ਪੰਜਾਬ

punjab

By

Published : May 4, 2020, 11:55 AM IST

ETV Bharat / international

ਡੇਢ ਲੱਖ ਭਾਰਤੀਆਂ ਨੇ ਯੂਏਈ ਤੋਂ ਵਤਨ ਪਰਤਣ ਲਈ ਕਰਵਾਈ ਰਜਿਸਟ੍ਰੇਸ਼ਨ

ਗਲਫ ਨਿਊਜ਼ ਨੇ ਸ਼ੁੱਕਰਵਾਰ ਨੂੰ ਦੁਬਈ ਸਥਿਤ ਭਾਰਤ ਦੇ ਕੌਂਸਲ ਜਨਰਲ ਵਿਪੁਲ ਦੇ ਹਵਾਲੇ ਨਾਲ ਕਿਹਾ ਕਿ ਸ਼ਨੀਵਾਰ ਸ਼ਾਮ 6 ਵਜੇ ਤੱਕ ਸਾਡੇ ਕੋਲ ਡੇਢ ਲੱਖ ਤੋਂ ਵੱਧ ਰਜਿਸਟ੍ਰੇਸ਼ਨ ਆ ਚੁੱਕੇ ਹਨ।

Aeroplane
Aeroplane

ਅਬੂ ਧਾਬੀ: ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਰਹਿੰਦੇ ਡੇਢ ਲੱਖ ਤੋਂ ਵੱਧ ਭਾਰਤੀਆਂ ਨੇ ਮੌਜੂਦਾ ਸਮੇਂ ਵਿੱਚ ਕੋਰੋਨਾ ਵਾਇਰਸ ਦੇ ਪ੍ਰਕੋਪ ਦੌਰਾਨ ਵਤਨ ਵਾਪਸੀ ਦੀ ਇੱਛਾ ਜਤਾਈ ਹੈ। ਰਿਪੋਰਟਾਂ ਦੇ ਅਨੁਸਾਰ, ਭਾਰਤੀ ਮਿਸ਼ਨ ਨੇ ਯੂਏਈ ਵਿੱਚ ਰਹਿੰਦੇ ਪ੍ਰਵਾਸੀਆਂ ਲਈ ਈ-ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਡੇਢ ਲੱਖ ਤੋਂ ਵੱਧ ਨਾਗਰਿਕਾਂ ਨੇ ਇੱਥੇ ਆਪਣਾ ਵੇਰਵਾ ਦਾਖ਼ਲ ਕੀਤਾ ਹੈ।

ਇਸ ਤੋਂ ਪਹਿਲਾਂ ਗਲਫ ਨਿਊਜ਼ ਨੇ ਸ਼ੁੱਕਰਵਾਰ ਨੂੰ ਦੁਬਈ ਸਥਿਤ ਭਾਰਤ ਦੇ ਕੌਂਸਲ ਜਨਰਲ ਵਿਪੁਲ ਦੇ ਹਵਾਲੇ ਨਾਲ ਕਿਹਾ ਕਿ ਸ਼ਨੀਵਾਰ ਸ਼ਾਮ 6 ਵਜੇ ਤੱਕ ਸਾਡੇ ਕੋਲ ਡੇਢ ਲੱਖ ਤੋਂ ਵੱਧ ਰਜਿਸਟ੍ਰੇਸ਼ਨ ਆ ਚੁੱਕੇ ਹਨ।

ਅਬੂ ਧਾਬੀ ਸਥਿਤ ਭਾਰਤੀ ਦੂਤਾਵਾਸ ਅਤੇ ਦੁਬਈ ਵਿਚਲੇ ਭਾਰਤੀ ਕੌਂਸਲੇਟ ਨੇ ਹਾਲ ਹੀ ਵਿਚ ਐਲਾਨ ਕੀਤਾ ਹੈ ਕਿ ਉਹ ਰਜਿਸਟ੍ਰੇਸ਼ਨ ਦਾਖ਼ਲ ਕਰ ਰਹੇ ਹਨ ਅਤੇ ਲੋਕ ਰਜਿਸਟਰ ਹੋ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਲਗਭਗ ਇੱਕ ਤਿਹਾਈ ਲੋਕ ਬੇਰੁਜ਼ਗਾਰ ਹਨ, ਇਸ ਲਈ ਉਹ ਵਾਪਸ ਘਰ ਜਾਣਾ ਚਾਹੁੰਦੇ ਹਨ।

ਦੂਤਾਵਾਸ ਨੇ ਕਿਹਾ ਕਿ ਦੁਬਈ ਹਵਾਈ ਅੱਡੇ ‘ਤੇ ਫਸੇ ਮਜ਼ਦੂਰਾਂ, ਮਰੀਜ਼ਾਂ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਨੂੰ ਪਹਿਲੀ ਤਰਜੀਹ ਮਿਲਣ ਦੀ ਸੰਭਾਵਨਾ ਹੈ, ਜੇਕਰ ਉਨ੍ਹਾਂ ਨੂੰ ਸਰਕਾਰ ਤੋਂ ਸੇਵਾਵਾਂ ਸ਼ੁਰੂ ਕਰਨ ਦੀ ਆਗਿਆ ਮਿਲ ਜਾਂਦੀ ਹੈ।

ਹਾਲਾਂਕਿ ਵਿਪੁਲ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਭਾਰਤ ਸਰਕਾਰ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਨ੍ਹਾਂ ਨਾਗਰਿਕਾਂ ਨੂੰ ਕਿਸ ਮਾਧਿਅਮ ਰਾਹੀਂ ਲਿਜਾਇਆ ਜਾਵੇਗਾ ਜਾਂ ਟਿਕਟ ਦੀ ਕੀਮਤ ਕਿਵੇਂ ਨਿਰਧਾਰਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਉੱਚ ਪੱਧਰੀ ਚਰਚਾ ਚੱਲ ਰਹੀ ਹੈ ਅਤੇ ਫਿਲਹਾਲ ਈ-ਰਜਿਸਟ੍ਰੇਸ਼ਨ ਜਾਰੀ ਹੈ।

ABOUT THE AUTHOR

...view details