ਚੰਡੀਗੜ੍ਹ: ਪੰਜਾਬੀ ਸਿਨੇਮਾ ਨੂੰ ਸੋਹਣਾ ਅਤੇ ਨਿਵੇਕਲਾ ਮੁਹਾਂਦਰਾ ਦੇਣ ’ਚ ਲਗਾਤਾਰ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਲਹਿੰਦੇ ਪੰਜਾਬ ਨਾਲ ਸੰਬੰਧਤ ਮਸ਼ਹੂਰ ਕਾਮੇਡੀ ਅਦਾਕਾਰ ਇਫਤਿਖਾਰ ਠਾਕੁਰ ਹੁਣ ਸਿਡਨੀ ਲਾਈਵ ਸੋਅਜ਼ ’ਚ ਵੀ ਹਾਸਿਆਂ ਦੀਆਂ ਛਹਿਬਰਾਂ ਲਾਉਣ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਕੀਤੇ ਜਾ ਰਹੇ ਇੰਨ੍ਹਾਂ ਸ਼ਾਨਦਾਰ ਪ੍ਰੋਗਰਾਮਾਂ ਵਿਚ ਉਨ੍ਹਾਂ ਦੇ ਕਈ ਹੋਰ ਸਾਥੀ ਅਤੇ ਮੰਨੇ ਪ੍ਰਮੰਨੇ ਸਿਤਾਰੇ ਵੀ ਹਿੱਸਾ ਲੈਣਗੇ।
ਹਾਲ ਹੀ ਵਿਚ ਆਈਆਂ ਕਈ ਵੱਡੀਆਂ ਅਤੇ ਕਾਮਯਾਬ ਫਿਲਮਾਂ ’ਚ ਪ੍ਰਭਾਵਸ਼ਾਲੀ ਕਿਰਦਾਰ ਨਿਭਾ ਚੁੱਕੇ ਇਹ ਬਾ-ਕਮਾਲ ਅਦਾਕਾਰ, ਜਿੰਨ੍ਹਾਂ ਦੀਆਂ ਰਿਲੀਜ਼ ਹੋਈਆਂ ਪ੍ਰਮੁੱਖ ਫਿਲਮਾਂ ਵਿਚ ‘ਚੱਲ ਮੇਰਾ ਪੁੱਤ’, ‘ਚੱਲ ਮੇਰਾ ਪੁੱਤ 2’ ਅਤੇ 3, ‘ਪਾਣੀ ’ਚ ਮਧਾਣੀ’, ‘ਮਾਂ ਦਾ ਲਾਡਲਾ’ ਆਦਿ ਸ਼ਾਮਿਲ ਰਹੀਆਂ ਹਨ।
ਇਸ ਤੋਂ ਇਲਾਵਾ ਵਾਈਟ ਹਿੱਲ ਵੱਲੋਂ ਨਿਰਮਿਤ ਕੀਤੀ ਅਤੇ ਇੰਦਰਪਾਲ ਸਿੰਘ ਵੱਲੋਂ ਲਿਖੀ ‘ਸਿੱਧੂ ਵਰਸਿਜ਼ ਸਾਊਥਾਲ’ ਅਤੇ ਐਮੀ ਵਿਰਕ ਸਟਾਰਰ ‘ਅੰਨੀ ਦਿਆਂ ਮਜ਼ਾਕ ਏ’ ਵੀ ਉਨ੍ਹਾਂ ਦੇ ਅਹਿਮ ਪ੍ਰੋਜੈਕਟਾਂ ਵਿੱਚੋ ਹਨ, ਇਹਨਾਂ ਫਿਲਮਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਫਿਲਮਾਂ ਵਿਚ ਵੀ ਮਹੱਤਵਪੂਰਨ ਕਿਰਦਾਰ ਪਲੇ ਕਰਦੇ ਨਜ਼ਰੀ ਪੈਣਗੇ ਇਹ ਅਦਾਕਾਰ।
ਇਫਤਿਖਾਰ ਠਾਕੁਰ ਦਾ ਲਾਈਵ ਸ਼ੋਅ ਆਸਟ੍ਰੇਲੀਆ ਦੇ ਸਿਡਨੀ ਵਿਖੇ ਆਯੋਜਿਤ ਹੋਣ ਜਾ ਰਹੀ 'ਦਿ ਲਾਫ਼ਟਰ ਨਾਈਟ' ਵਿਚ ਇਫਤਿਖਾਰ ਠਾਕੁਰ ਤੋਂ ਇਲਾਵਾ ਨਸੀਮ ਵਿੱਕੀ, ਸ਼ਕੀਲ ਸਿੱਦਿਕੀ ਜਿਹੇ ਨਾਮਵਰ ਮਜ਼ਾਕੀਆ ਕਲਾਕਾਰ ਵੀ ਆਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾਉਣ ਜਾ ਰਹੇ ਹਨ।
- ਪੰਜਾਬੀ ਸਿਨੇਮਾ ਦੀ ਪਹਿਲੀ ਮਹਿਲਾ ਨਿਰਦੇਸ਼ਕ ਵਜੋਂ ਤੇਜ਼ੀ ਨਾਲ ਉਭਰ ਰਹੀ ਹੈ ਸਿੰਮੀਪ੍ਰੀਤ ਕੌਰ, ਨਵੀਂ ਫਿਲਮ ਦਾ ਸ਼ੂਟ ਕੀਤਾ ਪੂਰਾ
- Maurh Teaser Out: ਰਿਲੀਜ਼ ਹੋਇਆ ਐਮੀ-ਦੇਵ ਦੀ ਫਿਲਮ 'ਮੌੜ' ਦਾ ਟੀਜ਼ਰ, ਫਿਲਮ ਇਸ ਦਿਨ ਹੋਵੇਗੀ ਰਿਲੀਜ਼
- ਰਿਲੀਜ਼ ਲਈ ਤਿਆਰ ਹੋ ਰਹੀ ਹੈ ਪੰਜਾਬੀ ਵੈੱਬਸੀਰੀਜ਼ ‘ਜਨੌਰ’, ਕਈ ਨਾਮਵਰ ਚਿਹਰੇ ਨਿਭਾਉਣਗੇ ਭੂਮਿਕਾਵਾਂ
‘ਜੈ ਹੋ ਈਵੈਂਟਸ’ ਅਤੇ ’ਆਰ.ਡੀ ਇੰਟਰਟੇਨਮੈਂਟ’ ਦੀ ਰਹਿਨੁਮਾਈ ਹੇਠ ਆਸਟ੍ਰੇਲੀਆ ਵਿਖੇ ਹੋਣ ਜਾ ਰਹੀ ਇਸ ਗ੍ਰੈਂਡ ਈਵੈਂਟਸ ਲੜ੍ਹੀ ਨੂੰ ਲੈ ਕੇ ਉਕਤ ਕਾਮੇਡੀ ਕਲਾਕਾਰ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਅਨੁਸਾਰ ਕਲਾਕਾਰ ਕਿਸੇ ਇਕ ਮੁਲਕ ਅਤੇ ਇਕ ਧਰਮ ਦੀ ਨੁਮਾਇੰਦਿਗੀ ਕਦੇ ਨਹੀਂ ਕਰਦੇ ਸਗੋਂ ਇਹ ਤਾਂ ਭਾਈਚਾਰਕ ਸਾਂਝਾ ਦਾ ਪ੍ਰਤੀਕ ਮੰਨੇ ਜਾਂਦੇ ਹਨ, ਜੋ ਆਪਸੀ ਭਾਈਚਾਰਾ ਵਧਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ ਅਤੇ ਨਿਭਾਉਂਦੇ ਰਹਿਣਗੇ।
ਉਕਤ ਟੂਰ ਦੀ ਅਗਵਾਈ ਕਰ ਰਹੇ ਕਾਮੇਡੀ ਅਦਾਕਾਰ ਇਫਤਿਖਾਰ ਠਾਕੁਰ ਅਨੁਸਾਰ ਲਹਿੰਦੇ ਪੰਜਾਬ ਦੇ ਸਮੂਹ ਕਲਾਕਾਰਾਂ ਲਈ ਇਹ ਬਹੁਤ ਹੀ ਮਾਣ ਅਤੇ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਜਿੰਨ੍ਹਾਂ ਪਿਆਰ ਸਨੇਹ ਉਨਾਂ ਨੂੰ ਆਪਣੀ ਜਨਮ ਅਤੇ ਸ਼ੁਰੂਆਤੀ ਕਰਮਭੂਮੀ ਵਿਚ ਮਿਲਦਾ ਆ ਰਿਹਾ ਹੈ, ਉਸ ਤੋਂ ਵੀ ਵੱਧ ਸਤਿਕਾਰ ਅਤੇ ਪ੍ਰਾਹੁਣਾਚਾਰੀ ਹੁਣ ਚੜ੍ਹਦੇ ਪੰਜਾਬ ਦੀਆਂ ਫਿਲਮਾਂ ਵਿਚ ਵੀ ਲਗਾਤਾਰ ਮਿਲ ਰਹੀ ਹੈ।
ਹੱਦਾਂ-ਸਰਹੱਦਾਂ ਤੋਂ ਪਾਰ ਉੱਠ ਕੇ ਮੰਨੋਰੰਜਨ ਦੀ ਦੁਨੀਆਂ ਨੂੰ ਨਵੇਂ ਆਯਾਮ ਦੇ ਰਹੇ ਇੰਨ੍ਹਾਂ ਕਾਮੇਡੀ ਕਲਾਕਾਰਾਂ ਨੇ ਮਨ ਦੇ ਵਲਵਲਿਆਂ ਨੂੰ ਸਾਂਝਿਆਂ ਕਰਦਿਆਂ ਅੱਗੇ ਕਿਹਾ ਕਿ ਆਸਟ੍ਰੇਲੀਆ ਦੀ ਧਰਤੀ 'ਤੇ ਹੋਣ ਜਾ ਰਹੇ ਇਹ ਉਨਾਂ ਦੇ ਪਹਿਲੇ ਕਾਮੇਡੀ ਪ੍ਰੋਗਰਾਮ ਹਨ, ਜਿੰਨ੍ਹਾਂ ਵਿਚ ਸਿਡਨੀ, ਮੈਲਬੋਰਨ ਅਤੇ ਹੋਰਨਾਂ ਹਿੱਸਿਆਂ ਤੋਂ ਦਰਸ਼ਕ ਸ਼ਮੂਲੀਅਤ ਕਰਨਗੇ ਅਤੇ ਉਨਾਂ ਦੇ ਸੋਅਜ਼ ਦਾ ਆਨੰਦ ਮਾਣਨਗੇ, ਜਿੰਨ੍ਹਾਂ ਦੇ ਰੁਬਰੂ ਹੋਣਾ ਅਤੇ ਉਨਾਂ ਦੀ ਹੌਸਲਾ ਅਫ਼ਜਾਈ ਕਬੂਲਣਾ ਉਨਾਂ ਸਾਰਿਆਂ ਲਈ ਵੀ ਇਕ ਹੋਰ ਮਾਣ ਭਰੀ ਪ੍ਰਾਪਤੀ ਵਾਂਗ ਰਹੇਗਾ।