ਸਟਾਕਹੋਮ: ਰਸਾਇਣ ਵਿਗਿਆਨ ਦਾ ਨੋਬਲ (Nobel in Chemistry) ਦੋ ਵਿਗਿਆਨੀਆਂ ਨੂੰ ਸਾਂਝੇ ਤੌਰ 'ਤੇ ਦਿੱਤਾ ਗਿਆ ਹੈ। 2021 ਦਾ ਨੋਬੇਲ ਵਿਗਿਆਨਕ ਬੈਂਜਾਮਿਨ ਲਿਸਟ (Benjamin List)ਅਤੇ ਡੇਵਿਡ ਮੈਕਮਿਲਨ (David W.C. MacMillan) ਨੂੰ ਦਿੱਤਾ ਗਿਆ ਹੈ। ਦੋਹਾਂ ਨੂੰ ਰਸਾਇਣ ਦਾ ਨੋਬੇਲ (Chemistry Nobel) ਐਸਿਮਮੈਟ੍ਰਿਕ ਆਰਗੇਨੋਕੈਟਲਿਸਿਸ ਦੇ ਵਿਕਾਸ (development of asymmetric organocatalysis) ਲਈ ਦਿੱਤਾ ਗਿਆ ਹੈ।
ਸਟਾਕਹੋਮ ਵਿਚ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ (Royal Swedish Academy of Sciences) ਦੇ ਪੈਨਲ ਨੇ ਜੇਤੂਆਂ ਦਾ ਐਲਾਨ ਕੀਤਾ ਹੈ। ਪੁਰਸਕਾਰ ਦਾ ਐਲਾਨ ਕਰਦੇ ਹੋਏ ਨੋਬੇਲ ਕਮੇਟੀ ਨੇ ਕਿਹਾ ਕਿ ਰਸਾਇਣ ਵਿਗਿਆਨ ਨੋਬੇਲ ਪੁਰਸਕਾਰ 2021 ਜੇਤੂ ਬੈਂਜਾਮਿਨ ਲਿਸਟ ਅਤੇ ਡੇਵਿਡ ਮੈਕਮਿਲਨ ਨੇ ਅਣੁ ਨਿਰਮਾਣ ਦੇ ਲਈ ਇਕ ਨਵਾਂ ਅਤੇ ਸੌਖਾ ਯੰਤਰ ਵਿਕਸਿਤ ਕੀਤਾ ਹੈ। ਜਿਸ ਦਾ ਨਾਂ ਆਰਗੇਨੋਕੈਟਲਿਸਿਸ (organocatalysis)ਹੈ। ਇਸ ਦੀ ਵਰਤੋਂ ਵਿਚ ਨਵੇਂ ਫਾਰਮਾਸਿਊਟੀਕਲ ਵਿਚ ਖੋਜ ਸ਼ਾਮਲ ਹੈ ਅਤੇ ਇਸ ਨੇ ਰਸਾਇਣ ਵਿਗਿਆਨ ਨੂੰ ਹਰਿਤ (greener) ਬਣਾਉਣ ਵਿਚ ਵੀ ਮਦਦ ਕੀਤੀ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਖੋਜਕਰਤਾ ਨੇ ਲੰਬੇ ਸਮੇਂ ਤੋਂ ਮੰਨਦੇ ਸਨ ਕਿ ਸਿਰਫ ਦੋ ਤਰ੍ਹਾਂ ਦੇ ਕੈਟਲਿਸਟ ਮੁਹੱਈਆ ਹਨ-ਧਾਤੂ ਅਤੇ ਐਂਜਾਇਮ, ਪਰ ਨੋਬੇਲ ਪੁਰਸਕਾਰ ਜੇਤੂ ਬੈਂਜਾਮਿਨ ਲਿਸਟ ਅਤੇ ਡੇਵਿਡ ਮੈਕਮਿਲਨ ਨੇ ਇਕ ਤੀਜੇ ਤਰ੍ਹਾਂ ਦਾ ਕੈਟਾਲਿਸਟ-ਅਸਮਮਿਤ (asymmetric) ਆਰਗੇਨੋਟੈਲਿਸਿਸ ਵਿਕਾਸ ਕੀਤਾ ਹੈ, ਜੋ ਛੋਟੇ ਕਾਰਬਨਿਕ ਅਣੂਆਂ 'ਤੇ ਬਣਦਾ ਹੈ।
ਨੋਬੇਲ ਜੇਤੂ ਬੈਂਜਾਮਿਨ ਲਿਸਟ ਨੇ ਸੋਚਿਆ ਕਿ ਕੀ ਕੈਟਾਲਿਸਟ ਪ੍ਰਾਪਤ ਕਰਨ ਲਈ ਅਸਲ ਵਿਚ ਇਕ ਸੰਪੂਰਣ ਐਂਜਾਇਮ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਪ੍ਰੀਖਣ ਕੀਤਾ ਕਿ ਕੀ ਪ੍ਰੋਲਾਈਨ ਨਾਮਕ ਅਮੀਨੋ ਐਸਿਡ ਇਕ ਰਸਾਇਣਕ ਪ੍ਰਤੀਕਿਰਿਆ ਨੂੰ ਕੈਟਾਲਿਸਟ ਕਰ ਸਕਦਾ ਹੈ। ਪ੍ਰੀਖਣ ਵਿਚ ਉਨ੍ਹਾਂ ਨੂੰ ਚੰਗਾ ਨਤੀਜਾ ਮਿਲਿਆ ਅਤੇ ਇਸ ਨੇ ਸ਼ਾਨਦਾਰ ਕੰਮ ਕੀਤਾ। ਨੋਬੇਲ ਕਮੇਟੀ ਦੇ ਇਕ ਮੈਂਬਰ, ਪਰਨਿਲਾ ਵਿਟੁੰਗ-ਸਟਾਫਸ਼ੈੱਡ ਨੇ ਕਿਹਾ, ਇਹ ਪਹਿਲਾਂ ਤੋਂ ਹੀ ਮਾਨਵ ਜਾਤੀ ਨੂੰ ਬਹੁਤ ਲਾਭਦਾਇਕ ਕਰ ਰਿਹਾ ਹੈ।
ਜੇਤੂ ਦੀ ਪ੍ਰਤੀਕਿਰਿਆ
ਪੁਰਸਕਾਰ ਦੇ ਐਲਾਨ ਤੋਂ ਬਾਅਦ ਲਿਸਟ ਨੇ ਕਿਹਾ ਕਿ ਉਨ੍ਹਾਂ ਲਈ ਪੁਰਸਕਾਰ ਇਕ ਬਹੁਤ ਵੱਡੀ ਹੈਰਾਨੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਦੀ ਬਿਲਕੁਲ ਉਮੀਦ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਸਵੀਡਨ ਤੋਂ ਫੋਨ ਆਇਆ ਤਾਂ ਉਹ ਆਪਣੇ ਪਰਿਵਾਰ ਦੇ ਨਾਲ ਐਮਸਟਰਡਮ ਵਿਚ ਛੁੱਟੀਆਂ ਮਨਾ ਰਹੇ ਸਨ। ਲਿਸਟ ਵਿਚ ਕਿਹਾ ਕਿ ਉਨ੍ਹਾਂ ਨੂੰ ਸ਼ੁਰੂ ਵਿਚ ਨਹੀਂ ਪਤਾ ਸੀ ਕਿ ਮੈਕਮਿਲਨ ਉਸੇ ਵਿਸ਼ੇ 'ਤੇ ਕੰਮ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਾ ਕਿ ਜਦੋਂ ਤੱਕ ਇਹ ਕੰਮ ਨਹੀਂ ਕਰਦਾ ਹੈ ਉਦੋਂ ਤੱਕ ਉਨ੍ਹਾਂ ਦੀ ਇਹ ਕੋਸ਼ਿਸ਼ ਇਕ ਖਰਾਬ ਵਿਚਾਰ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਾ ਕਿ ਇਹ ਕੁਝ ਵੱਡਾ ਹੋ ਸਕਦਾ ਹੈ।