ਹੈਦਰਾਬਾਦ: OnePlus ਆਪਣੇ ਗ੍ਰਾਹਕਾਂ ਲਈ OnePlus Buds 3 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਹਾਲ ਹੀ ਵਿੱਚ ਇਸਦੀ ਲਾਂਚ ਡੇਟ ਬਾਰੇ ਪੁਸ਼ਟੀ ਕੀਤੀ ਸੀ। OnePlus Buds 3 ਨੂੰ 23 ਜਨਵਰੀ ਦੇ ਦਿਨ ਲਾਂਚ ਕੀਤਾ ਜਾਵੇਗਾ। ਹੁਣ ਕੰਪਨੀ OnePlus Buds 3 ਦੇ ਫੀਚਰਸ ਬਾਰੇ ਵੀ ਜਾਣਕਾਰੀ ਪੇਸ਼ ਕਰਨ ਲੱਗੀ ਹੈ। ਕੰਪਨੀ ਨੇ ਇੱਕ ਨਵਾਂ ਪੋਸਟਰ ਸ਼ੇਅਰ ਕਰਕੇ ਆਪਣੇ ਨਵੇਂ ਬਡਸ ਦੀ ਬੈਟਰੀ ਬਾਰੇ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਖੁਲਾਸਾ ਕੀਤਾ ਹੈ ਕਿ OnePlus Buds 3 'ਚ ਤੁਹਾਨੂੰ 10 ਮਿੰਟ ਦੇ ਚਾਰਜ 'ਤੇ 7 ਘੰਟੇ ਦੀ ਬੈਟਰੀ ਲਾਈਫ਼ ਮਿਲਦੀ ਹੈ।
ਕੰਪਨੀ ਨੇ OnePlus Buds 3 ਬਾਰੇ ਦਿੱਤੀ ਜਾਣਕਾਰੀ:OnePlus Buds 3 ਦੇ ਨਾਲ 23 ਜਨਵਰੀ ਨੂੰ ਭਾਰਤ ਅਤੇ ਵਿਸ਼ਵ ਬਾਜ਼ਾਰ 'ਚ OnePlus 12 ਸੀਰੀਜ਼ ਨੂੰ ਵੀ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਲਾਂਚ ਤੋਂ ਪਹਿਲਾ ਹੀ OnePlus Buds 3 ਦੇ ਕੁਝ ਫੀਚਰਸ ਨੂੰ ਆਨਲਾਈਨ ਟੀਜ਼ ਕਰ ਦਿੱਤਾ ਹੈ। ਸੋਸ਼ਲ ਮੀਡੀਆ ਰਾਹੀ ਕੰਪਨੀ ਨੇ ਦੱਸਿਆ ਹੈ ਕਿ OnePlus Buds 3 'ਚ ਤੁਹਾਨੂੰ ਲੰਬੀ ਬੈਟਰੀ ਲਾਈਫ਼ ਮਿਲੇਗੀ। ਜੇਕਰ ਇਸਨੂੰ 10 ਮਿੰਟ ਚਾਰਜ਼ ਕੀਤਾ ਜਾਵੇ, ਤਾਂ ਇਹ 7 ਘੰਟੇ ਦਾ ਪਲੇਬੈਕ ਟਾਈਮ ਅਤੇ ਫੁੱਲ ਚਾਰਜ਼ ਹੋਣ 'ਤੇ 44 ਘੰਟੇ ਦਾ ਪਲੇਬੈਕ ਟਾਈਮ ਦਿੰਦੀ ਹੈ। ਇਸਦੇ ਨਾਲ ਹੀ, OnePlus Buds 3 ਦੇ ਕਲਰ ਆਪਸ਼ਨ ਵੀ ਸਾਹਮਣੇ ਆ ਗਏ ਹਨ। ਤੁਸੀਂ ਇਨ੍ਹਾਂ ਬਡਸ ਨੂੰ ਬਲੂ ਅਤੇ ਗ੍ਰੇ ਕਲਰ ਆਪਸ਼ਨਾਂ 'ਚ ਖਰੀਦ ਸਕਦੇ ਹੋ।