ਪੰਜਾਬ

punjab

ETV Bharat / city

ਸੱਤਾ 'ਚ ਹੁੰਦਿਆਂ ਬਾਦਲਾਂ ਨੂੰ ਕਿਉਂ ਨਹੀਂ ਯਾਦ ਆਉਂਦੇ ਸੰਘੀ ਢਾਂਚੇ, ਪੰਥ ਅਤੇ ਪਾਣੀਆਂ ਦੇ ਮੁੱਦੇ: 'ਆਪ'

ਅਕਾਲੀ ਦਲ ਬਾਦਲ ਵੱਲੋਂ ਸੰਘੀ ਢਾਂਚੇ 'ਤੇ ਅੰਤਰ ਪਾਰਟੀ ਸੰਮੇਲਨ ਕਰਾਉਣ ਦੇ ਐਲਾਨ ਦੀ ਖਿੱਲੀ ਉਡਾਉਂਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਬਾਦਲ ਸੰਘੀ ਢਾਂਚੇ ਅਤੇ ਰਾਜਾਂ ਦੇ ਅਧਿਕਾਰਾਂ ਬਾਰੇ ਗੱਲ ਕਰਨ ਦਾ ਨੈਤਿਕ ਅਧਿਕਾਰ ਖੋ ਚੁੱਕੇ ਹਨ।

ਸੱਤਾ 'ਚ ਹੁੰਦਿਆਂ ਬਾਦਲਾਂ ਨੂੰ ਕਿਉਂ ਨਹੀਂ ਯਾਦ ਆਉਂਦੇ ਸੰਘੀ ਢਾਂਚੇ, ਪੰਥ ਅਤੇ ਪਾਣੀਆਂ ਦੇ ਮੁੱਦੇ: 'ਆਪ'
ਸੱਤਾ 'ਚ ਹੁੰਦਿਆਂ ਬਾਦਲਾਂ ਨੂੰ ਕਿਉਂ ਨਹੀਂ ਯਾਦ ਆਉਂਦੇ ਸੰਘੀ ਢਾਂਚੇ, ਪੰਥ ਅਤੇ ਪਾਣੀਆਂ ਦੇ ਮੁੱਦੇ: 'ਆਪ'

By

Published : Oct 26, 2020, 6:51 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅਕਾਲੀ ਦਲ ਬਾਦਲ ਵੱਲੋਂ ਕੇਂਦਰ ਦੁਆਰਾ 'ਰਾਜਾਂ ਦੀਆਂ ਸ਼ਕਤੀਆਂ ਅਤੇ ਅਧਿਕਾਰਾਂ ਖੋਹੇ ਜਾਣ' ਦੇ ਹਵਾਲੇ ਨਾਲ ਸੰਘੀ ਢਾਂਚੇ 'ਤੇ ਅੰਤਰ ਪਾਰਟੀ ਸੰਮੇਲਨ ਕਰਵਾਏ ਜਾਣ ਦੇ ਐਲਾਨ ਦੀ ਖਿੱਲੀ ਉਡਾਉਂਦੇ ਹੋਏ ਕਿਹਾ ਹੈ ਕਿ ਵਾਜਪਾਈ ਤੋਂ ਲੈ ਕੇ ਹੁਣ ਤੱਕ ਮੋਦੀ ਸਰਕਾਰ 'ਚ ਸ਼ਰੀਕ ਰਹੇ ਬਾਦਲ ਸੰਘੀ ਢਾਂਚੇ ਅਤੇ ਰਾਜਾਂ ਦੇ ਅਧਿਕਾਰਾਂ ਬਾਰੇ ਗੱਲ ਕਰਨ ਦਾ ਨੈਤਿਕ ਅਧਿਕਾਰ ਖੋ ਚੁੱਕੇ ਹਨ।

ਜਾਰੀ ਬਿਆਨ ਵਿੱਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪਹਿਲਾਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 'ਚ ਸੁਖਬੀਰ ਸਿੰਘ ਬਾਦਲ ਅਤੇ ਫਿਰ ਮੋਦੀ ਸਰਕਾਰ 'ਚ ਹਰਸਿਮਰਤ ਕੌਰ ਬਾਦਲ ਦੀ ਕੁਰਸੀ (ਮੰਤਰੀ ਅਹੁਦੇ) ਲਈ ਭਾਜਪਾ ਨਾਲ ਰਲ ਕੇ ਸੰਘੀ ਢਾਂਚੇ ਦੀ ਸੰਘੀ ਘੁੱਟਦੇ ਰਹੇ ਹਨ।

ਆਪ ਆਗੂ ਨੇ ਕਿਹਾ ਕਿ ਸੰਘੀ ਢਾਂਚੇ, ਪੰਥ ਅਤੇ ਪੰਜਾਬ ਲਈ ਸਿਧਾਂਤਾਂ ਦੀ ਲੜਾਈ ਲੜਨ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਬਾਦਲਾਂ ਦੇ ਟੱਬਰ ਨੇ ਬਹੁਤ ਪਹਿਲਾਂ ਭੋਗ ਪਾ ਦਿੱਤਾ ਸੀ, ਅੱਜ ਬਾਦਲ ਐਂਡ ਕੰਪਨੀ ਸਿਰਫ਼ ਅਤੇ ਸਿਰਫ਼ ਆਪਣੇ ਨਿੱਜੀ ਸਵਾਰਥਾਂ 'ਤੇ ਕੇਂਦਰਿਤ ਹੈ।

ਆਮ ਆਦਮੀ ਪਾਰਟੀ ਆਗੂ ਨੇ ਕਿਹਾ ਕਿ ਬਾਦਲ ਜਦੋਂ-ਜਦੋਂ ਵੀ ਸੂਬਾ ਜਾਂ ਕੇਂਦਰ ਦੀ ਸੱਤਾ 'ਚ ਰਹੇ ਹਨ, ਉਦੋਂ ਇਨ੍ਹਾਂ (ਬਾਦਲਾਂ) ਨੂੰ ਸੰਘੀ ਢਾਂਚੇ ਤਹਿਤ ਪੰਜਾਬ ਦੇ ਅਧਿਕਾਰ, ਪੰਥ, ਪੰਜਾਬ ਦੇ ਪਾਣੀ ਅਤੇ ਪੰਜਾਬੀਅਤ ਕਿਉਂ ਨਹੀਂ ਯਾਦ ਆਈ। ਇਸ ਲਈ ਅੱਜ ਸੱਤਾ 'ਚ ਬਾਹਰ ਹੋ ਕੇ ਇਹ ਸੰਘੀ ਢਾਂਚੇ ਦੀ ਗੱਲ ਵੀ ਕਰਨ ਦਾ ਹੱਕ ਨਹੀਂ ਰੱਖਦੇ।

ਚੀਮਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਬਾਦਲ, ਪੰਜਾਬ ਜਾਂ ਪੰਜਾਬੀਆਂ ਨੂੰ ਬਚਾਉਣ ਲਈ ਨਹੀਂ, ਸਗੋਂ ਕਿਸੇ ਨਾ ਕਿਸੇ ਤਰ੍ਹਾਂ ਬਾਦਲ ਪਰਿਵਾਰ ਦੀ ਹੋਂਦ ਬਚਾਉਣ ਲਈ ਤਰਲੋਮੱਛੀ ਹਨ।

ABOUT THE AUTHOR

...view details