ਪੰਜਾਬ

punjab

ETV Bharat / international

WTO ਨੇ ਨਵੇਂ ਕੋਵਿਡ ਵੈਰੀਐਂਟ ਦੇ ਚਲਦੇ ਜਿਨੇਵਾ ਮੰਤਰੀ ਪੱਧਰ ਦੀ ਬੈਠਕ ਮੁਲਤਵੀ

ਵਿਸ਼ਵ ਵਪਾਰ ਸੰਗਠਨ ਨੇ ਕੋਵਿਡ ਦੇ ਨਵੇਂ ਵੇਰੀਐਂਟ (Covid new variants) ਦੀਆਂ ਚਿੰਤਾਵਾਂ ਨੂੰ ਲੈ ਕੇ ਜਿਨੇਵਾ ਵਿਚ ਹੋ ਰਹੀ ਬੈਠਕ ਮੁਲਤਵੀ ਕਰ ਦਿੱਤੀ ਹੈ। ਨਵੇਂ ਵੇਰੀਐਂਟ (variant) ਬੀ.1.1.529 ਦੇ ਪਹਿਲੇ ਮਾਮਲੇ ਦੀ ਪੁਸ਼ਟੀ 24 ਨਵੰਬਰ ਨੂੰ ਦੱਖਣੀ ਅਫਰੀਕਾ (South Africa) ਵਿੱਚ ਹੋਈ ਸੀ। ਬੋਤਸਵਾਨਾ, ਬੈਲਜੀਅਮ, ਹਾਂਗਕਾਂਗ ਅਤੇ ਇਜਰਾਈਲ ਵਿੱਚ ਵੀ ਇਸ ਦੀ ਪਹਿਚਾਣ ਕੀਤੀ ਗਈ ਹੈ।

WTO ਨੇ ਨਵੇਂ ਕੋਵਿਡ ਵੇਰੀਐਂਟ ਦੇ ਚਲਦੇ ਜਿਨੇਵਾ ਮੰਤਰੀ ਪੱਧਰ ਦੀ ਬੈਠਕ ਮੁਲਤਵੀ
WTO ਨੇ ਨਵੇਂ ਕੋਵਿਡ ਵੇਰੀਐਂਟ ਦੇ ਚਲਦੇ ਜਿਨੇਵਾ ਮੰਤਰੀ ਪੱਧਰ ਦੀ ਬੈਠਕ ਮੁਲਤਵੀ

By

Published : Nov 27, 2021, 9:19 AM IST

ਜਿਨੇਵਾ:ਵਿਸ਼ਵ ਵਪਾਰ ਸੰਗਠਨ (WTO)ਨੇ ਕੋਵਿਡ-19 ਵਾਇਰਸ ਦੇ ਨਵੇਂ ਵੇਰੀਐਂਟ (Covid new variants) ਦੇ ਕਹਿਰ ਨੂੰ ਵੇਖਦੇ ਹੋਏ ਜਿਨੇਵਾ ਵਿੱਚ ਹੋਣ ਵਾਲੀ ਵਿਅਕਤੀਗਤ ਮੰਤਰੀ ਪੱਧਰ ਬੈਠਕ ਨੂੰ ਮੁਲਤਵੀ ਕਰ ਦਿੱਤਾ ਹੈ।

ਦੱਸ ਦੇਈਏ ਵਿਸ਼ਵ ਸਿਹਤ ਸੰਗਠਨ (WHO)ਦੀ ਇੱਕ ਸਲਾਹਕਾਰ ਕਮੇਟੀ ਨੇ ਦੱਖਣ ਅਫਰੀਕਾ ਵਿੱਚ ਪਹਿਲੀ ਵਾਰ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਨਵੇਂ ਪ੍ਰਕਾਰ ਨੂੰ ਬੇਹੱਦ ਤੇਜੀ ਨਾਲ ਫੈਲਣ ਵਾਲਾ ਚਿੰਤਾਜਨਕ (covid-19 variant)ਕਰਾਰ ਦਿੱਤਾ ਹੈ ਅਤੇ ਗਰੀਕ ਵਰਨਮਾਲਾ ਦੇ ਤਹਿਤ ਇਸ ਨੂੰ ਓਮੀਕਰਾਨ ਨਾਮ ਦਿੱਤਾ ਹੈ।

ਸੰਯੁਕਤ ਰਾਸ਼ਟਰ (United Nations) ਦੀ ਸਿਹਤ ਏਜੰਸੀ ਦੁਆਰਾ ਸ਼ੁੱਕਰਵਾਰ ਨੂੰ ਕੀਤੀ ਗਈ ਇਹ ਘੋਸ਼ਣਾ ਪਿਛਲੇ ਕੁੱਝ ਮਹੀਨੀਆਂ ਵਿੱਚ ਵਾਇਰਸ ਦੇ ਨਵੇਂ ਪ੍ਰਕਾਰ ਦੇ ਵਰਗੀਕਰਣ ਵਿੱਚ ਪਹਿਲੀ ਵਾਰ ਕੀਤੀ ਗਈ ਹੈ। ਇਸ ਵਰਗ ਵਿੱਚ ਕੋਰੋਨਾ ਵਾਇਰਸ ਦੇ ਡੇਲਟਾ ਪ੍ਰਕਾਰ ਨੂੰ ਵੀ ਰੱਖਿਆ ਗਿਆ ਸੀ। ਜਿਸਦਾ ਪ੍ਰਸਾਰ ਦੁਨਿਆ ਭਰ ਵਿੱਚ ਹੋਇਆ ਸੀ।

ਇਸ ਵੇਰੀਐਂਟ ਦਾ ਪਹਿਲਾ ਮਾਮਲਾ 24 ਨਵੰਬਰ ਨੂੰ ਦੱਖਣ ਅਫਰੀਕਾ ਵਿੱਚ ਮਿਲਿਆ ਸੀ। ਬੋਤਸਵਾਨਾ, ਬੈਲਜੀਅਮ, ਹਾਂਗਕਾਂਗ ਅਤੇ ਇਜਰਾਈਲ ਵਿੱਚ ਵੀ ਇਸਦੀ ਪਹਿਚਾਣ ਕੀਤੀ ਗਈ ਹੈ। ਓਮੀਕਰਾਨ ਦੇ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਦੇ ਕਈ ਦੇਸ਼ਾਂ ਨੇ ਦੱਖਣੀ ਅਫਰੀਕਾ ਤੋਂ ਆਉਣ-ਜਾਣ ਉੱਤੇ ਰੋਕ ਲਗਾਉਣ ਫੈਸਲਾ ਕੀਤਾ ਹੈ।

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਸ ਵੇਰੀਐਂਟ ਦਾ ਸੰਕਰਮਣ ਦੱਖਣੀ ਅਫਰੀਕਾ ਦੇ ਸਾਰੇ ਪ੍ਰਾਂਤਾਂ ਵਿੱਚ ਵੱਧ ਰਿਹਾ ਹੈ। ਸ਼ੁਰੁਆਤ ਵਿੱਚ ਇਸ ਵੇਰੀਐਂਟ ਬੀ.1.1.529 ਨਾਮ ਦਿੱਤਾ ਗਿਆ ਸੀ। WHO ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਵੇਰੀਐਂਟ ਕਾਫ਼ੀ ਤੇਜੀ ਨਾਲ ਮਿਊਟੇਟ ਹੋ ਰਿਹਾ ਹੈ ਅਤੇ ਇਹ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜੋ:ਅਫ਼ਗਾਨਿਸਤਾਨ ’ਚ ਗੁਰੂ ਘਰ ਨੇੜੇ ਧਮਾਕਾ, ਬਣਿਆ ਦਹਿਸ਼ਤ ਦਾ ਮਾਹੌਲ

ABOUT THE AUTHOR

...view details