ਪੰਜਾਬ

punjab

By

Published : Jan 13, 2020, 10:48 PM IST

ETV Bharat / city

ਲੁਧਿਆਣਾ 'ਚ ਲੋਹੜੀ ਮੌਕੇ ਮੀਂਹ ਪੈਣ ਕਾਰਨ ਪਤੰਗਬਾਜ਼ ਨਿਰਾਸ਼ ਪਰ ਕਬੂਤਰਬਾਜ਼ ਖੁਸ਼

ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਅੱਜ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਲੋਹੜੀ 'ਤੇ ਲਗਾਤਾਰ ਮੀਂਹ ਪੈਣ ਕਾਰਨ ਜਿਥੇ ਇੱਕ ਪਾਸੇ ਪਤੰਗਬਾਜ਼ ਮੀਂਹ ਕਾਰਨ ਨਿਰਾਸ਼ ਨਜ਼ਰ ਆਏ, ਉਥੇ ਹੀ ਦੂਜੇ ਪਾਸੇ ਕਬੂਤਰ ਪਾਲਣ ਵਾਲੇ ਲੋਕ ਬੇਹੱਦ ਖੁਸ਼ ਨਜ਼ਰ ਆਏ।

ਲੋਹੜੀ ਮੌਕੇ ਮੀਂਹ ਪੈਣ ਕਾਰਨ ਪਤੰਗਬਾਜ਼ ਨਿਰਾਸ਼,ਪਰ ਕਬੂਤਰਬਾਜ਼ ਖੁਸ਼
ਲੋਹੜੀ ਮੌਕੇ ਮੀਂਹ ਪੈਣ ਕਾਰਨ ਪਤੰਗਬਾਜ਼ ਨਿਰਾਸ਼,ਪਰ ਕਬੂਤਰਬਾਜ਼ ਖੁਸ਼

ਲੁਧਿਆਣਾ: ਲੋਹੜੀ ਮੌਕੇ ਨੌਜਵਾਨਾਂ ਵੱਲੋਂ ਜਮ ਕੇ ਪਤੰਗਬਾਜ਼ੀ ਕੀਤੀ ਜਾਂਦੀ ਹੈ ਪਰ ਸਵੇਰੇ ਤੋਂ ਲਗਾਤਾਰ ਮੀਂਹ ਪੈਣ ਕਾਰਨ ਪੰਤਗਬਾਜ਼ ਬੇਹਦ ਨਿਰਾਸ਼ ਨਜ਼ਰ ਆਏ। ਜਿਥੇ ਇੱਕ ਪਾਸੇ ਪਤੰਗ ਨਾ ਉਢਾ ਸਕਣ ਕਾਰਨ ਕਈ ਲੋਕਾਂ ਨਾਖੁਸ਼ ਵਿਖਾਈ ਦੇ ਰਹੇ ਸਨ, ਉਥੇ ਹੀ ਕੁੱਝ ਲੋਕ ਮੀਂਹ ਪੈਣ ਨਾਲ ਖੁਸ਼ ਨਜ਼ਰ ਆਏ।

ਲੋਹੜੀ ਮੌਕੇ ਮੀਂਹ ਪੈਣ ਕਾਰਨ ਪਤੰਗਬਾਜ਼ ਨਿਰਾਸ਼,ਪਰ ਕਬੂਤਰਬਾਜ਼ ਖੁਸ਼

ਸਥਾਨਕ ਲੋਕਾਂ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਿਉਹਾਰ ਮੌਕੇ ਪਤੰਗਬਾਜ਼ੀ ਕਰਨ ਲਈ ਕਈ ਲੋਕ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ, ਜੋ ਕਿ ਪੰਛੀਆਂ, ਜਾਨਵਰਾਂ ਸਣੇ ਲੋਕਾਂ ਲਈ ਬੇਹਦ ਖ਼ਤਰਨਾਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਾਬੰਦੀ ਲਗਾਏ ਜਾਣ ਮਗਰੋਂ ਵੀ ਕੁੱਝ ਦੁਕਾਨਦਾਰ ਮੁਨਾਫਾ ਕਮਾਉਣ ਲਈ ਚਾਈਨਾ ਡੋਰ ਵੇਚਦੇ ਹਨ ਜੋ ਕਿ ਗ਼ਲਤ ਹੈ। ਉਨ੍ਹਾਂ ਕਿਹਾ ਕਿ ਮੀਂਹ ਪੈਣ ਨਾਲ ਲੋਕ ਆਪਣੇ ਪਰਿਵਾਰ ਨਾਲ ਲੋਹੜੀ ਦਾ ਆਨੰਦ ਮਾਣ ਸਕਣਗੇ ਅਤੇ ਪਤੰਗਬਾਜ਼ੀ ਨਾ ਹੋਣ ਕਾਰਨ ਚਾਈਨਾ ਡੋਰ ਤੋਂ ਪੰਛੀਆਂ ਨੂੰ ਰਾਹਤ ਮਿਲੀ ਹੈ।

ਇਸ ਬਾਰੇ ਜਦ ਕਬੂਤਰ ਪਾਲਣ ਵਾਲੇ ਕੁੱਝ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਮੀਂਹ ਪੈਣ ਕਾਰਨ ਬੇਹਦ ਖੁਸ਼ ਨਜ਼ਰ ਆਏ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਮੌਸਮ 'ਚ ਪਤੰਗਬਾਜ਼ੀ ਲਈ ਵਰਤੀ ਜਾਣ ਵਾਲੀ ਚਾਈਨਾ ਡੋਰ ਨਾਲ ਪੰਛੀਆਂ ਨੂੰ ਬੇਹਦ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਦੱਸਿਆ ਕਿ ਚਾਈਨਾ ਡੋਰ 'ਚ ਉਲਝਣ ਕਾਰਨ ਕਈ ਵਾਰ ਕਬੂਤਰਾਂ ਦੀ ਜਾਨ ਚਲੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਚਾਈਨਾ ਡੋਰ ਕਾਰਨ ਉਨ੍ਹਾਂ ਦੇ ਕਈ ਕਬੂਤਰ ਜ਼ਖਮੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਮੀਂਹ ਪੈਣ ਕਾਰਨ ਹਾਲਾਂਕਿ ਲੋਕਾਂ ਨੇ ਪਤੰਗ ਘੱਟ ਉਡਾਏ ਨੇ ਪਰ ਫਿਰ ਵੀ ਕੁਝ ਲੋਕ ਪਤੰਗ ਉਡਾ ਰਹੇ ਨੇ ਜਿਸ ਕਾਰਨ ਉਹ ਹੁਣ ਕਈ ਦਿਨਾਂ ਤੱਕ ਕਬੂਤਰਾਂ ਨੂੰ ਬਾਹਰ ਨਹੀਂ ਕੱਢਣਗੇ ਤਾਂ ਜੋ ਪੰਛੀਆਂ ਨੂੰ ਚਾਈਨਾ ਡੋਰ ਤੋਂ ਬਚਾਈਆ ਜਾ ਸਕੇ।

ABOUT THE AUTHOR

...view details