ਬੇਰੂਤ: ਤੁਰਕੀ ਦੇ ਇੱਕ ਲੜਾਕੂ ਜਹਾਜ਼ ਨੇ ਸੀਰੀਆ ਦੇ ਈਦਲੀਬ ਸੂਬੇ ਦੇ ਉੱਤਰ ਪੱਛਮ ਵਿੱਚ ਸੀਰੀਆ ਦੇ ਇੱਕ ਜੰਗੀ ਜਹਾਜ਼ ਨੂੰ ਸੁੱਟ ਦਿੱਤਾ। ਇਸ ਵਿੱਚ ਪਾਇਲਟ ਦੀ ਮੌਤ ਹੋ ਗਈ। ਨਿਗਰਾਨੀ ਸਮੂਹ ਨੇ ਇਸ ਬਾਰੇ ਜਾਣਕਾਰੀ ਦਿੱਤੀ।
ਦੱਸ ਦਈਏ ਕਿ ਲੜਾਈ ਦੇ 3 ਦਿਨਾਂ ਦੇ ਅੰਦਰ ਤੁਰਕੀ ਅਤੇ ਸੀਰੀਆ ਦੀਆਂ ਫੌਜਾਂ ਦਰਮਿਆਨ ਜਹਾਜ਼ ਦੇ ਹਾਦਸੇ ਦੀ ਇਹ ਤੀਜੀ ਘਟਨਾ ਹੈ।
ਸੀਰੀਆ ਦੀ ਸਰਕਾਰ ਨੇ ਇਦਲੀਬ ਨੂੰ ਨਿਸ਼ਾਨਾ ਬਣਾਉਂਦਿਆਂ ਮਿਜ਼ਾਈਲਾਂ ਦਾਗੀਆਂ। ਇਸ ਦੌਰਾਨ ਇਦਲੀਬ ਵਿੱਚ 9 ਨਾਗਰਿਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਪੂਰਵੀ ਅਫਗਾਨਿਸਤਾਨ ਵਿੱਚ ਵਿਸਫੋਟ, 3 ਦੀ ਮੌਤ ਤੇ 11 ਜ਼ਖਮੀ
ਦਸੰਬਰ ਤੋਂ ਲੈ ਕੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਸੁਰੱਖਿਆ ਬਲ ਜੇਹਾਦੀ ਬਹੁਮਤ ਦੇ ਇਸ ਹਿੱਸੇ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਤੁਰਕੀ ਇੱਥੇ ਕੁੱਝ ਬਾਗੀ ਸਮੂਹਾਂ ਦਾ ਸਮਰਥਨ ਕਰਦਾ ਹੈ।
ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਤੁਰਕੀ ਦੇ ਐੱਫ-16 ਲੜਾਕੂ ਜਹਾਜ਼ਾਂ ਨੇ ਸੀਰੀਆ ਦੇ ਜਹਾਜ਼ਾਂ ਨੂੰ ਇਦਲੀਬ ਪ੍ਰਾਂਤ ਵਿੱਚ ਸੁੱਟ ਦਿੱਤਾ। ਇਸ ਦੇ ਨਾਲ ਹੀ ਤੁਰਕੀ ਦੇ ਰੱਖਿਆ ਮੰਤਰਾਲੇ ਨੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ।