ਮੁੰਬਈ (ਬਿਊਰੋ):ਵਿਵੇਕ ਅਗਨੀਹੋਤਰੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਦਿ ਕਸ਼ਮੀਰ ਫਾਈਲਜ਼' ਕਸ਼ਮੀਰੀ ਪੰਡਤਾਂ ਦੇ ਕੂਚ ਅਤੇ ਨਸਲਕੁਸ਼ੀ ਦੀ ਕਹਾਣੀ ਹੈ। ਬਾਕਸ ਆਫਿਸ 'ਤੇ ਧਮਾਲ ਮਚਾਉਣ ਤੋਂ ਬਾਅਦ ਹੁਣ ਫਿਲਮ 'ਦਿ ਕਸ਼ਮੀਰ ਫਾਈਲਜ਼' ਹਿੰਦੀ, ਤਾਮਿਲ, ਤੇਲਗੂ ਅਤੇ ਕੰਨੜ 'ਚ 13 ਮਈ ਨੂੰ ਓਟੀਟੀ 'ਤੇ ਰਿਲੀਜ਼ ਹੋਵੇਗੀ।
ਇਹ ਫਿਲਮ ਵਿਵੇਕ ਅਗਨੀਹੋਤਰੀ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਫਿਲਮ ਵਿੱਚ ਅਨੁਪਮ ਖੇਰ, ਮਿਥੁਨ ਚੱਕਰਵਰਤੀ, ਪੱਲਵੀ ਜੋਸ਼ੀ, ਭਾਸ਼ਾ ਸੁੰਬਲੀ ਅਤੇ ਦਰਸ਼ਨ ਕੁਮਾਰ ਮੁੱਖ ਭੂਮਿਕਾਵਾਂ ਵਿੱਚ ਹਨ।
ਫਿਲਮ ਦੀ ਕਹਾਣੀ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਕਸ਼ਮੀਰੀ ਪੰਡਤਾਂ ਦੇ ਪਲਾਇਨ ਦੀ ਕਹਾਣੀ ਹੈ। ਫਿਲਮ ਲੋਕਾਂ ਦੀ ਭਾਵਨਾ, ਪਰਵਾਸ ਦੇ ਦਰਦ, ਹੋਂਦ ਦੇ ਡਰ ਅਤੇ ਜਿਉਂਦੇ ਰਹਿਣ ਲਈ ਸੰਘਰਸ਼ ਨੂੰ ਦਰਸਾਉਂਦੀ ਹੈ।
ਅਦਾਕਾਰ ਅਨੁਪਮ ਖੇਰ ਨੇ ਇੱਕ ਬਿਆਨ ਵਿੱਚ ਸਾਂਝਾ ਕੀਤਾ 'ਦਿ ਕਸ਼ਮੀਰ ਫਾਈਲਜ਼' ਇੱਕ ਅਜਿਹੀ ਘਟਨਾ ਦਾ ਚਿਤਰਣ ਹੈ ਜੋ ਸਾਡੇ ਲੋਕਾਂ ਨਾਲ ਕਈ ਸਾਲ ਪਹਿਲਾਂ ਵਾਪਰੀ ਸੀ ਅਤੇ ਅਜੇ ਵੀ ਬਹੁਤ ਘੱਟ ਲੋਕ ਇਸ ਬਾਰੇ ਜਾਣਦੇ ਹਨ। ਇਸ ਫਿਲਮ ਦੀ ਸਫਲਤਾ ਦੇ ਪਿੱਛੇ ਵਿਵੇਕ ਅਤੇ ਪੂਰੀ ਟੀਮ ਦੀ ਇਮਾਨਦਾਰੀ ਹੈ, ਜਿਨ੍ਹਾਂ ਨੇ ਮਿਲ ਕੇ ਵਧੀਆ ਕੰਮ ਕੀਤਾ ਹੈ।
ਫਿਲਮ ਦਾ ਪ੍ਰੀਮੀਅਰ 13 ਮਈ ਨੂੰ Zee5 'ਤੇ ਹੋਵੇਗਾ। ਅਨੁਪਮ ਨੇ ਆਪਣੇ ਬਿਆਨ 'ਚ ਅੱਗੇ ਕਿਹਾ 'ਫਿਲਮ ਨੂੰ ਦੇਸ਼ ਭਰ ਤੋਂ ਪ੍ਰਸ਼ੰਸਾ ਮਿਲੀ ਅਤੇ ਹੁਣ ਜਿਹੜੇ ਲੋਕ ਇਸ ਨੂੰ ਵੱਡੇ ਪਰਦੇ 'ਤੇ ਨਹੀਂ ਦੇਖ ਸਕੇ ਹਨ, ਉਨ੍ਹਾਂ ਲਈ 'ਦਿ ਕਸ਼ਮੀਰ ਫਾਈਲਜ਼' ਹੁਣ Zee5 'ਤੇ ਉਪਲਬਧ ਹੋਵੇਗੀ।
ਦਰਸ਼ਨ ਕੁਮਾਰ ਨੇ ਕਿਹਾ 'ਦਿ ਕਸ਼ਮੀਰ ਫਾਈਲਜ਼' ਮੇਰੇ ਦਿਲ ਦੇ ਬਹੁਤ ਕਰੀਬ ਹੈ ਕਿਉਂਕਿ ਇਹ ਮੇਰੇ ਕਰੀਅਰ ਦੀ ਪਰਿਭਾਸ਼ਿਤ ਫਿਲਮ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਇਹ ਸਾਲ ਦੀ ਸਰਵੋਤਮ ਫਿਲਮ ਬਣ ਗਈ ਹੈ। ਮੈਂ ZEE5 'ਤੇ ਇਸਦੇ ਪ੍ਰੀਮੀਅਰ ਦੀ ਉਡੀਕ ਕਰ ਰਿਹਾ ਹਾਂ ਅਤੇ ਫਿਲਮ ਦੇ ਹੋਰ ਲੋਕਾਂ ਤੱਕ ਪਹੁੰਚਣ ਦੀ ਉਮੀਦ ਕਰ ਰਿਹਾ ਹਾਂ।
ਇਹ ਵੀ ਪੜ੍ਹੋ:ਕੰਗਨਾ ਰਣੌਤ ਨੇ ਬਚਪਨ 'ਚ ਜਿਨਸੀ ਸ਼ੋਸ਼ਣ ਦਾ ਕੀਤਾ ਖੁਲਾਸਾ: 'ਉਹ ਕੱਪੜੇ ਲਾਹਣ ਲਈ ਕਹਿੰਦੇ ਸੀ'