ਲੁਧਿਆਣਾ: ਪਹਾੜੀ ਇਲਾਕਿਆਂ 'ਚ ਲਗਾਤਾਰ ਬਰਫ਼ਬਾਰੀ ਹੋਣ ਕਾਰਨ ਲੁਧਿਆਣਾ ਦੇ ਹੌਜ਼ਰੀ ਇੰਡਸਟਰੀ ਮੁੜ ਤੋਂ ਸ਼ੁਰੂ ਹੋਈ ਹੈ ਅਤੇ ਗਰਮ ਕਪੜੇ ਦੀ ਵਿਕਰੀ ਵੱਧਣ ਲੱਗੀ ਹੈ, ਪਰ ਰੇਲਾਂ ਬੰਦ ਹੋਣ ਕਰਕੇ ਵਪਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ 'ਚ ਰੇਲਾਂ ਨਾ ਚੱਲਣ ਕਾਰਨ ਬਾਹਰਲੇ ਸੂਬਿਆਂ ਦੇ ਵਪਾਰੀ ਪ੍ਰੇਸ਼ਾਨ
ਲੁਧਿਆਣਾ 'ਚ ਗਰਮ ਕਪੜਿਆਂ ਦਾ ਸੀਜ਼ਨ ਸ਼ੁੁਰੂ ਹੋ ਗਿਆ ਹੈ ਪਰ ਪੰਜਾਬ ਵਿੱਚ ਕਿਸਾਨਾਂ ਦੇ ਧਰਨਾ ਕਾਰਨ ਰੇਲ ਗੱਡੀਆਂ ਨਹੀਂ ਚੱਲ ਪਾ ਰਹੀਆਂ ਜਿਸ ਕਾਰਨ ਬਾਹਰਲੇ ਸੂਬਿਆਂ ਦੇ ਵਪਾਰੀ ਕਾਫ਼ੀ ਪ੍ਰੇਸ਼ਾਨ ਹਨ ਤੇ ਉਹ ਆਰਡਰ ਪ੍ਰਾਪਤ ਨਹੀਂ ਕਰ ਪਾ ਰਹੇ ਹਨ।
ਲੁਧਿਆਣਾ 'ਚ ਗਰਮ ਕਪੜੇ ਖ਼ਰੀਦਣ ਲਈ ਜੰਮੂ ਕਸ਼ਮੀਰ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਆਦਿ ਤੋਂ ਵਪਾਰੀ ਆਉਂਦੇ ਨੇ ਪਰ ਰੇਲਾਂ ਨਾ ਚੱਲਣ ਕਾਰਨ ਉਨ੍ਹਾਂ ਨੂੰ ਸਮਾਨ ਦੀ ਢੋਆ-ਢੁਆਈ ਸੜਕੀ ਆਵਾਜਾਈ ਰਹੀਂ ਮਹਿੰਗੀ ਪੈ ਗਈ ਹੈ। ਕਰੋਨਾ ਮਹਾਮਾਰੀ ਤੋਂ ਬਾਅਦ ਵਪਾਰੀਆਂ ਨੇ ਉਮੀਦ ਜਾਗੀ ਹੈ ਕਿ ਠੰਡ ਦੀ ਚੰਗੀ ਆਮਦ ਨਾਲ ਹੌਜਰੀ ਵਪਾਰ ਵਧੇਗਾ ।
ਦੂਜੇ ਪਾਸੇ ਪੰਜਾਬ ਦੇ ਬਾਕੀ ਜ਼ਿਲਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਤੋਂ ਵੀ ਕੁਝ ਵਪਾਰੀ ਜ਼ਰੂਰ ਲੁਧਿਆਣਾ ਗਰਮ ਕੱਪੜੇ ਲੈਣ ਪਹੁੰਚ ਰਹੇ ਹਨ ਜਿੰਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਬੱਝੀ ਹੈ ਕਿ ਕੰਮ ਚੰਗਾ ਚਲੇਗਾ, ਪਰ ਸਥਾਨਿਕ ਟਰਾਂਸਪੋਰਟ ਲੱਭਣ ਦੀ ਸਮੱਸਿਆ ਜ਼ਰੂਰ ਆ ਰਹੀ ਹੈ।