ਸੰਗਰੂਰ:ਪਿੰਡ ਖਨਾਲ ਕਲਾਂ ਵਿੱਚ ਰਿਟਾਇਰਡ ਫੌਜੀ ਵੱਲੋਂ ਵ੍ਹੱਟਸਐਪ ਗਰੁੱਪ ਵਿੱਚ ਪੰਚਾਇਚ ਮੰਤਰੀ ਦੇ ਮਹਿਲਾਂ ਸਰਪੰਚਾਂ ਲਏ ਗਏ ਫੈਸਲੇ ਦੀ ਪੋਸਟ ਪਾਉਣ ਕਾਰਨ ਹੰਗਾਮਾ ਖੜਾ ਹੋ ਗਿਆ। ਰਿਟਾਇਰਡ ਫੌਜੀ ਦਾ ਇਲਜ਼ਾਮ ਹੈ ਕਿ ਪੋਸਟ ਪਾਉਣ ਕਾਰਨ ਰਿਵਾਲਵਰ ਲੈ ਕੇ ਮੇਰੇ ਘਰੇ ਆ ਕੇ ਮੈਨੂੰ ਮਾਰਨ ਦੀ ਧਮਕੀ (lady sarpanch threat on to retired army man) ਦਿੱਤੀ ਗਈ ਹੈ। ਮਹਿਲਾਂ ਸਰਪੰਚ ਦਾ ਕਹਿਣਾ ਹੈ ਕਿ ਰਿਟਾਇਰਡ ਫੌਜੀ ਦੇ ਤਰਫ਼ੋਂ ਲਾਏ ਇਲਜ਼ਾਮ ਉੱਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਫ਼ੈਸਲਾ ਲਿਆ ਗਿਆ ਹੈ ਉਸ ਫੈਸਲੇ ਦੀ ਪੋਸਟ ਰਿਟਾਇਰਡ ਫੌਜੀ ਵਾਰ ਵਾਰ ਗਰੁੱਪ ਵਿੱਚ ਪਾ ਰਿਹਾ ਸੀ। ਮਹਿਲਾ ਸਰਪੰਚ ਦਾ ਕਹਿਣਾ ਹੈ ਕਿ ਉਹ ਜਾਣ ਬੁੱਝ ਕੇ ਮੈਨੂੰ ਟਾਰਗੇਟ ਕਰ ਰਿਹਾ ਸੀ।
ਰਿਟਾਇਰਡ ਫੌਜੀ ਗੁਰਪ੍ਰੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਵੱਲੋਂ ਪਿੰਡ ਦੇ ਵ੍ਹਟਸਐਪ ਗਰੁੱਪ ਵਿਚ ਪੋਸਟ ਪਾਈ ਗਈ ਸੀ। ਇਸ ਤੋਂ ਬਾਅਦ ਪਿੰਡ ਦੀ ਮਹਿਲਾ ਸਰਪੰਚ ਵੱਲੋਂ ਫੋਨ 'ਤੇ ਉਸ ਨੂੰ ਧਮਕੀ ਤੇ ਗੰਦੀਆਂ ਗਾਲ੍ਹਾਂ ਦਿੱਤੀਆਂ ਜਾਂਦੀਆਂ ਹਨ। ਉਸ ਤੋਂ ਬਾਅਦ ਮਹਿਲਾ ਸਰਪੰਚ ਕੁਝ ਬੰਦਿਆਂ ਨੂੰ ਲੈ ਕੇ ਉਸਦੇ ਘਰ ਜਾ ਕੇ ਉਸ ਦੇ ਮੇਰੀ ਪਤਨੀ ਨੂੰ ਧਮਕੀ ਦਿੰਦੀ ਹੈ। ਇਸ ਨੂੰ ਲੈ ਕੇ ਮੈਂ ਦਿੜਬਾ ਥਾਣਾ ਦੇ ਵਿੱਚ ਮਹਿਲਾ ਸਰਪੰਚ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਮਹਿਲਾ ਸਰਪੰਚ ਬੋਲੇ ਕਿ ਤਿੰਨ ਸਾਲ ਤੋਂ ਜ਼ਿਆਦਾ ਪਿੰਡ ਦੇ ਵੱਡੇ ਤੋਂ ਵੱਡੇ ਕੰਮ ਮੇਰੇ ਵੱਲੋਂ ਕਰਵਾਏ ਗਏ ਹਨ ਪਰ ਗੁਰਪ੍ਰੀਤ ਸਿੰਘ ਵੱਲੋਂ ਜਾਣ ਬੁੱਝ ਕੇ ਮੇਰੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਹਨ ਅਤੇ ਮੈਨੂੰ ਪਿੰਡਾਂ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਜਾ ਰਹੀ ਸੀ।
ਇਸ ਮਾਮਲੇ ਵਿਚ ਦਿੜ੍ਹਬਾ ਦੇ ਐਸਐਚਓ ਗੁਰਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਖਨਾਲ ਖੁਰਦ ਦੇ ਗੁਰਪ੍ਰੀਤ ਸਿੰਘ ਫ਼ੌਜੀ ਵੱਲੋਂ ਇੱਕ ਸ਼ਿਕਾਇਤ ਉਨ੍ਹਾਂ ਦੇ ਕੋਲ ਦਰਜ ਕਰਵਾਈ ਜਾ ਰਹੀ ਹੈ ਜਿਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖ਼ਿਲਾਫ਼ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਜਾਵੇਗੀ।