ਪੰਜਾਬ

punjab

ਲੁਧਿਆਣਾ: ਕੋਰੋਨਾ ਮਹਾਂਮਾਰੀ ਦੌਰਾਨ ਰੇਲਵੇ ਵਿਭਾਗ ਨੇ ਹਾਸਿਲ ਕੀਤੀਆਂ ਕਈ ਉਪਲਬਧੀਆਂ

By

Published : Aug 13, 2020, 4:24 PM IST

ਕੋਰੋਨਾ ਮਹਾਂਮਾਰੀ ਦੇ ਦੌਰਾਨ ਰੇਲਵੇ ਵਿਭਾਗ ਨੇ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। ਇਸ ਦੌਰਾਨ ਲੁਧਿਆਣਾ ਦੇ ਵਿੱਚ ਰੇਲਵੇ ਵਿਭਾਗ ਦੇ ਲੰਬੇ ਸਮੇਂ ਤੋਂ ਰੁੱਕੇ ਹੋਏ ਪ੍ਰੋਜੈਕਟਾਂ ਨੂੰ ਮੁਕੰਮਲ ਕਰ ਲਿਆ ਗਿਆ ਹੈ। ਇਸ ਦੀ ਜਾਣਕਾਰੀ ਲੁਧਿਆਣਾ ਦੇ ਸਟੇਸ਼ਨ ਡਾਇਰੈਕਟਰ ਤਰੁਣ ਕੁਮਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ।

ਰੇਲਵੇ ਵਿਭਾਗ ਨੇ ਹਾਸਿਲ ਕੀਤੀਆਂ ਕਈ ਉਪਲਬਧੀਆਂ
ਰੇਲਵੇ ਵਿਭਾਗ ਨੇ ਹਾਸਿਲ ਕੀਤੀਆਂ ਕਈ ਉਪਲਬਧੀਆਂ

ਲੁਧਿਆਣਾ: ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਇੱਕ ਪਾਸੇ ਦੇਸ਼ ਦੇ ਵਿੱਚ ਲੌਕਡਾਊਨ ਕਾਰਨ ਸਾਰੇ ਕੰਮਕਾਜ ਠੱਪ ਪਏ ਸਨ, ਉੱਥੇ ਹੀ ਰੇਲਵੇ ਵਿਭਾਗ ਨੇ ਇਸ ਦੌਰਾਨ ਆਪਣੇ ਕਈ ਅਧੂਰੇ ਪਏ ਪ੍ਰੋਜੈਕਟਾਂ ਨੂੰ ਪੂਰਾ ਕੀਤਾ ਹੈ। ਰੇਲਵੇ ਵਿਭਾਗ ਦੇ ਲੰਬੇ ਸਮੇਂ ਤੋਂ ਰੁੱਕੇ ਹੋਏ ਪ੍ਰੋਜੈਕਟਾਂ ਨੂੰ ਮੁਕੰਮਲ ਕਰ ਕਈ ਉਪਲਬਧੀਆਂ ਹਾਸਿਲ ਕੀਤੀਆਂ ਹਨ।

ਰੇਲਵੇ ਵਿਭਾਗ ਨੇ ਹਾਸਿਲ ਕੀਤੀਆਂ ਕਈ ਉਪਲਬਧੀਆਂ

ਇਸ ਬਾਰੇ ਰੇਲਵੇ ਵਿਭਾਗ ਲੁਧਿਆਣਾ ਵੱਲੋਂ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਦੌਰਾਨ ਦੇਸ਼ ਭਰ ਦੇ ਵੱਖ-ਵੱਖ ਮੰਡਲਾਂ ਤੋਂ ਬੀਤੇ 6 ਮਹੀਨਿਆਂ ਦੇ ਦੌਰਾਨ ਰੇਲਵੇ ਵਿਭਾਗ ਵੱਲੋਂ ਹਾਸਿਲ ਕੀਤੀਆਂ ਗਈਆਂ ਉਪਲਬਧੀਆਂ ਬਾਰੇ ਦੱਸਿਆ ਗਿਆ।

ਇਸ ਬਾਰੇ ਦੱਸਦੇ ਹੋਏ ਡੀਆਰਐਮ ਫ਼ਿਰੋਜ਼ਪੁਰ ਨੇ ਦੱਸਿਆ ਕਿ ਲੁਧਿਆਣਾ ਵਿੱਚ ਜੋ ਪ੍ਰਾਜੈਕਟ ਲੰਮੇ ਸਮੇਂ ਤੋਂ ਰੁਕੇ ਹੋਏ ਸਨ ਉਨ੍ਹਾਂ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਫ਼ਿਰੋਜ਼ਪੁਰ ਮੰਡਲ ਦੇ ਤਹਿਤ ਪੰਜਾਬ 'ਚ ਰੇਲਵੇ ਵਿਕਾਸ ਕਾਰਜਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਲੁਧਿਆਣਾ ਦੇ ਸਟੇਸ਼ਨ ਡਾਇਰੈਕਟਰ ਤਰੁਣ ਕੁਮਾਰ ਨੇ ਦੱਸਿਆ ਕਿ ਲੁਧਿਆਣਾ 'ਚ ਰੇਲਵੇ ਟਰੈਕਸ ਦੀ ਰਫ਼ਤਾਰ ਵਧਾ ਕੇ 130 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਟੇਸ਼ਨ ਉੱਤੇ ਕ੍ਰੇਨ ਵਰਕ ਜੋ 8 ਦਿਨਾਂ ਦਾ ਸੀ, ਉਸ ਨੂੰ ਵੀ 5 ਦਿਨਾਂ ਵਿੱਚ ਮੁਕੰਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੇਲਵੇ ਕਰਾਸਿੰਗ ਲੁਧਿਆਣਾ ਦੇ ਕਈ ਹਿੱਸਿਆਂ ਵਿੱਚ ਵੀ ਕੰਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਰੈਵੇਨਿਊ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਗਈ। ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਰੋਜ਼ਾਨਾ 19 ਦੇ ਕਰੀਬ ਅਪ-ਡਾਊਨ ਰੇਲਗੱਡੀਆਂ ਚੱਲ ਰਹੀਆਂ ਹਨ। ਇਨ੍ਹਾਂ ਦੀ ਗਿਣਤੀ ਰੇਲਵੇ ਅਤੇ ਸੂਬਾ ਸਰਕਾਰ ਦੀ ਸਲਾਹ ਤੋਂ ਬਾਅਦ ਹੀ ਵਧਾਈ ਜਾਵੇਗੀ। ਉਨ੍ਹਾਂ ਲੁਧਿਆਣਾ ਵਿੱਚ ਹੋਏ ਹੋਰਨਾਂ ਕੰਮਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਲੌਕਡਾਊਨ ਦੌਰਾਨ ਲੋਕਾਂ ਦੀ ਆਵਾਜਾਈ ਘੱਟ ਸੀ, ਜਿਸ ਦੇ ਕਾਰਨ ਸੁਰੱਖਿਅਤ ਤਰੀਕੇ ਨਾਲ ਇਨ੍ਹਾਂ ਪ੍ਰਾਜੈਕਟਾਂ ਨੂੰ ਮੁਕੰਮਲ ਕੀਤਾ ਜਾ ਸਕਿਆ। ਇਸ ਦੌਰਾਨ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਸਾਰੀ ਹਦਾਇਤਾਂ ਦੀ ਪਾਲਣਾ ਕੀਤੀ ਗਈ।

ABOUT THE AUTHOR

...view details