ਪਟਿਆਲਾ: ਹਲਕਾ ਸਨੌਰ 'ਚ ਅਕਾਲੀ ਦਲ ਅਤੇ ਬਹੁਜਨ ਸਮਾਜਵਾਦੀ ਪਾਰਟੀ ਨੂੰ ਝਟਕਾ ਦਿੰਦਿਆਂ ਵੱਡੀ ਤਾਦਾਦ 'ਚ ਆਗੂ ਅਤੇ ਸਮਰਥਕ ਪਰਨੀਤ ਕੌਰ ਦੀ ਅਗਵਾਈ ਹੇਠ ਹਲਕਾ ਸਨੌਰ ਦੇ ਇੰਚਾਰਜ ਹੈਰੀ ਸਿੰਘ ਮਾਨ ਵਲੋਂ ਕਾਂਗਰਸ ਵਿੱਚ ਸ਼ਾਮਿਲ ਕਰਵਾਏ ਗਏ।
ਅਕਾਲੀਆਂ ਨੂੰ ਵੱਡਾ ਝਟਕਾ, ਵੱਡੀ ਤਦਾਦ 'ਚ ਅਕਾਲੀ ਕਾਂਗਰਸ 'ਚ ਸ਼ਾਮਲ
ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਆਗੂਆਂ ਵਲੋਂ ਤਿੱਖਾ ਚੋਣ ਪ੍ਰਚਾਰ ਤੇ ਨਾਮਜ਼ਦਗੀ ਦਾਖ਼ਲ ਦਾ ਦੌਰ ਜਾਰੀ ਹੈ। ਇਸ ਦੇ ਨਾਲ ਹੀ ਸਿਆਸੀ ਆਗੂਆਂ ਵਲੋਂ ਪਾਰਟੀ ਦਾ ਫੇਰਬਦਲ ਕੀਤਾ ਜਾ ਰਿਹਾ ਹੈ।
ਪਰਨੀਤ ਕੌਰ ਨੇ ਕਿਹਾ ਕਿ ਹਲਕਾ ਸਨੌਰ ਵਿਖੇ ਹੁਣ ਵਿਰੋਧੀਆਂ ਦਾ ਆਧਾਰ ਖ਼ਤਮ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਇਕੱਠ ਤਾਂ ਕੁੱਝ ਵੀ ਨਹੀਂ ਤੇ ਵੱਡਾ ਹੁੰਗਾਰਾ ਕਾਂਗਰਸ ਨੂੰ ਮਿਲ ਰਿਹਾ ਹੈ।
ਜਾਣਕਾਰੀ ਮੁਤਾਬਕ ਮੋਤੀ ਮਹਿਲ 'ਚ ਪਰਨੀਤ ਕੌਰ ਦੀ ਅਗਵਾਈ ਵਿੱਚ ਇੰਚਾਰਜ ਹੈਰੀ ਮਾਨ ਵੱਲੋਂ ਜਥੇਦਾਰ ਭੋਲਾ ਸਿੰਘ ਇਸਰਹੇੜੀ ਸਰਕਲ ਪ੍ਰਧਾਨ ਜੁਲਕਾ ਤੇ ਸੈਂਕੜੇ ਅਕਾਲੀ ਸਮਰਥਕਾਂ ਸਮੇਤ ਬਹੁਜਨ ਸਮਾਜਵਾਦੀ ਪਾਰਟੀ ਦੇ ਜ਼ਿਲ੍ਹਾ ਗੁਰਪ੍ਰੀਤ ਸਿੰਘ ਅਤੇ ਸੈਂਕੜੇ ਸਮਰਥਕਾਂ ਨੂੰ ਕਾਂਗਰਸ ਦੇ ਵਿੱਚ ਸ਼ਾਮਿਲ ਕੀਤਾ ਗਿਆ। ਹੈਰੀ ਮਾਨ ਨੇ ਕਿਹਾ ਕਿ ਅਕਾਲੀ ਦਲ ਦਾ ਸਨੌਰ ਤੋਂ ਸਫ਼ਾਇਆ ਹੋ ਚੁੱਕਿਆ ਤੇ ਕੋਈ ਵੀ ਅਕਾਲੀ ਦਲ ਦਾ ਵੋਟ ਮੰਗਣ ਨਹੀਂ ਆਇਆ।