ਪੰਜਾਬ

punjab

ETV Bharat / jagte-raho

ਸੈਲਫੀ ਲੈਂਦੇ ਲੈਂਦੇ ਮੁੰਡੇ ਮੋਬਾਈਲ ਲੈ ਕੇ ਹੋਏ ਫਰਾਰ

ਮੁੰਡੇ ਮੋਬਾਈਲ ਖਰੀਦਣ ਦੇ ਬਹਾਨੇ ਤੋਂ ਦੁਕਾਨ ਵਿੱਚ ਆ ਸੈਲਫੀ ਲੈਂਦੇ ਲੈਂਦੇ ਦੁਕਾਨ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤੇ ਦੁਕਾਨਦਾਰ ਵੇਖਦਾ ਹੀ ਰਿਹਾ ਗਿਆ। ਪਹਿਲੇ ਵੀ ਇੱਕ ਦੋ ਵਾਰ ਲੰਡਨ ਮਾਰਕੀਟ 'ਚ ਇਸ ਤਰ੍ਹਾਂ ਦੀਆਂ ਘਟਨਾ ਵਾਪਰ ਚੁੱਕੀ ਹੈ।

ਸੈਲਫੀ ਲੈਂਦੇ ਲੈਂਦੇ ਮੁੰਡਾ ਮੋਬਾਈਲ ਲੈਕੇ ਹੂਏ ਫਰਾਰ

By

Published : Apr 10, 2019, 11:08 PM IST

ਅੰਮ੍ਰਿਤਸਰ: ਚੋਰਾਂ ਦਾ ਹੌਸਲਾਂ ਅੱਜ ਕੱਲ ਇਥੇ ਤੱਕ ਵੱਧ ਗੀਆ ਹੈ ਕਿ ਚੋਰ ਸਰੇਆਮ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗ ਪਏ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਸਾਮਣੇ ਬਣੀ ਲੰਡਨ ਮਾਰਕੀਟ ਤੋਂ ਸਾਹਮਣੇ ਆਇਆ ਹੈ। ਜਿਥੇ ਦੋ ਚੋਰ ਇਕ ਮੋਬਾਈਲ ਦੀ ਦੁਕਾਨ ਤੋਂ ਲੈਕੇ ਮੋਬਾਈਲ ਲੈਕੇ ਰਫੂਚੱਕਰ ਹੋ ਜਾਂਦੇ ਹਨ ਤੇ ਦੁਕਾਨਦਾਰ ਦੇਖਦਾ ਹੀ ਰਹੀ ਜਾਂਦਾ ਹੈ। ਇਹ ਸਾਰੀ ਘਟਨਾ ਦੁਕਾਨ 'ਚ ਲਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਜਾਣਕਾਰੀ ਮੁਤਾਬਕ ਦੋ ਮੁੰਡੇ ਮੋਬਾਈਲ ਖਰੀਦਣ ਦੇ ਬਹਾਨੇ ਤੋਂ ਦੁਕਾਨ ਵਿੱਚ ਆਏ ਤੇ ਮੋਬਾਈਲ ਤੋਂ ਸੈਲਫੀ ਲੈਣ ਦੇ ਬਹਾਨੇ ਦੁਕਾਨ ਤੋਂ ਬਾਹਰ ਨਿਕਲ ਕੇ ਬੁਲੈਟ ਤੇ ਬੈਠ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤੇ ਦੁਕਾਨਦਾਰ ਵੇਖਦਾ ਹੀ ਰਿਹਾ ਗਿਆ। ਦੁਕਾਨਦਾਰ ਨੇ ਕਹਿਣਾ ਹੈ ਕਿ ਪਹਿਲੇ ਵੀ ਇੱਕ ਦੋ ਵਾਰ ਬਾਜ਼ਾਰ ਵਿੱਚ ਇਸੇ ਤਰ੍ਹਾਂ ਦੀਆਂ ਘਟਨਾ ਵਾਪਰ ਚੁੱਕੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਦੀ ਰਿਕਾਰਡਿੰਗ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਫੋਟੇਜ ਦੇ ਅਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮਾਂ ਦੀ ਭਾਲ ਜਾਰੀ ਹੈ।

ABOUT THE AUTHOR

...view details