ਹੈਦਰਾਬਾਦ: ਪਹਿਲੇ ਤਿੰਨ ਦਿਨਾਂ ਵਿੱਚ ਜ਼ਬਰਦਸਤ ਪ੍ਰਦਰਸ਼ਨ ਤੋਂ ਬਾਅਦ ਟਾਈਗਰ 3 ਵਿੱਚ ਪੰਜਵੇਂ ਦਿਨ ਗਿਰਾਵਟ ਦੇਖੀ ਗਈ ਹੈ, ਜਿਸ ਨਾਲ ਚੌਥੇ ਦਿਨ ਦੇ 21 ਕਰੋੜ ਰੁਪਏ ਦੇ ਕਲੈਕਸ਼ਨ ਦੇ ਮੁਕਾਬਲੇ 18.5 ਕਰੋੜ ਰੁਪਏ ਦਾ ਅਨੁਮਾਨ ਲਗਾਇਆ ਗਿਆ ਹੈ। ਫਿਲਮ ਦਾ ਕੁੱਲ ਕਲੈਕਸ਼ਨ 187.65 ਕਰੋੜ ਹੈ। ਹਾਲਾਂਕਿ ਫਿਲਮ ਦੀ ਕੁੱਲ ਘਰੇਲੂ ਸੂਚੀ 200 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈ ਹੈ।
ਪੰਜਵੇਂ ਦਿਨ ਬਾਕਸ ਆਫਿਸ ਉਤੇ ਮੂਧੇ ਮੂੰਹ ਡਿੱਗੀ ਸਲਮਾਨ-ਕੈਟਰੀਨਾ ਦੀ 'ਟਾਈਗਰ 3', ਜਾਣੋ ਹੁਣ ਤੱਕ ਦਾ ਕਲੈਕਸ਼ਨ
Tiger 3 BO collection day 5: ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਟਾਈਗਰ 3 ਨੇ ਬਾਕਸ ਆਫਿਸ 'ਤੇ ਪਹਿਲੇ ਦਿਨ 44.5 ਕਰੋੜ ਰੁਪਏ ਦੇ ਕਲੈਕਸ਼ਨ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਹੁਣ ਫਿਲਮ ਨੂੰ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਮ ਨੇ ਵੀਰਵਾਰ ਨੂੰ ਆਪਣੇ ਕਲੈਕਸ਼ਨ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਹੈ।
By ETV Bharat Entertainment Team
Published : Nov 17, 2023, 12:50 PM IST
ਸਿਰਫ ਚਾਰ ਦਿਨਾਂ ਵਿੱਚ ਸਲਮਾਨ ਖਾਨ ਦੀ ਫਿਲਮ ਨੇ ਦੁਨੀਆ ਭਰ ਵਿੱਚ 271.50 ਕਰੋੜ ਰੁਪਏ ਦੀ ਕਮਾਈ ਕਰਦੇ ਹੋਏ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ। ਇਹ ਫਿਲਮ ਆਪਣੀ ਰਿਲੀਜ਼ ਦੇ ਇੱਕ ਹਫਤੇ ਦੇ ਅੰਦਰ ਵਿਸ਼ਵ ਪੱਧਰ 'ਤੇ 300 ਕਰੋੜ ਰੁਪਏ ਦੀ ਕੁੱਲ ਕਮਾਈ ਦੇ ਅੰਕੜੇ ਨੂੰ ਪਾਰ ਕਰਨ ਲਈ ਤਿਆਰ ਹੈ। ਹਾਲਾਂਕਿ ਦੀਵਾਲੀ ਦੀਆਂ ਛੁੱਟੀਆਂ 'ਤੇ ਰਿਲੀਜ਼ ਹੋਣ ਅਤੇ ਭਾਈ ਦੂਜ ਦੀਆਂ ਛੁੱਟੀਆਂ ਤੋਂ ਲਾਭ ਲੈਣ ਦੇ ਬਾਵਜੂਦ ਫਿਲਮ ਨੇ ਘਰੇਲੂ ਸਰਕਟ ਵਿੱਚ ਉਮੀਦ ਨਾਲੋਂ ਜ਼ਿਆਦਾ ਗਿਰਾਵਟ ਦੇਖੀ ਹੈ। ਮੌਜੂਦਾ ਕ੍ਰਿਕਟ ਵਿਸ਼ਵ ਕੱਪ, ਜੋ ਕਿ ਅੰਤਿਮ ਪੜਾਅ ਵਿੱਚ ਹੈ, ਉਸ ਦੇ ਰੁਝਾਨ ਨੇ ਫਿਲਮ ਨੂੰ ਪ੍ਰਭਾਵਿਤ ਕੀਤਾ ਹੋ ਸਕਦਾ ਹੈ।
ਸਲਮਾਨ ਖਾਨ, ਕੈਟਰੀਨਾ ਕੈਫ ਅਤੇ ਇਮਰਾਨ ਹਾਸ਼ਮੀ ਸਟਾਰਰ ਟਾਈਗਰ 3 ਆਦਿਤਿਆ ਚੋਪੜਾ ਦੁਆਰਾ ਨਿਰਮਿਤ ਹੈ। ਇਹ 2017 ਦੀ ਫਿਲਮ ਟਾਈਗਰ ਜ਼ਿੰਦਾ ਹੈ ਦਾ ਸੀਕਵਲ ਹੈ। ਇਹ ਫਿਲਮ YRF ਜਾਸੂਸੀ ਨਾਲ ਸੰਬੰਧਤ ਹੈ ਅਤੇ ਸਲਮਾਨ ਦੇ ਜਾਸੂਸ ਕਿਰਦਾਰ ਨੂੰ ਪ੍ਰਦਰਸ਼ਿਤ ਕਰਦੀ ਹੈ ਕਿਉਂਕਿ ਉਹ ਆਪਣੇ ਅਜ਼ੀਜ਼ਾਂ ਅਤੇ ਦੇਸ਼ ਦੀ ਰੱਖਿਆ ਲਈ ਕਾਫੀ ਕੁੱਝ ਸਹਿ ਦਾ ਹੈ। 12 ਨਵੰਬਰ ਨੂੰ ਰਿਲੀਜ਼ ਹੋਈ ਟਾਈਗਰ 3 ਦਾ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਪ੍ਰੀਮੀਅਰ ਹੋਇਆ ਹੈ। ਇਹ ਨਾ ਸਿਰਫ ਦੀਵਾਲੀ ਦੀ ਸਭ ਤੋਂ ਵੱਡੀ ਓਪਨਿੰਗ ਬਣ ਗਈ ਹੈ ਸਗੋਂ ਇਹ ਸਲਮਾਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਓਪਨਿੰਗ ਵੀ ਬਣ ਗਈ ਹੈ।