ਪੰਜਾਬ

punjab

ETV Bharat / entertainment

ਹੁਣ ਆਪਣੇ ਇਸ ਨਵੇਂ ਮਿਊਜ਼ਿਕ ਵੀਡੀਓ ਨਾਲ ਸਾਹਮਣੇ ਆਵੇਗਾ ਮਾਡਲ-ਅਦਾਕਾਰ ਸ਼ੁਭਦੀਪ ਸਿੰਘ ਸੰਧੂ, ਜਲਦ ਹੋਵੇਗਾ ਰਿਲੀਜ਼

ਅਦਾਕਾਰ-ਮਾਡਲ ਸ਼ੁਭਦੀਪ ਸਿੰਘ ਸੰਧੂ ਇੰਨੀਂ ਦਿਨੀਂ ਆਪਣੇ ਨਵੇਂ ਮਿਊਜ਼ਿਕ ਵੀਡੀਓ ਨਾਲ ਚਰਚਾ ਵਿੱਚ ਹੈ, ਇਹ ਮਿਊਜ਼ਿਕ ਵੀਡੀਓ ਜਲਦ ਹੀ ਰਿਲੀਜ਼ ਕਰ ਦਿੱਤਾ ਜਾਵੇਗਾ।

Model actor Shubdeep Singh Sandhu
Model actor Shubdeep Singh Sandhu

By ETV Bharat Entertainment Team

Published : Nov 20, 2023, 12:39 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਪੜਾਅ-ਦਰ-ਪੜਾਅ ਮਜ਼ਬੂਤ ਪੈੜਾਂ ਸਿਰਜਣ ਵੱਲ ਤੇਜੀ ਨਾਲ ਅੱਗੇ ਵੱਧ ਰਹੇ ਹਨ ਅਦਾਕਾਰ ਸ਼ੁਭ ਸੰਧੂ, ਜੋ ਅਗਲੇ ਦਿਨੀਂ ਰਿਲੀਜ਼ ਹੋਣ ਜਾ ਰਹੇ ਨਵੇਂ ਮਿਊਜ਼ਿਕ ਵੀਡੀਓ ਵਿੱਚ 'ਪਿਯਾ ਜੀ' ਵਿਚ ਲੀਡ ਮਾਡਲ ਦੇ ਰੂਪ ਵਿਚ ਨਜ਼ਰ ਆਉਣਗੇ। 'ਲੱਠ ਮਿਊਜ਼ਿਕ' ਦੇ ਲੇਬਲ ਅਧੀਨ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਸੋਲੋ ਟਰੈਕ ਨੂੰ ਆਵਾਜ਼ ਪਾਇਲ ਆਹਲਵਤ ਨੇ ਦਿੱਤੀ ਹੈ, ਜਦਕਿ ਇਸਦਾ ਸੰਗੀਤ ਜੀ.ਆਰ ਮਿਊਜ਼ਿਕ ਨੇ ਸੰਗੀਤਬਧ ਕੀਤਾ ਹੈ।

ਮੂਲ ਰੂਪ ਵਿੱਚ ਪੰਜਾਬ ਦੇ ਰਜਵਾੜ੍ਹਸ਼ਾਹੀ ਜ਼ਿਲ੍ਹਾਂ ਪਟਿਆਲਾ ਨਾਲ ਸੰਬੰਧਤ ਇਹ ਹੋਣਹਾਰ ਅਦਾਕਾਰ ਮਾਇਆਨਗਰੀ ਮੁੰਬਈ ਵਿੱਚ ਵੀ ਲੰਮਾ ਸਮਾਂ ਸੰਘਰਸ਼ਸ਼ੀਲ ਰਹੇ ਹਨ, ਜਿਸ ਦੌਰਾਨ ਉਨ੍ਹਾਂ ਧਰਮਿੰਦਰ, ਜਤਿੰਦਰ, ਸੰਨੀ ਦਿਓਲ ਆਦਿ ਜਿਹੀਆਂ ਕਈ ਨਾਮਵਰ ਬਾਲੀਵੁੱਡ ਸ਼ਖਸ਼ੀਅਤਾਂ ਦੀ ਨੇੜਤਾ ਮਾਣਨ ਦਾ ਮਾਣ ਹਾਸਿਲ ਕੀਤਾ ਹੈ।

ਹਾਲ ਹੀ ਵਿੱਚ ਰਿਲੀਜ਼ ਹੋਈਆਂ 'ਸ਼ੂਟਰ', 'ਸਿਕੰਦਰ 2' ਜਿਹੀਆਂ ਕਈ ਚਰਚਿਤ ਸਫਲ ਅਤੇ ਬਿੱਗ ਸੈਟਅੱਪ ਫਿਲਮਾਂ ਦਾ ਹਿੱਸਾ ਰਹੇ ਅਦਾਕਾਰ ਸ਼ੁਭ ਅਨੁਸਾਰ ਉਨਾਂ ਦੀਆਂ ਕਈ ਹੋਰ ਫਿਲਮਾਂ 'ਤੇ ਵੈੱਬ ਸੀਰੀਜ਼ ਵੀ ਇੰਨੀਂ ਦਿਨੀਂ ਨਿਰਮਾਣ ਅਧੀਨ ਹਨ, ਜਿੰਨ੍ਹਾਂ ਵਿੱਚੋਂ ਕੁਝ ਦੀ ਸ਼ੂਟਿੰਗ ਸੰਪੂਰਨ ਹੋ ਚੁੱਕੀ ਹੈ, ਜੋ ਜਲਦ ਰਿਲੀਜ਼ ਹੋਣਗੀਆਂ।

ਫਿਲਮਾਂ ਦੇ ਨਾਲ-ਨਾਲ ਮਿਊਜ਼ਿਕ ਵੀਡੀਓਜ਼ ਇੰਡਸਟਰੀ ਵਿੱਚ ਵੀ ਲਗਾਤਾਰ ਆਪਣੀ ਸ਼ਾਨਦਾਰ ਮੌਜੂਦਗੀ ਦਾ ਇਜ਼ਹਾਰ ਕਰਵਾ ਰਿਹਾ ਇਹ ਪ੍ਰਤਿਭਾਵਾਨ ਅਦਾਕਾਰ ਟੀਵੀ ਸੀਰੀਜ਼ ਦਾ ਵੀ ਸ਼ਾਨਦਾਰ ਹਿੱਸਾ ਰਿਹਾ ਹੈ, ਜਿਸ ਨੇ ਦੱਸਿਆ ਕਿ ਉਸਦਾ ਉਕਤ ਨਵਾਂ ਮਿਊਜ਼ਿਕ ਵੀਡੀਓ ਵੀ ਬਹੁਤ ਸ਼ਾਨਦਾਰ ਰੂਪ ਵਿੱਚ ਸਾਹਮਣੇ ਆਵੇਗਾ, ਜਿਸ ਨੂੰ ਨਿਰਦੇਸ਼ਕ ਜੋੜੀ ਨਿਤਿਨ ਅਤੇ ਮੁਨੀਸ਼ ਦੁਆਰਾ ਪੰਜਾਬ ਅਤੇ ਹਰਿਅਆਣਾ ਆਦਿ ਦੀਆਂ ਮਨਮੋਹਕ ਲੋਕੇਸ਼ਨਜ ਉਤੇ ਬਹੁਤ ਵੱਡੇ ਪੱਧਰ 'ਤੇ ਸ਼ੂਟ ਕੀਤਾ ਗਿਆ ਹੈ।

ਰੰਗਮੰਚ ਤੋਂ ਆਪਣੀ ਅਦਾਕਾਰੀ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਅਤੇ ਰਸੂਖ਼ਵਾਨ ਪਰਿਵਾਰ ਨਾਲ ਸੰਬੰਧ ਰੱਖਦੇ ਇਸ ਪ੍ਰਤਿਭਾਸ਼ਾਲੀ ਨੌਜਵਾਨ ਨੇ ਦੱਸਿਆ ਕਿ ਉਸਦੀਆਂ ਅਗਾਮੀ ਯੋਜਨਾਵਾਂ ਵਿੱਚ ਸੱਚੀ ਕਹਾਣੀ-ਸਾਰ ਆਧਾਰਿਤ ਅਤੇ ਬਾਇਓਪਿਕ ਫਿਲਮਾਂ ਦਾ ਹਿੱਸਾ ਬਣਨਾ ਵੀ ਸ਼ਾਮਿਲ ਹੈ, ਜਿਸ ਲਈ ਉਹ ਅੱਜਕੱਲ੍ਹ ਅਲਹਦਾ ਫਿਲਮਾਂ ਦੀ ਹੀ ਚੋਣ ਕਰਨ ਵੱਲ ਧਿਆਨ ਕਰ ਰਿਹਾ ਹੈ।

ABOUT THE AUTHOR

...view details