ਜਲੰਧਰ: ਤਾਲਿਬਾਨ ਨੇ ਅਫ਼ਗ਼ਾਨਿਸਤਾਨ ਨੂੰ ਪੂਰੀ ਤਰ੍ਹਾ ਨਾਲ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਅਫ਼ਗਾਨਿਸਤਾਨ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਅਰਾਜਕਤਾ ਦਾ ਮਾਹੌਲ ਹੈ। ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਹਰ ਸੰਭਵ ਯਤਨ ਕਰਨੇ ਪੈ ਰਹੇ ਹਨ।
ਦੂਸਰੇ ਪਾਸੇ ਅਕਤੂਬਰ ਦੇ ਵਿਚ ਟੀ 20 ਵਲਡ ਕੱਪ 'ਚ ਅਫ਼ਗਾਨਿਸਤਾਨ ਦੀ ਟੀਮ ਵੀ ਹਿੱਸਾ ਲੈ ਰਹੀ ਹੈ। ਇਸ ਨੂੰ ਲੈ ਕੇ ਸਭ ਦੇ ਦਿਮਾਗ ਵਿੱਚ ਇੱਕ ਸਵਾਲੀਆ ਨਿਸ਼ਾਨ ਖੜ੍ਹਾ ਹੋ ਰਿਹਾ ਹੈ। ਕਰੀਬ ਡੇਢ ਦਸ਼ਕ ਬਾਅਦ ਅਫਗਾਨਿਸਤਾਨ ਕ੍ਰਿਕਟ ਟੀਮ (Afghanistan cricket team) ਨੇ ਆਪਣੀ ਮਜ਼ਬੂਤੀ ਨਾਲ ਸ੍ਰੀਲੰਕਾ ਅਤੇ ਪਾਕਿਸਤਾਨ ਨੂੰ ਹਰਾ ਕੇ ਚੰਗੀ ਪਕੜ ਬਣਾਈ ਗਈ ਸੀ। ਟੀ 20 ਵਿੱਚ ਭਾਰਤ ਪਾਕਿਸਤਾਨ ਨਿਊਜ਼ੀਲੈਂਡ ਤੇ ਅਫ਼ਗਾਨਿਸਤਾਨ ਦੀ ਕ੍ਰਿਕਟ ਟੀਮ ਨੂੰ ਗਰੁੱਪ ਬੀ ਵਿਚ ਜਗ੍ਹਾ ਮਿਲੀ ਹੈ। ਰਾਸ਼ਿਦ ਖ਼ਾਨ ਇਸ ਦੀ ਅਗਵਾਈ ਕਰਨਗੇ।
ਅਫ਼ਗਾਨਿਸਤਾਨ ਤੇ ਤਾਲਿਬਾਨ ਕਬਜ਼ੇ ਦਾ ਖੇਡ ਵਪਾਰ ’ਤੇ ਕੀ ਪਿਆ ਅਸਰ ? ਇਸ ਦੇ ਦੂਸਰੇ ਪਾਸੇ ਜੇਕਰ ਖੇਡ ਵਪਾਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਖੇਡ ਵਪਾਰ ਨੂੰ ਅਫ਼ਗਾਨਿਸਤਾਨ ਤੋਂ ਤਾਲਿਬਾਨੀ ਕਬਜੇ ਤੋ ਕੋਈ ਜ਼ਿਆਦਾ ਫਰਕ ਨਹੀਂ ਪਿਆ ਹੈ। ਪਿਛਲੇ ਸਮੇਂ ਦੀ ਗੱਲ ਕਰੀਏ ਤੇ ਅਫਗਾਨਿਸਤਾਨ ਦੇ ਨਾਲ ਖੇਡ ਵਪਾਰ ਨੂੰ ਲੈ ਕੇ ਸਿਰਫ ਇੱਕ ਫੀਸਦ ਹੀ ਅਫਗਾਨਿਸਤਾਨ ਦੇ ਨਾਲ ਖੇਡ ਵਪਾਰ ਦਾ ਟਰੇਡ ਸੀ। ਜੋ ਕਿ ਪਿਛਲੇ 2021 ਅਤੇ 2022 ਵਿੱਚ ਸਿਰਫ਼ ਜ਼ੀਰੋ ਰਿਹਾ ਹੈ। 2020 ਦੇ ਵਿਚ ਪੰਜ ਲੱਖ ਅਤੇ 2019 ਦੇ ਵਿਚ ਸੱਤ ਤੋਂ ਅੱਠ ਲੱਖ ਦਾ ਟ੍ਰੇਡ ਰਿਹਾ ਸੀ।
ਜੋ ਕਿ ਕ੍ਰਿਕਟ ਦੇ ਸਾਮਾਨ ਦੇ ਨਾਲ ਹੋਰ ਅਸੈਸਰੀ ਦਾ ਸਾਮਾਨ ਸੀ। ਜਲੰਧਰ ਦੇ ਖੇਡ ਵਪਾਰੀਆਂ ਖੇਡ ਵਪਾਰੀਆਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਤੇ ਹੋਏ ਤਾਲਿਬਾਨ ਦੇ ਕਬਜ਼ੇ ਨਾਲ ਭਾਰਤ ਖੇਡ ਵਪਾਰ ਨੂੰ ਕੋਈ ਜਿਆਦਾ ਫਰਕ ਨਹੀਂ ਪਿਆ।
ਇਹ ਵੀ ਪੜ੍ਹੋ:ਪੁਲਿਸ ਮੁਲਾਜ਼ਮ ਨਾਲ ਕੁੱਟਮਾਰ, ਲਾਹੀ ਦਸਤਾਰ