ਪੰਜਾਬ

punjab

ETV Bharat / international

ਸ਼ਰਾਰਤੀ ਅਨਸਰ ਨੇ ਲਾਹੌਰ ਕਿਲ੍ਹੇ 'ਚ ਤੋੜਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ

ਪਾਕਿਸਤਾਨ ਦੇ ਲਾਹੌਰ ਜ਼ਿਲ੍ਹੇ ਦੇ ਸ਼ਾਹੀ ਕਿਲ੍ਹੇ 'ਚ ਮੌਜੂਦ ਮਹਾਰਾਜਾ ਰਣਜੀਤ ਸਿੰਘ ਦੇ 9 ਫੁੱਟ ਉੱਚੇ ਬੁੱਤ ਨੂੰ ਕੁੱਝ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਤੋੜ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ, ਕੁੱਝ ਵੱਖਵਾਦੀ ਤੇ ਕੱਟੜਪੰਥੀ ਭਾਸ਼ਣਾ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।

ਸ਼ਰਾਰਤੀ ਅਨਸਰ ਨੇ ਲਾਹੌਰ ਕਿਲ੍ਹੇ 'ਚ ਤੋੜਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ
ਸ਼ਰਾਰਤੀ ਅਨਸਰ ਨੇ ਲਾਹੌਰ ਕਿਲ੍ਹੇ 'ਚ ਤੋੜਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ

By

Published : Dec 12, 2020, 10:36 AM IST

ਲਾਹੌਰ: ਪਾਕਿਸਤਾਨ ਦੇ ਲਾਹੌਰ ਜ਼ਿਲ੍ਹੇ ਦੇ ਸ਼ਾਹੀ ਕਿਲ੍ਹੇ 'ਚ ਮੌਜੂਦ ਮਹਾਰਾਜਾ ਰਣਜੀਤ ਸਿੰਘ ਦੇ 9 ਫੁੱਟ ਉੱਚੇ ਬੁੱਤ ਨੂੰ ਕੁੱਝ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਤੋੜ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ, ਕੁੱਝ ਵੱਖਵਾਦੀ ਤੇ ਕੱਟੜਪੰਥੀ ਭਾਸ਼ਣਾ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।

ਮਹਾਰਾਜਾ ਰਣਜੀਤ ਸਿੰਘ ਦਾ ਬੁੱਤ

ਪਹਿਲੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ 1839 ਨੂੰ ਹੋਇਆ ਸੀ ਤੇ ਇਹ ਬੁੱਤ ਉਨ੍ਹਾਂ ਦੀ ਯਾਦ 'ਚ ਉਨ੍ਹਾਂ ਦੀ 180ਵੀਂ ਬਰਸੀ 'ਤੇ ਬਣਾਇਆ ਗਿਆ ਸੀ। ਇਹ ਬੁੱਤ ਕੋਲਡ ਬਰੋਨਜ਼ ਦਾ ਬਣਿਆ ਹੈ ਤੇ ਇਹ 9 ਫੁੱਟ ਦਾ ਹੈ ਜਿਸ 'ਚ ਮਹਾਰਾਜਾ ਤਾਲਵਾਰ ਫੜ ਘੋੜੇ 'ਤੇ ਬੈਠੇ ਦਿਖਾਈ ਦਿੰਦੇ ਹਨ। ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ ਏ ਪੰਜਾਬ ਵੀ ਕਿਹਾ ਜਾਂਦਾ ਹੈ। 2019 'ਚ ਇਹ ਬੁੱਤ ਕਿਲ੍ਹੇ 'ਚ ਸਥਾਪਿਤ ਕੀਤਾ ਗਿਆ ਸੀ।

ਮੁਲਜ਼ਮਾਂ ਨੂੰ ਕੀਤਾ ਗਿਆ ਗ੍ਰਿਫਤਾਰ

ਇਸ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਨੇ ਇੱਕ ਨੌਜਵਾਨ ਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਵੱਖਵਾਦੀ ਤੇ ਕੱਟੜਪੰਥੀ ਭਾਸ਼ਣ ਤੋਂ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ।

ABOUT THE AUTHOR

...view details