ਪੰਜਾਬ

punjab

ETV Bharat / city

ਅਧਿਆਪਕਾਂ ਵੱਲੋਂ ਜਲੰਧਰ ਵਿਖੇ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ

ਜਲੰਧਰ ਦੇ ਐਚ.ਐਮ.ਵੀ ਕਾਲਜ ਅੱਗੇ ਤੇ 2 ਮਹੀਨਿਆਂ ਤੋਂ ਪਰਗਟ ਸਿੰਘ ਦੇ ਘਰ ਅੱਗੇ ਬੈਠੇ ਕੱਚੇ ਅਧਿਆਪਕਾਂ ਨੇ ਪੰਜਾਬ ਸਰਕਾਰ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।

ਜਲੰਧਰ ਵਿਖੇ ਵੱਖ ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ
ਜਲੰਧਰ ਵਿਖੇ ਵੱਖ ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ

By

Published : Dec 28, 2021, 4:29 PM IST

ਜਲੰਧਰ: ਪੰਜਾਬ ਵਿੱਚ ਲੰਮੇ ਸਮੇਂ ਤੋਂ ਅਧਿਆਪਕਾਂ ਦੇ ਧਰਨੇ ਪ੍ਰਦਰਸ਼ਨ ਚੱਲ ਰਹੇ ਹਨ, ਇਸ ਤੋਂ ਇਲਾਵਾਂ ਧਰਨੀਆਂ ਦੌਰਾਨ ਅਧਿਆਪਕਾਂ ਨੂੰ ਸਰਕਾਰ ਦੀਆਂ ਲਾਠੀਆਂ ਵੀ ਖਾਣੀਆਂ ਪੈਂਦੀਆਂ ਹਨ। ਜਲੰਧਰ ਦੇ ਐਚ.ਐਮ.ਵੀ ਕਾਲਜ ਅੱਗੇ ਤੇ 2 ਮਹੀਨਿਆਂ ਤੋਂ ਪਰਗਟ ਸਿੰਘ ਦੇ ਘਰ ਅੱਗੇ ਬੈਠੇ ਕੱਚੇ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਚ.ਐਮ.ਵੀ ਯੂਨਿਟ ਦੇ ਪ੍ਰਧਾਨ ਡਾ ਅਸ਼ੀਮ ਕੌਰ ਨੇ ਦੱਸਿਆ ਕਿ ਇਹ ਜੋ ਪ੍ਰਦਰਸ਼ਨ ਹੈ ਇਹ ਕਾਲਜ ਅਧਿਆਪਕ ਅਤੇ ਯੂਨੀਵਰਸਿਟੀ ਅਧਿਆਪਕਾਂ ਦਾ 2 ਮੰਗਾਂ ਨੂੰ ਲੈ ਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਤਾਂ ਯੂ.ਜੀ.ਸੀ ਤੋਂ ਸਰਕਾਰ ਡੀਲਿੰਕ ਕਰ ਰਹੀ ਹੈ ਅਤੇ ਦੂਸਰੀ ਮੰਗ ਹੈ ਕਿ ਪੰਜਾਬ ਸਰਕਾਰ 7ਵਾਂ ਪੇ ਕਮਿਸ਼ਨ ਲਾਗੂ ਨਹੀਂ ਕਰ ਰਹੀ। ਜਿਸ ਨੂੰ ਲੈ ਕੇ ਇਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਹੀ ਇਕ ਅਜਿਹਾ ਸੂਬਾ ਬਣ ਗਿਆ ਹੈ, ਜਿਸਦੇ ਵੱਲੋਂ 7ਵਾਂ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਗਿਆ।

ਜਲੰਧਰ ਦੇ ਐਚਐਮਵੀ ਕਾਲਜ ਅੱਗੇ ਧਰਨਾ

ਦੂਜੇ ਪਾਸੇ 2 ਮਹੀਨਿਆਂ ਤੋਂ ਪਰਗਟ ਸਿੰਘ ਦੀ ਕੋਠੀ ਅੱਗੇ ਬੈਠਣ ਤੋੋਂ ਬਾਅਦ ਧਰਨਾ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਵਿੱਚੋਂ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਸਿਰਫ਼ ਲੋਕਾਂ ਨੂੰ ਵਾਅਦੇ ਕਰ ਰਹੀ ਹੈ, ਜਦੋਂ ਕਿ ਅਸਲ ਵਿਚ ਕੋਈ ਵੀ ਕੰਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਨੇ ਲਾਰਾ ਲਾਇਆ ਹੋਇਆ ਹੈ ਕਿ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀਆਂ ਵਕੈਂਸੀਆਂ ਕੱਢੀਆਂ ਜਾਣਗੀਆਂ।

ਕੱਚੇ ਅਧਿਆਪਕਾਂ ਵੱਲੋਂ ਧਰਨਾ

ਪਰ ਅੱਜ ਤੱਕ ਨਾਂ ਤੇ ਕਿਸੇ ਨੂੰ ਕੋਈ ਵੈਕੇਂਸੀ ਦਿਖੀ ਅਤੇ ਨਾ ਹੀ ਕੋਈ ਨੌਕਰੀ, ਉਨ੍ਹਾਂ ਕਿਹਾ ਕਿ ਇਸੇ ਦੇ ਚੱਲਦੇ ਬੇਰੁਜ਼ਗਾਰ ਅਧਿਆਪਕਾਂ ਪਿਛਲੇ 2 ਮਹੀਨਿਆਂ ਤੋਂ ਪਰਗਟ ਸਿੰਘ ਦੇ ਘਰ ਦੇ ਬਾਹਰ ਅਤੇ ਬੱਸ ਸਟੈਂਡ ਵਿਖੇ ਧਰਨੇ 'ਤੇ ਬੈਠੇ ਹੋਏ ਹਨ। ਇਹੀ ਨਹੀਂ ਉਨ੍ਹਾਂ ਦੇ 2 ਅਧਿਆਪਕ ਪਿਛਲੇ 2 ਮਹੀਨਿਆਂ ਤੋਂ ਪਾਣੀ ਦੀ ਟੈਂਕੀ 'ਤੇ ਚੜ੍ਹੇ ਹੋਏ ਹਨ, ਪਰ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਇਹ ਮਾਰਚ ਕੱਢ ਲੋਕਾਂ ਨੂੰ ਜਾਗਰੂਕ ਕੀਤਾ ਹੈ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਨਾਲ ਖਿਲਵਾੜ ਕਰ ਰਹੀ ਹੈ।

ਇਹ ਵੀ ਪੜੋ:- ਟਾਵਰ ’ਤੇ ਬੈਠੇ ਅਧਿਆਪਕ ਨੂੰ ਸਿੱਖਿਆ ਮੰਤਰੀ ਨੇ ਉਤਾਇਆ ਹੇਠਾਂ, ਦਿੱਤਾ ਇਹ ਭਰੋਸਾ...

For All Latest Updates

ABOUT THE AUTHOR

...view details