ਗੜ੍ਹਸ਼ੰਕਰ : ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕ ਜੈ ਸਿੰਘ ਰੋੜੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਥਾਣਾ ਗੜ੍ਹਸ਼ੰਕਰ ਦੇ ਇੱਕ ਥਾਣੇਦਾਰ ਨੂੰ ਰੰਗੇ ਹੱਥੀ ਰਿਸ਼ਵਤ ਲੈਂਦੇ ਹੋਏ ਕਾਬੂ ਕਰਦੇ ਦਿਖਾਈ ਦੇ ਰਹੇ ਹਨ।
'ਆਪ' ਵਿਧਾਇਕ ਜੈ ਸਿੰਘ ਰੋੜੀ ਨੇ ਰੰਗੇ ਹੱਥੀ ਫੜਿਆ ਰਿਸ਼ਵਤ ਲੈਂਦਾ ਥਾਣੇਦਾਰ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਜੈ ਸਿੰਘ ਰੋੜੀ ਥਾਣੇ ਵਿੱਚ ਕੁਝ ਹੋਰ ਲੋਕਾਂ ਨਾਲ ਬੈਠੇ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਹੀ ਜੈ ਸਿੰਘ ਰੋੜੀ ਇਸ ਘਟਨਾ ਭਾਰੇ ਜਾਣਕਾਰੀ ਦਿੰਦੇ ਹੋਏ ਵੀ ਨਜ਼ਰ ਆ ਰਹੇ ਹਨ।
ਉਨ੍ਹਾਂ ਵੀਡੀਓ ਵਿੱਚ ਕਿਹਾ ਕਿ ਪਿੰਡ ਸਤਨੋਰ ਦੀ ਜਸਵੀਰ ਕੌਰ ਨੇ ਪੁਲਿਸ ਕੋਲ ੳੇੁਸ ਦੇ ਪਤੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਉਣੀ ਸੀ। ਇਸੇ ਦੌਰਾਨ ਹੀ ਪੁਲਿਸ ਨੇ ਉਸ ਅੋਰਤ ਨੂੰ ਖੱਜਲ ਖੁਆਰ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਥਾਣੇਦਾਰ ਨੇ ਉਸ ਔਰਤ ਦੇ ਰਿਸ਼ੇਦਾਰ ਤੋਂ ਰਿਪੋਰਟ ਲਿਖਣ ਬਦਲੇ 2000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਜਿਸ ਨੇ ਦੋ ਹਜ਼ਾਰ ਰੁਪਾਏ ਇਸ ਥਾਾਣੇਦਾਰ ਨੂੰ ਦੇ ਦਿੱਤੇ ਹਨ।
ਇਹ ਵੀ ਪੜ੍ਹੋ : ਕਰੋੜਾਂ ਦੀ ਠੱਗੀ ਮਾਰਨ ਵਾਲੇ 14 ਵਿਅਕਤੀਆਂ ਵਿਰੁੱਧ ਕੇਸ ਦਰਜ
ਵੀਡੀਓ ਵਿੱਚ ਵਿਧਾਇਕ ਦੇ ਸਾਹਮਣੇ ਹੀ ਇੱਕ ਪੁਲਿਸ ਅਫਸਰ ਨੇ ਸਬੰਧਤ ਥਾਣੇਦਾਰ ਦੀ ਜੇਬ ਵਿੱਚੋਂ 500-500 ਦੇ ਨੋਟ ਕੱਢੇ । ਜਿਨ੍ਹਾਂ ਬਾਰੇ ਵਿਧਾਇਕ ਨੇ ਦਾਅਵਾ ਕੀਤਾ ਕਿ ਇਨ੍ਹਾਂ ਨੋਟਾਂ ਦੇ ਨੰਬਰ ਉਨ੍ਹਾਂ ਕੋਲ ਨੋਟ ਕੀਤੇ ਹੋਏ ਹਨ।
ਇਸ ਤੋਂ ਇਲਾਵਾ ਵਿਧਾੲਕਿ ਜੈ ਸਿੰਘ ਰੋੜੀ ਨੇ ਇੱਕ ਹੋਰ ਵੀਡੀਓ ਜਾਰੀ ਕਰਕੇ ਭ੍ਰਿਸ਼ਟ ਅਫਸਰਾਂ ਨੂੰ ਤਾੜਣਾ ਕੀਤੀ ਹੈ ਕਿ ਉਹ ਗੜਸ਼ੰਕਰ ਹਲਕੇ ਵਿੱਚ ਰਿਸ਼ਵਤ ਲੈਣ ਤੋਂ ਬਾਜ ਆ ਜਾਣ ਨਹੀਂ ਤਾਂ ਉਨ੍ਹਾਂ ਨੂੰ ਵੀ ਇਸਤੇ ਤਰ੍ਹਾਂ ਹੀ ਕਾਬੂ ਕੀਤਾ ਜਾਵੇਗਾ।