ਪੰਜਾਬ

punjab

ETV Bharat / city

ਮਲੇਰਕੋਟਲਾ ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ, 2 ਨੌਜਵਾਨ 80 ਕਿੱਲੋ ਭੁੱਕੀ ਸਣੇ ਕਾਬੂ

ਮਲੇਰਕੋਟਲਾ ਪੁਲਿਸ ਨੇ 2 ਨੌਜਵਾਨਾਂ ਨੂੰ 80 ਕਿਲੋ ਭੁੱਕੀ ਸਣੇ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਇਹ ਨੌਜਵਾਨ ਸ੍ਰੀਨਗਰ ਤੋਂ ਭੁੱਕੀ ਲਿਆ ਕਿ ਮਾਲੇਰਕੋਟਲੇ ਦੇ ਵੱਖ-ਵੱਖ ਇਲਾਕਿਆਂ 'ਚ ਵੇਚਦੇ ਸਨ।

ਫ਼ੋਟੋ

By

Published : Jul 31, 2019, 10:15 PM IST

Updated : Jul 31, 2019, 11:26 PM IST

ਮਲੇਰਕੋਟਲਾ: ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਨੂੰ ਉਸ ਵੇਲ੍ਹੇ ਵੱਡੀ ਕਾਮਯਾਬੀ ਹਾਸਲ ਹੋਈ ਜਦ 2 ਨੌਜਵਾਨਾਂ ਨੂੰ 80 ਕਿਲੋ ਭੁੱਕੀ ਸਣੇ ਕਾਬੂ ਕੀਤਾ ਗਿਆ। ਪੁਲਿਸ ਮੁਤਾਬਕ ਇਹ ਨੌਜਵਾਨ ਸ੍ਰੀਨਗਰ ਤੋਂ ਭੁੱਕੀ ਲਿਆ ਕਿ ਮਲੇਰਕੋਟਲੇ ਦੇ ਵੱਖ-ਵੱਖ ਇਲਾਕਿਆਂ 'ਚ ਵੇਚਦੇ ਸਨ।

ਇਸ ਮੌਕੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਮੁਖੀ ਦੀਪਇੰਦਰ ਸਿੰਘ ਜੈਜੀ ਨੇ ਦੱਸਿਆ ਕਿ ਇਹ 2 ਨੌਜਵਾਨ ਕਾਫ਼ੀ ਲੰਬੇ ਸਮੇਂ ਤੋਂ ਆਪਣੀ ਗੱਡੀ ਰਾਹੀ ਸ੍ਰੀਨਗਰ ਤੋਂ ਮਾਲ 'ਚ ਲੁਕੋ ਕੇ ਭੁੱਕੀ ਲਿਆਉਦੇ ਸਨ। ਫੜ੍ਹੇ ਗਏ ਇਹ ਮੁਲਜ਼ਮ ਮਲੇਰਕੋਟਲਾ ਦੇ ਵੱਖ ਵੱਖ ਥਾਵਾਂ 'ਤੇ ਭੁੱਕੀ ਵੇਚਣ ਦਾ ਕੰਮ ਕਰਦੇ ਸਨ। ਪੁਲਿਸ ਨੇ ਸੂਚਨਾਂ ਦੇ ਆਧਾਰ 'ਤੇ ਇਨ੍ਹਾਂ ਮੁਲਜ਼ਮਾਂ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ।

ਵੀਡੀਓ

ਇਹ ਵੀ ਪੜੋ- ਅੰਮ੍ਰਿਤਸਰ 'ਚ ਰੇਲਵੇ ਪੁਲਿਸ ਨੇ 55 ਲੱਖ ਰੁਪਏ ਦੇ ਸੋਨੇ ਸਣੇ 2 ਮੁਲਜ਼ਮ ਕੀਤੇ ਕਾਬੂ

ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ 3 ਦਿਨਾਂ ਦੀ ਰਿਮਾਂਡ ਹਾਸਲ ਕੀਤੀ ਹੈ। ਪੁਲਿਸ ਵੱਲੋਂ ਇੱਕ ਮਹੀਨੇ ਦੇ ਵਿੱਚ ਕਾਫ਼ੀ ਨਸ਼ੇ ਦੇ ਸੌਦਾਗਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਸ਼ਿਆਂ ਵਿਰੁੱਧ ਸਖ਼ਤ ਐਕਸ਼ਨ ਲੈਣ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਲਗਾਤਾਰ ਸੂਬੇ ਵਿੱਚ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ।

ਬੇਅਦਬੀ ਦੀ ਜਾਂਚ ਬੰਦ ਕਰਨ 'ਤੇ ਕੈਪਟਨ ਦਾ CBI 'ਤੇ ਹਮਲਾ

Last Updated : Jul 31, 2019, 11:26 PM IST

ABOUT THE AUTHOR

...view details