ਨਿਊ ਯਾਰਕ: ਦੁਨੀਆ ਦੇ ਸਭ ਤੋਂ ਤਾਕਤਵਾਰ ਦੇਸ਼ ਅਮਰੀਕਾ 'ਤੇ ਕੋਰੋਨਾ ਵਾਇਰਸ ਕਹਿਰ ਢਾਹ ਰਿਹਾ ਹੈ। ਇਸ ਮਹਾਂਮਾਰੀ ਕਾਰਨ ਅਮਰੀਕਾ ਵਿੱਚ ਲਗਾਤਾਰ ਦੂਜੇ ਦਿਨ 2 ਹਜ਼ਾਰ ਦੇ ਕਰੀਬ ਮੌਤਾਂ ਹੋਈਆਂ ਹਨ। 2 ਦਿਨਾਂ ਵਿੱਚ ਇਸ ਵਾਇਰਸ ਨੇ 4 ਹਜ਼ਾਰ ਦੇ ਕਰੀਬ ਲੋਕਾਂ ਦੀ ਜਾਨ ਲੈ ਲਈ।
ਅਮਰੀਕਾ 'ਤੇ ਕੋਰੋਨਾ ਦਾ ਕਹਿਰ, 2 ਦਿਨਾਂ 'ਚ 4 ਹਜ਼ਾਰ ਦੇ ਕਰੀਬ ਮੌਤਾਂ
ਅਮਰੀਕਾ ਵਿੱਚ ਲਗਾਤਾਰ ਦੂਜੇ ਦਿਨ 2 ਹਜ਼ਾਰ ਦੇ ਕਰੀਬ ਮੌਤਾਂ ਹੋਈਆਂ ਹਨ। 2 ਦਿਨਾਂ ਵਿੱਚ ਇਸ ਵਾਇਰਸ ਨੇ 4 ਹਜ਼ਾਰ ਦੇ ਕਰੀਬ ਲੋਕਾਂ ਦੀ ਜਾਨ ਲੈ ਲਈ।
ਜੌਨਸ ਹੌਪਕਿਨਜ਼ ਯੂਨੀਵਰਸਿਟੀ ਵੱਲੋਂ ਦਿੱਤੇ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਹੁਣ ਤੱਕ 432,132 ਕੋਰੋਨਾ ਦੇ ਮਰੀਜ਼ ਹਨ ਜਿਨ੍ਹਾਂ ਵਿੱਚੋਂ 14,817 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਕਾਰਨ ਸਭ ਤੋਂ ਜ਼ਿਆਦਾ ਮੌਤਾਂ 4,571 ਨਿਊ ਯਾਰਕ ਵਿੱਚ ਹੀ ਹੋਈਆਂ ਹਨ। 23,906 ਵਿਅਕਤੀ ਇਸ ਘਾਤਕ ਵਾਇਰਸ 'ਤੇ ਜਿੱਤ ਹਾਸਲ ਕਰ ਠੀਕ ਵੀ ਹੋ ਗਏ ਹਨ।
ਬੀਤੇ ਵਰ੍ਹੇ ਦਸੰਬਰ 'ਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਇਹ ਵਾਇਰਸ ਸਮੁੱਚੇ ਵਿਸ਼ਵ 'ਚ ਤਬਾਹੀ ਮਚਾ ਰਿਹਾ ਹੈ। ਹੁਣ ਤੱਕ ਦੁਨੀਆ ਭਰ 'ਚ 15 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿਚੋਂ 88,495 ਦੀ ਮੌਤ ਹੋ ਚੁੱਕੀ ਹੈ, ਜਦਕਿ 3,30,589 ਲੋਕ ਠੀਕ ਹੋ ਚੁੱਕੇ ਹਨ।