ਬੀਜ਼ਿੰਗ: ਤਾਇਵਾਨ ਦੀ ਸੁਰੱਖਿਆ 'ਤੇ ਚੀਨੀ ਖ਼ਤਰੇ ਦੇ ਵਿਚਕਾਰ ਤਾਇਵਾਨ ਸੁਰੱਖਿਆ ਮੰਤਰਾਲੇ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਜਿਸ 'ਚ ਤਾਇਵਾਨ ਦੀ ਫੌਜ ਨੂੰ ਐਂਟੀ-ਏਅਰਕ੍ਰਾਫਟ, ਐਂਟੀ-ਟੈਂਕ ਅਤੇ ਜਹਾਜ਼ ਵਿਰੋਧੀ ਮਿਜ਼ਾਈਲਾਂ ਨੂੰ ਮੌਕ ਡ੍ਰਿਲ ਕਰਦੇ ਹੋਏ ਦਿਖਾਇਆ ਗਿਆ ਹੈ।
ਤਾਇਵਾਨ ਨੇ ਇਸ ਵੀਡੀਓ ਦੇ ਜ਼ਰੀਏ ਚੀਨ ਨੂੰ ਚੇਤਾਵਨੀ ਦਿੱਤੀ ਹੈ। ਵੀਡੀਓ ਜਾਰੀ ਕਰਦਿਆਂ ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਚੀਨ ਨੂੰ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਉਸ ਦੀ ਸੈਨਿਕ ਸਮਰਥਾ ਨੂੰ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ। ਉਹ ਆਪਣੇ ਦੇਸ਼ ਦੀ ਰੱਖਿਆ ਕਰਨ 'ਚ ਸਮਰਥ ਹਨ। ਸਾਊਥ ਚਾਈਨਾ ਮੌਰਨਿੰਗ ਪੋਸਟ ਨੇ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਸਭ ਤੋਂ ਹੰਕਾਰੀ ਦੇਸ਼ (ਚੀਨ) ਬਿਨਾਂ ਸੋਚੇ-ਸਮਝੇ ਲੜਾਈ ਲਈ ਉਕਸਾ ਸਕਦਾ ਹੈ। ਇੱਕ ਅਣਜਾਣ ਸਰਕਾਰ ਜੰਗ ਦੀ ਅੱਗ 'ਚ ਪੈ ਸਕਦੀ ਹੈ। "