ਚੰਡੀਗੜ੍ਹ:ਭਾਵੇਂ ਕਿ ਪੰਜਾਬੀ ਗੀਤਾਂ ਉਤੇ ਇਹ ਦੋਸ਼ ਲਾਇਆ ਜਾਂਦਾ ਹੈ ਕਿ ਇਹਨਾਂ ਵਿੱਚ ਨਸ਼ੇ, ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਫਿਰ ਵੀ ਪੰਜਾਬੀ ਗੀਤ ਪੂਰੀ ਦੁਨੀਆਂ ਵਿੱਚ ਮਸ਼ਹੂਰ ਹਨ, ਕਈ ਅਜਿਹੇ ਹਨ, ਜਿਹਨਾਂ ਨੇ ਯੂਟਿਊਬ ਉਤੇ ਇੱਕ ਬਿਲੀਅਨ ਤੋਂ ਜਿਆਦਾ ਵਿਊਜ਼ ਪ੍ਰਾਪਤ ਕੀਤੇ ਹਨ, ਜੋ ਕਿ ਪੰਜਾਬੀ ਸੰਗੀਤ ਜਗਤ ਲਈ ਮਾਣ ਵਾਲੀ ਗੱਲ ਹੈ। ਤੁਹਾਨੂੰ ਦੱਸ ਦਈਏ ਕਿ ਬਿਲੀਅਨ ਵਿਊਜ਼ ਬਹੁਤ ਘੱਟ ਵੀਡੀਓਜ਼ ਪ੍ਰਾਪਤ ਕਰਦੀਆਂ ਹਨ।
ਇਥੇ ਹੁਣ ਅਸੀਂ ਪੰਜਾਬੀ ਦੇ ਉਹਨਾਂ ਗੀਤਾਂ ਦੀ ਸੂਚੀ ਲੈ ਕੇ ਆਏ ਹਾਂ, ਜਿਹਨਾਂ ਨੇ ਯੂਟਿਊਬ ਉਤੇ ਪੂਰੇ ਭਾਰਤ ਦੇ ਟੌਪ 100 ਗੀਤਾਂ ਵਿੱਚ ਜਗ੍ਹਾ ਬਣਾਈ ਹੈ।
1. 'ਲਹਿੰਗਾ':ਇਸ ਸੂਚੀ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਗਾਇਕ ਜੱਸ ਮਾਣਕ ਦਾ ਗੀਤ 'ਲਹਿੰਗਾ' ਹੈ, 13 ਅਗਸਤ 2019 ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 1,570,792,926 ਲੋਕਾਂ ਦੁਆਰਾ ਦੇਖਿਆ ਜਾ ਚੁੱਕਿਆ ਹੈ। ਗੀਤ ਨੇ ਚੋਟੀ ਦੇ 100 ਗੀਤਾਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
2. 'ਲੌਂਗ ਲਾਚੀ': ਇਸ ਸੂਚੀ ਦਾ ਦੂਜਾ ਗੀਤ ਫਿਲਮ ਲੌਂਗ ਲਾਚੀ ਦਾ 'ਲੌਂਗ ਲਾਚੀ' ਗੀਤ ਹੈ, ਮੰਨਤ ਨੂਰ ਦੁਆਰਾ ਗਾਏ ਇਸ ਗੀਤ ਨੂੰ ਹੁਣ ਤੱਕ 1,457,565,998 ਲੋਕਾਂ ਦੁਆਰਾ ਦੇਖਿਆ ਜਾ ਚੁੱਕਿਆ ਹੈ, 21 ਫਰਵਰੀ ਨੂੰ 2018 ਨੂੰ ਰਿਲੀਜ਼ ਹੋਏ ਗੀਤ ਨੇ ਕਾਫੀ ਪ੍ਰਸਿੱਧੀ ਖੱਟੀ ਹੈ।
3. 'ਹਾਈ ਰੇਟਡ ਗੱਬਰੂ': ਇਸ ਸੂਚੀ ਵਿੱਚ ਤੀਜਾ ਸਥਾਨ ਗੁਰੂ ਰੰਧਾਵਾ ਦੁਆਰਾ ਗਾਏ ਗੀਤ 'ਹਾਈ ਰੇਟਡ ਗੱਬਰੂ' ਨੇ ਪ੍ਰਾਪਤ ਕੀਤਾ। 3 ਜੁਲਾਈ 2017 ਨੂੰ ਰਿਲੀਜ਼ ਹੋਏ ਇਸ ਗੀਤ ਨੇ ਹੁਣ ਤੱਕ 1,164,591,934 ਵਿਊਜ਼ ਪ੍ਰਾਪਤ ਕੀਤੇ ਹਨ।
4. 'ਫਿਲਹਾਲ': ਇਸ ਸੂਚੀ ਵਿੱਚ ਚੌਥਾ ਸਥਾਨ ਪੰਜਾਬੀ ਦੇ ਪ੍ਰਸਿੱਧ ਗਾਇਕ ਬੀ ਪਰਾਕ ਦੇ ਗੀਤ 'ਫਿਲਹਾਲ' ਨੇ ਹਾਸਿਲ ਕੀਤਾ, 9 ਫਰਵਰੀ 2019 ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 1,113,768,627 ਵਿਊਜ਼ ਮਿਲ ਚੁੱਕੇ ਹਨ।