ਪੰਜਾਬ

punjab

ETV Bharat / city

ਰੋਟੀ ਦੇ 120 ਰੁਪਏ ਪਿੱਛੇ ਨੌਜਵਾਨ ਨੇ ਕੀਤੀ ਢਾਬਾ ਮਾਲਕ ਦਾ ਕੀਤਾ ਇਹ ਹਾਲ...

ਜ਼ਿਲ੍ਹਾ ਗੁਰਦਾਸਪੁਰ ਵਿੱਚ ਇੱਕ ਢਾਬੇ 'ਤੇ ਵਾਪਰੀ। ਜਿੱਥੇ ਰੋਟੀ ਖਾਣ ਆਏ ਦੋ ਨੌਜਵਾਨਾਂ ਨੇ ਰੋਟੀ ਦੇ 120 ਰੁਪਇਆ ਨੂੰ ਲੈ ਕੇ ਢਾਬਾ ਮਾਲਕ ਨਾਲ ਗਾਲੀਗਲੋਚ ਅਤੇ ਹੱਥੋਪਾਈ ਕੀਤੀ। ਇਸ ਝਗੜੇ ਦੌਰਾਨ ਨੌਜਵਾਨ ਨੇ ਕੁੱਝ ਦੇਰ ਬਾਅਦ ਆਪਣੇ ਸਾਥੀਆਂ ਸਮੇਤ ਹਥਿਆਰਾਂ ਨਾਲ ਢਾਬਾ ਮਾਲਕ ਅਤੇ ਢਾਬੇ ਉਤੇ ਹਮਲਾ ਕਰ ਦਿੱਤਾ।

ਰੋਟੀ ਦੇ 120 ਰੁਪਏ ਪਿਛਲੇ ਨੌਜਵਾਨ ਨੇ ਕੀਤੀ ਢਾਬਾ ਮਾਲਕ ਨਾਲ ਲੜਾਈ
ਰੋਟੀ ਦੇ 120 ਰੁਪਏ ਪਿਛਲੇ ਨੌਜਵਾਨ ਨੇ ਕੀਤੀ ਢਾਬਾ ਮਾਲਕ ਨਾਲ ਲੜਾਈ

By

Published : Dec 15, 2021, 7:56 AM IST

ਗੁਰਦਾਸਪੁਰ:ਆਏ ਦਿਨ ਲੜਾਈ ਝਗੜੇ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਨ੍ਹਾਂ ਦੇ ਕਾਰਨ ਸੁਣ 'ਤੇ ਹੈਰਾਨੀ ਹੁੰਦੀ ਹੈ ਕਿ ਮਨੁੱਖੀ ਮਨ ਵਿੱਚ ਅੱਜ ਕੱਲ੍ਹ ਕਿੰਨਾ ਗੁੱਸਾ ਭਰਿਆ ਹੋਇਆ ਹੈ ਕਿ ਉਹ ਛੋਟੀ ਛੋਟੀ ਗੱਲ ਉਤੇ ਮਰਨ ਮਰਾਉਣ 'ਤੇ ਉਤਾਰੂ ਹੋ ਜਾਂਦੇ ਹਨ।

ਅਜਿਹੀ ਹੀ ਇੱਕ ਘਟਨਾ ਜ਼ਿਲ੍ਹਾਂ ਗੁਰਦਾਸਪੁਰ(District Gurdaspur) ਵਿੱਚ ਇੱਕ ਢਾਬੇ 'ਤੇ ਵਾਪਰੀ। ਜਿੱਥੇ ਰੋਟੀ ਖਾਣ ਆਏ ਦੋ ਨੌਜਵਾਨਾਂ ਨੇ ਰੋਟੀ ਦੇ 120 ਰੁਪਇਆ ਨੂੰ ਲੈ ਕੇ ਢਾਬਾ ਮਾਲਕ ਨਾਲ ਗਾਲੀਗਲੋਚ ਅਤੇ ਹੱਥੋਪਾਈ ਕੀਤੀ। ਇਸ ਝਗੜੇ ਦੌਰਾਨ ਨੌਜਵਾਨ ਨੇ ਕੁੱਝ ਦੇਰ ਬਾਅਦ ਆਪਣੇ ਸਾਥੀਆਂ ਸਮੇਤ ਹਥਿਆਰਾਂ ਨਾਲ ਢਾਬਾ ਮਾਲਕ ਅਤੇ ਢਾਬੇ ਉਤੇ ਹਮਲਾ ਕਰ(Attack on the terrace) ਦਿੱਤਾ।

ਉਨ੍ਹਾਂ ਢਾਬੇ ਵਿੱਚ ਭੰਨਤੋੜ ਕੀਤੀ, ਇਸ ਦੌਰਾਨ ਢਾਬਾ ਮਾਲਿਕ ਅਤੇ ਕਰਮਚਾਰੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਵਾਰਦਾਤ ਦੀ ਪੂਰੀ ਘਟਨਾ ਢਾਬੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਰੋਟੀ ਦੇ 120 ਰੁਪਏ ਪਿਛਲੇ ਨੌਜਵਾਨ ਨੇ ਕੀਤੀ ਢਾਬਾ ਮਾਲਕ ਨਾਲ ਲੜਾਈ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਢਾਬਾ ਮਾਲਕ ਸੰਦੀਪ ਅਤੇ ਉਸ ਦੇ ਭਰਾ ਪ੍ਰਦੀਪ ਵਾਲੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਢਾਬੇ ਉੱਪਰ ਦੋ ਨੌਜਵਾਨ ਖਾਣਾ ਖਾਣ ਦੇ ਲਈ ਆਏ ਸਨ, ਜਿਨ੍ਹਾਂ ਦੇ 129 ਰੁਪਏ ਬਿੱਲ ਬਣਦਾ ਸੀ ਅਤੇ ਇਨ੍ਹਾਂ ਨੌਜਵਾਨਾਂ ਨੇ ਬਿੱਲ ਦੇ ਪੂਰੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਅਤੇ ਉਨ੍ਹਾਂ ਦੇ ਨਾਲ ਗਾਲੀ ਗਲੋਚ ਅਤੇ ਹੱਥੋਪਾਈ ਸ਼ੁਰੂ ਕਰ ਦਿੱਤੀ।
ਇਸ ਹੱਥੋਪਾਈ ਵਿੱਚ ਇਕ ਵਿਅਕਤੀ ਸੁਖਬੀਰ ਸਿੰਘ ਡਿੱਗਣ ਕਾਰਨ ਜ਼ਖ਼ਮੀ ਹੋ ਗਿਆ ਅਤੇ ਉੱਥੋਂ ਚਲਾ ਗਿਆ ਅਤੇ ਕੁਝ ਦੇਰ ਬਾਅਦ ਉਹ ਆਪਣੇ ਸਾਥੀਆਂ ਸਮੇਤ ਹਥਿਆਰਾਂ ਨਾਲ ਉਨ੍ਹਾਂ ਦੇ ਢਾਬੇ ਉੱਪਰ ਆ ਗਏ ਅਤੇ ਉਨ੍ਹਾਂ ਨਾਲ ਮਾਰ ਕੁਟਾਈ ਕੀਤੀ ਅਤੇ ਢਾਬੇ ਦੀ ਭੰਨਤੋੜ ਕਰਕੇ ਫ਼ਰਾਰ ਹੋ ਗਏ।

ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਦੋਸ਼ੀਆਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਇਕ ਵਿਅਕਤੀ ਜ਼ਖ਼ਮੀ ਹੋਇਆ ਹੈ, ਜੋ ਰੋਟੀ ਖਾਣ ਲਈ ਆਇਆ ਸੀ ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਨਾਂ ਧਿਰਾਂ ਦੇ ਬਿਆਨ ਦਰਜ ਕਰਕੇ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਘਰ 'ਚ ਵੜ ਕੇ ਕੀਤਾ ਕਤਲ

ABOUT THE AUTHOR

...view details