ੍ਰਤੀਕ... ਰਾਸ਼ਟਰੀ ਗੀਤ ਦੇ ਲੇਖਕ... ਸ਼ਤ ਸ਼ਤ ਨਮਨ (ਮੇਰੀ ਸ਼ਰਧਾਂਜਲੀ)।"

ਹੋਰ ਪੜ੍ਹੋ: ਇਰਫ਼ਾਨ ਨੇ ਮੇਰੇ ਮੁਸ਼ਕਿਲ ਸਮੇਂ 'ਚ ਸਹੀ ਦਿਸ਼ਾ ਦਿਖਾਈ ਸੀ: ਟਿਸਕਾ ਚੋਪੜਾ

ਕੋਲਕਾਤਾ ਵਿੱਚ 7 ਮਈ, 1891 ਵਿੱਚ ਜੰਮੇ ਰਬਿੰਦਰਨਾਥ ਟੈਗੋਰ ਪਹਿਲੇ ਭਾਰਤੀ ਸੀ, ਜਿਨ੍ਹਾਂ ਨੇ ਨੋਬਲ ਪੁਰਸਕਾਰ ਹਾਸਲ ਕੀਤਾ ਸੀ। ਉਨ੍ਹਾਂ ਨੂੰ ਇਹ ਵਿਸ਼ਵੀ ਸਨਮਾਨ 1913 ਵਿੱਚ ਆਪਣੀ ਸਾਹਿਤਕ ਰਚਨਾ ਲਈ ਮਿਲਿਆ ਸੀ।

ਟੈਗੋਰ ਨੇ ਕਈ ਮਸ਼ਹੂਰ ਕਵਿਤਾਵਾਂ, ਗਾਣੇ ਲਿਖੇ ਤੇ ਸਾਹਿਤਕ ਰਚਨਾਵਾਂ ਕੀਤੀ, ਜਿਸ ਵਿੱਚ ਭਾਰਤ ਦਾ ਰਾਸ਼ਟਰੀ ਗੀਤ ਵੀ ਸ਼ਾਮਿਲ ਹੈ।

ABOUT THE AUTHOR

...view details