ਪੰਜਾਬ

punjab

ETV Bharat / international

ਦੁਨੀਆ ਭਰ ਵਿੱਚ ਕੋਰੋਨਾ ਦੇ ਮਾਮਲੇ 80 ਲੱਖ ਤੋਂ ਪਾਰ

ਮੰਗਲਵਾਰ ਸਵੇਰੇ ਤੱਕ ਵਿਸ਼ਵ ਵਿੱਚ ਕੁੱਲ ਕੇਸਾਂ ਦੀ ਗਿਣਤੀ 80,15,053 ਸੀ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 4,36,322 ਹੋ ਗਈ ਹੈ।

ਕੋਰੋਨਾ
ਕੋਰੋਨਾ

By

Published : Jun 16, 2020, 7:33 PM IST

ਵਾਸ਼ਿੰਗਟਨ: ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ, ਦੁਨੀਆਂ ਵਿੱਚ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ 80 ਲੱਖ ਨੂੰ ਪਾਰ ਕਰ ਗਈ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 4 ਲੱਖ ਨੂੰ ਪਾਰ ਕਰ ਗਈ ਹੈ।

ਮੰਗਲਵਾਰ ਸਵੇਰੇ ਤੱਕ ਵਿਸ਼ਵ ਵਿੱਚ ਕੁੱਲ ਕੇਸਾਂ ਦੀ ਗਿਣਤੀ 80,15,053 ਸੀ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 4,36,322 ਹੋ ਗਈ ਹੈ। ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨੀਅਰਿੰਗ (ਸੀਐਸਐਸਈ) ਨੇ ਆਪਣੇ ਤਾਜ਼ਾ ਅਪਡੇਟ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ।

ਸੀਐਸਐਸਈ ਦੇ ਅਨੁਸਾਰ, ਅਮਰੀਕਾ 21,13,372 ਕੇਸਾਂ ਅਤੇ 1,16,135 ਮੌਤਾਂ ਦੇ ਨਾਲ ਦੁਨੀਆ ਵਿੱਚ ਸਭ ਤੋਂ ਉੱਪਰ ਰਿਹਾ ਹੈ। ਬ੍ਰਾਜ਼ੀਲ 8,88,271 ਮਾਮਲਿਆਂ ਦੇ ਨਾਲ ਦੁਨੀਆ 'ਚ ਦੂਜੇ ਨੰਬਰ 'ਤੇ ਹੈ। ਇਸ ਤੋਂ ਇਲਾਵਾ, ਬ੍ਰਾਜ਼ੀਲ ਵਿੱਚ ਯੂਐਸ ਤੋਂ ਬਾਅਦ ਦੁਨੀਆ ਵਿੱਚ ਸਭ ਤੋਂ ਵੱਧ 43,959 ਮੌਤਾਂ ਹੋਈਆਂ ਹਨ।

ਅੰਕੜਿਆਂ ਦੇ ਅਨੁਸਾਰ, ਰੂਸ (5,36,484), ਭਾਰਤ (3,32,424), ਯੂਕੇ (2,98,315), ਸਪੇਨ (2, 44,109), ਇਟਲੀ (2,37,290), ਪੇਰੂ (2,32,992), ਫਰਾਂਸ (1,94,305), ਈਰਾਨ (1,89,876), ਜਰਮਨੀ (1,87,682), ਤੁਰਕੀ (1,79,831), ਚਿਲੀ (1,79,436) ), ਮੈਕਸੀਕੋ (1,50,264), ਪਾਕਿਸਤਾਨ (1,44,478), ਸਾਊਦੀ ਅਰਬ (1,32,048) ਅਤੇ ਕੈਨੇਡਾ ਵਿੱਚ (1,00,763) ਕੋਰੋਨਾ ਵਾਇਰਸ ਦੇ ਕੇਸ ਹਨ।

ABOUT THE AUTHOR

...view details