ਨਵੀਂ ਦਿੱਲੀ : ਲੋਕ ਸਭਾ ਚੋਣਾਂ ਲਈ ਪਹਿਲੇ ਗੇੜ ਦੀ ਵੋਟਿੰਗ ਕਰੜੀ ਸੁਰੱਖਿਆ ਵਿੱਚ ਜਾਰੀ ਹੈ। ਦੇਸ਼ ਦੇ 20 ਸੂਬਿਆਂ ਵਿੱਚ 91 ਲੋਕ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਇਸ ਮੌਕੇ 'ਤੇ ਗੂਗਲ ਨੇ ਵੀ ਡੂਡਲ ਬਣਾ ਕੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਗੂਗਲ ਨੇ ਡੂਡਲ ਦੇ ਰਾਹੀਂ ਲੋਕਾਂ ਨੂੰ ਵੋਟਿੰਗ ਦੀ ਪੂਰੀ ਪ੍ਰਕਿਰਿਆ ਦੀ ਜਾਣਕਾਰੀ ਦਿੱਤੀ ਹੈ।
ਲੋਕ ਸਭਾ ਚੋਣਾਂ 2019 : ਗੂਗਲ ਨੇ ਡੂਡਲ ਰਾਹੀਂ ਲੋਕਾਂ ਨੂੰ ਕੀਤੀ ਵੋਟਿੰਗ ਦੀ ਅਪੀਲ
ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਗੂਗਲ ਨੇ ਡੂਡਲ ਬਣਾ ਕੇ ਲੋਕਾਂ ਤੋਂ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ। ਅੱਜ ਦੇਸ਼ ਦੇ 20 ਸੂਬਿਆਂ ਵਿੱਚ 91 ਲੋਕ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ।
ਗੂਗਲ ਨੇ ਡੂਡਲ ਰਾਹੀਂ ਲੋਕਾਂ ਨੂੰ ਕੀਤੀ ਵੋਟਿੰਗ ਦੀ ਅਪੀਲ
ਵੋਟ ਦੀ ਸਿਆਹੀ ਵਾਲੀ ਉਂਗਲ ਦਾ ਖ਼ਾਸ ਡੂਡਲ :
ਭਾਰਤ ਵਿੱਚ ਵੋਟਿੰਗ ਤੋਂ ਬਾਅਦ ਵੋਟਰਾਂ ਦੀ ਉਂਗਲ ਤੇ ਨੀਲੀ ਸਿਆਹੀ ਲਗਾਈ ਜਾਂਦੀ ਹੈ। ਵੋਟਿੰਗ ਤੋਂ ਬਾਅਦ ਉਂਗਲ ਤੇ ਲਗੀ ਨੀਲੀ ਸਿਆਹੀ ਨੂੰ ਲੋਕਤੰਤਰ ਦੀ ਪ੍ਰਕਿਰਿਆ ਵਿੱਚ ਆਮ ਜਨਤਾ ਦੀ ਹਿੱਸੇਦਾਰੀ ਵਜੋਂ ਵੇਖਿਆ ਜਾਂਦਾ ਹੈ। ਅੱਜ ਗੂਗਲ ਨੇ ਵੀ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਨੂੰ ਵੋਟ ਦੀ ਸਿਆਹੀ ਵਾਲੀ ਉਂਗਲ ਦਾ ਖ਼ਾਸ ਡੂਡਲ ਬਣਾ ਕੇ ਸਮਰਪਿਤ ਕੀਤਾ ਹੈ।