ਗੁਰਦਾਸਪੁਰ:ਕਿਰਤ ਕਰਕੇ ਪਰਵਾਰਕ ਚਲਾਉਣ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ। ਜੇ ਕਿਸੇ ਵਿੱਚ ਕੋਈ ਗੁਣ ਹੈ ਤਾਂ ਉਸ ਗੁਣ ਨੂੰ ਰੋਜ਼ਗਾਰ ਬਣਾਉਣ ਵਿਚ ਕੋਈ ਹਰਜ ਨਹੀਂ ਹੈ, ਕੰਮ ਸ਼ੁਰੂਆਤ ਵਿੱਚ ਬੇਸ਼ਕ ਛੋਟਾ ਹੋਵੇ ਉਸ ਨੂੰ ਮਿਹਨਤ ਨਾਲ ਜੇ ਵੱਡਾ ਬਣਾ ਲਿਆ ਜਾਵੇ ਤਾਂ ਸ਼ੁਰੂਆਤ ਵਿੱਚ ਜੋ ਲੋਕ ਤਾਹਨੇ ਮੇਹਣੇ ਮਾਰਦੇ ਹਨ, ਉਨ੍ਹਾਂ ਦੀ ਜੁਬਾਨ ਵੀ ਤੁਹਾਡੀ ਤਾਰੀਫ ਕਰਨ ਲੱਗ ਪੈਂਦੀ ਹੈ। Gursikh couple earning money by selling fast food
ਗੁਰਦਾਸਪੁਰ ਸ਼ਹਿਰ ਦੇ ਇੱਕ ਗੁਰਸਿੱਖ ਜੋੜੇ ਨੇ ਫਾਸਟ ਫੂਡ ਦੇ ਛੋਟੇ ਜਿਹੇ ਕੰਮ ਤੋਂ ਸ਼ੁਰੂਆਤ ਕਰਕੇ ਆਪਣੀ ਸਚਾਈ, ਸਾਫ ਸਫਾਈ ਅਤੇ ਮਿਹਨਤ ਦੀ ਬਦੌਲਤ ਵਧੀਆ ਕੰਮ ਖੜਾ ਕਰ ਲਿਆ ਹੈ। ਗੱਲਬਾਤ ਦੌਰਾਨ ਇਹ ਜੋੜਾ ਸਮਾਜ ਵਿੱਚ ਫੈਲ ਰਹੀ ਲੁੱਟ-ਖਸੁੱਟ ਅਤੇ ਧੋਖਾਧੜੀ ਦਾ ਕਾਰਨ ਇਨਸਾਨ ਦਾ ਧਰਮ ਤੋਂ ਵੇਮੁੱਖ ਅਤੇ ਦਿਖਾਵੇ ਦੀ ਜੀਵਨ ਸ਼ੈਲੀ ਨੂੰ ਦੱਸਦਾ ਹੈ ਨਾਲ ਹੀ ਲੋਕਾਂ ਖਾਸਕਰ ਨੋਜਵਾਨ ਵਰਗ ਧਰਮ ਅਤੇ ਸੱਚ ਦੀ ਰਾਹ ਤੇ ਚਲ ਕੇ ਕਿਰਤ ਕਰਨ ਦਾ ਸੁਨੇਹਾ ਦਿੰਦਾ ਹੈ।
ਇਸ ਦੌਰਾਨ ਗੱਲਬਾਤ ਕਰਦਿਆਂ ਗੁਰੂ ਸਿੱਖ ਜੋੜੇ ਹਰਜਾਪ ਸਿੰਘ ਅਤੇ ਉਸ ਦੀ ਪਤਨੀ ਕੁਲਦੀਪ ਕੌਰ ਨੇ ਦੱਸਿਆ ਕਿ ਡੇਢ ਸਾਲ ਤੋਂ ਜ਼ਿਆਦਾ ਹੋ ਗਿਆ ਜਦੋਂ ਉਨ੍ਹਾਂ ਨੇ ਫਾਸਟ ਫੂਡ ਦੇ ਕੰਮ ਦੀ ਸ਼ੁਰੂਆਤ ਕੀਤੀ ਸੀ ਹੌਲੀ-ਹੌਲੀ ਉਨ੍ਹਾਂ ਦੇ ਖਾਣ ਪੀਣ ਦੀਆਂ ਵਸਤਾਂ ਵਿੱਚ ਸਾਫ ਸਫਾਈ ਅਤੇ ਉਨ੍ਹਾਂ ਦੇ ਪਰਮਾਤਮਾ ਤੇ ਵਿਸ਼ਵਾਸ ਕਾਰਨ ਕੰਮ ਵੱਧਦਾ ਗਿਆ ਅਤੇ ਹੁਣ ਉਹ ਠੀਕ ਠਾਕ ਕਮਾ ਰਹੇ ਹਨ।