ਹੈਦਰਾਬਾਦ: ਇੰਸਟਾਗ੍ਰਾਮ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਕੰਪਨੀ ਨੇ ਬੱਚਿਆ ਦੀ ਸੇਫ਼ਟੀ ਲਈ ਕਈ ਫੀਚਰਸ ਪੇਸ਼ ਕੀਤੇ ਸੀ, ਜਿਸ 'ਚ Explore ਅਤੇ Reels 'ਚ ਗਲਤ ਕੰਟੈਟ ਨਹੀਂ ਦਿਖੇਗਾ ਆਦਿ ਸ਼ਾਮਲ ਹੈ। ਹੁਣ ਕੰਪਨੀ ਬੱਚਿਆਂ ਦੀ ਸੇਫ਼ਟੀ ਨੂੰ ਧਿਆਨ 'ਚ ਰੱਖਦੇ ਹੋਏ ਇੱਕ ਹੋਰ ਨਵਾਂ ਫੀਚਰ ਰੋਲਆਊਟ ਕਰਨ ਜਾ ਰਹੀ ਹੈ।
'Nighttime Nudges' ਫੀਚਰ ਦੀ ਵਰਤੋ: Techcrunch ਦੀ ਰਿਪੋਰਟ ਅਨੁਸਾਰ, ਇੰਸਟਾਗ੍ਰਾਮ ਬੱਚਿਆਂ ਲਈ 'Nighttime Nudges' ਫੀਚਰ ਨੂੰ ਪੇਸ਼ ਕਰਨ ਜਾ ਰਿਹਾ ਹੈ। ਇਸ ਫੀਚਰ ਰਾਹੀ ਕੰਪਨੀ ਬੱਚਿਆਂ ਨੂੰ ਰਾਤ 10 ਵਜੇ ਤੋਂ ਬਾਅਦ ਪਲੇਟਫਾਰਮ ਤੋਂ ਦੂਰ ਰਹਿਣ ਲਈ ਇੱਕ ਖਾਸ ਮੈਸੇਜ ਦਿਖਾਏਗੀ। ਇਸ ਫੀਚਰ ਦਾ ਉਦੇਸ਼ ਬੱਚਿਆਂ ਨੂੰ ਰਾਤ ਤੱਕ ਇਸ ਐਪ ਦਾ ਇਸਤੇਮਾਲ ਕਰਨ ਤੋਂ ਰੋਕਣਾ ਹੈ। ਕੰਪਨੀ ਇੱਕ Popup ਦਿਖਾਏਗੀ, ਜਿਸ 'ਚ 'Time for a Break' ਲਿਖਿਆ ਹੋਵੇਗਾ ਕਿ ਕਾਫ਼ੀ ਸਮੇਂ ਹੋ ਗਿਆ ਹੈ, ਹੁਣ ਤੁਹਾਨੂੰ ਇੰਸਟਾਗ੍ਰਾਮ ਬੰਦ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦਾ ਮੈਸੇਜ ਸਿਰਫ਼ ਬੱਚਿਆ ਦੇ ਅਕਾਊਂਟਸ 'ਚ ਰਾਤ 10 ਵਜੇ ਤੋਂ ਬਾਅਦ ਦਿਖੇਗਾ, ਜਦੋ ਉਹ 10 ਮਿੰਟ ਤੋਂ ਜ਼ਿਆਦਾ ਸਮੇਂ ਤੱਕ ਇੰਸਟਾਗ੍ਰਾਮ ਚਲਾਉਣਗੇ।