ਨਵੀਂ ਦਿੱਲੀ: ਗੁਗਲ ਪਲੇ ਮਿਊਜ਼ਿਕ ਨੂੰ ਯੂ-ਟਿਯੂਬ ਮਿਊਜ਼ਿਕ ਵਿੱਚ ਜਲਦ ਹੀ ਤਬਦੀਲ ਕੀਤਾ ਜਾ ਰਿਹਾ ਹੈ। ਇਸ ਨਾਲ ਸੰਗੀਤ ਪ੍ਰੇਮੀਆਂ ਨੂੰ ਗਾਣੇ ਸੁਣਨ ਅਤੇ ਸਰਚ ਕਰਨ ਦਾ ਨਵਾਂ ਜ਼ਰੀਆ ਮਿਲ ਜਾਵੇਗਾ।
ਦਰਅਸਲ, ਗੁਗਲ ਇਸ ਸਾਲ ਅਕਤੂਬਰ ਦੇ ਅੰਤ ਤੱਕ ਗੁਗਲ ਪਲੇ ਮਿਊਜ਼ਿਕ ਦੀ ਸੇਵਾ ਹਮੇਸ਼ਾ ਦੇ ਲਈ ਬੰਦ ਕਰਨ ਜਾ ਰਿਹਾ ਹੈ। ਦਸਬੰਰ ਵਿੱਚ ਇਹ ਦਿਖਣਾ ਬੰਦ ਹੋ ਜਾਵੇਗਾ। ਇਸ ਸਬੰਧ ਵਿੱਚ ਗੁਗਲ ਨੇ ਉਯੋਗਕਰਤਾਵਾਂ ਨੂੰ ਈਮੇਲ ਵੀ ਭੇਜਿਆ ਹੈ। ਗੂਗਲ ਨੇ ਈਮੇਲ ਵਿੱਚ ਕਿਹਾ ਹੈ ਕਿ ਇਸ ਸਾਲ ਅਕਤੂਬਰ ਤੱਕ ਗੁਗਲ ਪਲੇ ਮਿਊਜ਼ਿਕ ਦੀ ਸੇਵਾ ਹਮੇਸ਼ਾ ਲਈ ਬੰਦ ਹੋ ਜਾਵੇਗੀ।
ਕੰਪਨੀ ਨੇ ਕਿਹਾ ਕਿ ਸਤੰਬਰ 2020 ਵਿੱਚ ਨਿਊਜੀਲੈਂਡ ਤੇ ਦੱਖਣੀ ਅਫ਼ਰੀਕਾ ਵਿੱਚ ਗੂਗਲ ਪਲੇ ਮਿਊਜ਼ਿਕ ਦੀ ਸੇਵਾ ਬੰਦ ਕਰ ਦਿੱਤੀ ਜਾਵੇਗੀ। ਕੰਪਨੀ ਇਸ ਸੇਵਾ ਨੂੰ ਬੰਦ ਕਰਨ ਤੋਂ ਪਹਿਲਾਂ ਉਪਯੋਗ ਕਰਤਾਵਾਂ ਨੂੰ ਸੂਚਿਤ ਕਰੇਗੀ। ਯੂ-ਟਿਯੂਬ ਮਿਊਜ਼ਿਕ ਵਿੱਚ 50 ਮਿਲੀਅਨ ਤੋਂ ਵੱਧ ਅਧਿਕਾਰਕ ਟ੍ਰੈਕ ਐਲਬਮ ਤੇ ਉੱਚ ਗੁਣਵਤਾ ਵਾਲੇ ਆਡੀਓ, ਨਾਲ ਹੀ ਡੀਟ ਕਟਸ, ਬੀ ਸਾਈਡ, ਲਾਈਵ ਪ੍ਰਦਰਸ਼ਨ ਤੇ ਰੀਮੇਕ ਹਨ।
ਗੁਗਲ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਤੁਸੀਂ ਆਪਣੇ ਗੁਗਲ ਪਲੇ ਮਿਊਜ਼ਿਕ ਲਾਈਬ੍ਰੇਰੀ ਬਣਾਉਣ ਵਿੱਚ ਕਾਫੀ ਸਮਾਂ ਬਤੀਤ ਕੀਤਾ ਹੈ। ਇਸ ਲਈ ਪਲੇਲਿਸਟ, ਅਪਲੋਡ ਤੇ ਸਿਫਾਰਸ਼ਾਂ ਦੇ ਨਾਲ, ਸਿਰਫ਼ ਇੱਕ ਕਲਿੱਕ ਨਾਲ ਤੁਹਾਡੀ ਮਿਊਜ਼ਿਕ ਲਾਈਬ੍ਰੇਰੀ ਨੂੰ ਯੂ-ਟਿਯੂਬ ਮਿਊਜ਼ਿਕ ਵਿੱਚ ਭੇਜਣ ਦੀ ਸਰਲ ਸੁਵਿਧਾ ਦਿੱਤੀ ਹੈ।
ਕੰਪਨੀ ਨੇ ਕਿਹਾ ਕਿ ਜੇਕਰ ਤੁਸੀਂ ਯੂ-ਟਿਯੂਬ ਮਿਊਜ਼ਿਕ ਨੂੰ ਅਜੇ ਤੱਕ ਵਰਤਿਆ ਨਹੀਂ ਹੈ ਤਾਂ ਤੁਹਾਨੂੰ ਇਹ ਗੂਗਲ ਪਲੇ ਮਿਊਜ਼ਿਕ ਥੋੜਾ ਜਿਹਾ ਵਖਰਾ ਲਗੇਗਾ। ਇਸ ਉੱਤੇ 6.50 ਕਰੋੜ ਤੋਂ ਜ਼ਿਆਦਾ ਗਾਣੇ, ਐਲਬਮ, ਪਲੇ ਲਿਸਟ ਮਿਲਦੇ ਹਨ। ਇਸ ਦੇ ਨਾਲ ਹੀ ਤੁਹਾਨੂੰ ਗੁਗਲ ਪਲੇ ਮਿਊਜ਼ਿਕ ਦੀ ਬਹੁਤ ਸਾਰੀ ਸੁਵਿਧਾਵਾਂ ਇੱਥੇ ਮਿਲਣਗੀਆਂ। ਉਮੀਦ ਹੈ ਕਿ ਇਹ ਤੁਹਾਨੂੰ ਪਸੰਦ ਆਏਗਾ।