ਹੈਦਰਾਬਾਦ:Motorola ਨੇ ਆਪਣੇ ਯੂਜ਼ਰਸ ਲਈ Moto G Play ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਅਮਰੀਕਾ 'ਚ ਲਾਂਚ ਕੀਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ ਕੰਪਨੀ ਨੇ ਆਪਣੀ G ਸੀਰੀਜ਼ 'ਚ Moto G Play (2023) ਨੂੰ ਲਾਂਚ ਕੀਤਾ ਸੀ। ਇਹ ਫੋਨ ਕੰਪਨੀ ਨੇ ਸਾਲ 2022 'ਚ ਲਾਂਚ ਕੀਤਾ ਸੀ। ਹੁਣ ਕੰਪਨੀ ਨੇ Moto G Play (2023) ਦੀ ਸਫ਼ਲਤਾ ਦੇ ਰੂਪ 'ਚ Moto G Play (2024) ਨੂੰ ਪੇਸ਼ ਕੀਤਾ ਹੈ।
Moto G Play ਦੇ ਫੀਚਰਸ: Moto G Play ਸਮਾਰਟਫੋਨ 'ਚ 6.5 ਇੰਚ ਦੀ HD+Resolution ਵਾਲੀ ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਅਤੇ 500nits ਤੱਕ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 680 ਦੀ ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 4GB ਰੈਮ ਅਤੇ 64GB ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ ਪ੍ਰਾਈਮਰੀ ਕੈਮਰਾ, ਮੇਨ ਕੈਮਰਾ LED ਫਲੈਸ਼ ਯੂਨਿਟ ਦੇ ਨਾਲ ਪੇਸ਼ ਕੀਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 8MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 15 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।