ਹੁਸ਼ਿਆਰਪੁਰ : ਮੁਹੱਲਾ ਕੱਚਾ ਟੋਬਾ ਵਿਖੇ ਦੋ ਗੁੱਟਾ ਵਿਚਕਾਰ ਲੜਾਈ (fight) ਹੋ ਗਈ।ਇਸ ਲੜਾਈ ਵਿਚ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।ਇਸ ਲੜਾਈ ਵਿਚ ਇਕ ਐਨਆਰਆਈ ਫੈਸ਼ਨ ਸਟੋਰ ਦੇ ਮਾਲਕ ਅਤੇ ਉਸਦੀ ਨਾਲ ਦੀ ਗਲੀ ਵਿਚ ਰਹਿਣ ਵਾਲੇ ਇਕ ਮੁਹੱਲਾ ਵਾਸੀ ਵਿਚਕਾਰ ਹੋਈ ਲੜਾਈ ਝਗੜੇ ਵਿਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।
ਜ਼ਖਮੀ ਮੁਨੀਸ਼਼ ਭੱਲਾ ਨੇ ਦੱਸਿਆ ਕਿ ਐਨਆਰਆਈ ਫੈਸ਼ਨ ਸਟੋਰ (NRI Fashion Store) ਦੇ ਮਾਲਕ ਵੱਲੋਂ ਗਲੀ ਵਿਚ ਬਿਨਾ ਕਿਸੇ ਦੀ ਪਰਮਿਸ਼ਨ ਤੋਂ ਹੀ ਗਾਡਰ ਲਗਾ ਦਿੱਤੀ। ਜਿਸ ਕਾਰਨ ਉਨ੍ਹਾਂ ਨੂੰ ਆਉਣ ਜਾਣ ਵਿਚ ਬੜੀਆਂ ਦਿੱਕਤਾਂ ਆ ਰਹੀਆਂ ਸਨ ਅਤੇ ਉਨ੍ਹਾਂ ਵਲੋਂ ਇਹ ਗਾਡਰ ਪੁੱਟ ਦਿੱਤਾ ਗਿਆ ਸੀ।
ਦੋ ਗੁੱਟਾਂ ਵਿਚਕਾਰ ਲੜਾਈ ਇਕ ਵਿਅਕਤੀ ਜ਼ਖ਼ਮੀ ਉਨ੍ਹਾਂ ਵਲੋਂ ਇਸਦਾ ਵਿਰੋਧ ਕੀਤਾ ਗਿਆ ਤਾਂ ਸਟੋਰ ਦੇ ਮਾਲਕ ਨੇ ਆਪਣੇ ਕਰਿੰਦਿਆਂ ਨਾਲ ਮਿਲ ਕੇ ਉਸ ਉਤੇ ਹਮਲਾ ਕਰ ਦਿੱਤਾ ਅਤੇ ਇਨ੍ਹਾਂ ਹੀ ਨਹੀਂ ਸਟੋਰ ਮਾਲਕ ਦੇ ਭਰਾ ਵੱਲੋਂ ਹਵਾ ਵਿਚ ਪਿਸਤੌਲ ਲਹਿਰਾ ਕੇ ਫਾਇਰ ਕਰਨ ਦੀ ਕੋਸਿ਼ਸ਼ ਕੀਤੀ ਗਈ ਪਰੰਤੂ ਫਾਇਰ ਮਿਸ ਹੋ ਗਏ।
ਫੈਸ਼ਨ ਸਟੋਰ ਦੇ ਮਾਲਕ ਗੌਰਵ ਕੁਮਾਰ ਨੇ ਦੱਸਿਆ ਕਿ ਉਸ ਵੱਲੋਂ ਬਿਲਡਿੰਗ ਬਣਾਈ ਜਾ ਰਹੀ ਹੈ ਅਤੇ ਜਦੋਂ ਗੱਡੀਆਂ ਲੰਘਦੀਆਂ ਹਨ ਤਾਂ ਉਨ੍ਹਾਂ ਦੀਆਂ ਕੰਧਾਂ ਖਰਾਬ ਹੁੰਦੀਆਂ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਨੀਸ਼ ਭੱਲਾ ਵੱਲੋਂ ਆਪਣਾ ਸਿਰ ਖੁਦ ਪਾੜਿਆ ਗਿਆ ਹੈ।ਜਾਂਚ ਅਧਿਕਾਰੀ ਨਾਨਕ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾਂ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜੋ:ਕਾਂਗਰਸ ਨੇ 'ਇਕ ਬੂਥ ਪੰਜ ਯੂਥ' ਪ੍ਰੋਗਰਾਮ ਦੀ ਕੀਤੀ ਸ਼ੁਰੂਆਤ