ਚੰਡੀਗੜ੍ਹ: ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਇੱਕ ਧਮਾਕੇਦਾਰ ਖੁਸ਼ਖਬਰੀ। ਜੀ ਹਾਂ...ਕਿਉਂਕਿ ਇੱਕ ਹੋਰ ਨਵੀਂ ਪੰਜਾਬੀ ਫਿਲਮ ਆਉਣ ਵਾਲੀ ਹੈ। ਕੁੱਝ ਸਮਾਂ ਪਹਿਲਾਂ "ਰੱਬ ਦੀ ਮੇਹਰ" ਨਾਮ ਦੀ ਇੱਕ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਸੀ ਅਤੇ ਦੱਸਿਆ ਗਿਆ ਸੀ ਕਿ ਇਸ ਵਿੱਚ ਧੀਰਜ ਕੁਮਾਰ, ਅਜੈ ਸਰਕਾਰੀਆ, ਕਸ਼ਿਸ਼ ਰਾਏ ਅਤੇ ਹਨੀ ਮੱਟੂ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਫਿਲਮ ਦੀ ਘੋਸ਼ਣਾ ਟੀਮ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਇਸ ਦੇ ਨਿਰਮਾਣ ਦੀ ਸ਼ੁਰੂਆਤ ਦੀ ਖਬਰ ਦੇ ਨਾਲ ਕੀਤੀ ਗਈ ਸੀ।
ਹੁਣ ਇਸ ਫਿਲਮ ਦੇ ਮੁੱਖ ਕਿਰਦਾਰ ਧੀਰਜ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ 'ਰੱਬ ਦੀ ਮੇਹਰ' ਦੇ ਕਲਾਕਾਰਾਂ ਅਤੇ ਕਰੂ ਨਾਲ ਤਸਵੀਰ ਸਾਂਝੀ ਕੀਤੀ ਅਤੇ ਨਾਲ ਹੀ ਫਿਲਮ ਦੀ ਰਿਲੀਜ਼ ਮਿਤੀ ਦਾ ਵੀ ਐਲਾਨ ਕਰ ਦਿੱਤਾ ਹੈ। ਕੁਮਾਰ ਨੇ ਲਿਖਿਆ 'ਰੱਬ ਦੀ ਮੇਹਰ', ਮਜ਼ਹਬ ਤੋਂ ਪਾਰ ਦੀ ਗੱਲ ਹੈ...ਅੰਤ ਵਿੱਚ, ਉਡੀਕ ਖਤਮ ਹੋ ਗਈ ਹੈ, ਇੱਕ ਪ੍ਰੇਮ ਕਹਾਣੀ ਜੋ ਤੁਹਾਨੂੰ ਪਿਆਰ ਵਿੱਚ ਪਾ ਦੇਵੇਗੀ।' ਇਹ ਫਿਲਮ ਇਸ ਸਾਲ 4 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।