ਚੰਡੀਗੜ੍ਹ: ਲਖੀਮਪੁਰ ਘਟਨਾ (Lakhimpur incident) ਮਾਮਲੇ ਚ ਯੂਪੀ ਪਹੁੰਚੇ ਆਪ ਵਫਦ (app delegation) ਨੂੰ ਪੁਲਿਸ ਵੱਲੋਂ ਹਿਰਾਸਤ (Custody) ਦੇ ਵਿੱਚ ਲਿਆ ਗਿਆ ਹੈ। ਹਿਰਾਸਤ ਵਿੱਚ ਲਏ ਆਗੂਆਂ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ , ਰਾਘਵ ਚੱਢਾ ਅਤੇ ਹੋਰ ਆਗੂ ਸ਼ਾਮਿਲ ਹਨ। ਪੁਲਿਸ ਵੱਲੋਂ ਆਗੂਆਂ ਨੂੰ ਥਾਣੇ ਵਿੱਚ ਲਿਆਂਦਾ ਗਿਆ ਹੈ। ਆਪ ਵਫਦ ਦੇ ਵੱਲੋਂ ਯੂਪੀ ਥਾਣੇ ਦੇ ਵਿੱਚ ਥੱਲੇ ਬੈਠ ਕੇ ਰਾਤ ਦੀ ਰੋਟੀ ਖਾਧੀ ਗਈ ਹੈ। ਆਪ ਆਗੂਆਂ ਦੀਆਂ ਖਾਣਾ ਖਾਦੇ ਦੀਆਂ ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਆਪ ਆਗੂਆਂ ਨੇ ਯੂਪੀ ਥਾਣੇ ‘ਚ ਖਾਧੀ ਰੋਟੀ ਇਹ ਵੀ ਪੜ੍ਹੋ:ਲਖੀਮਪੁਰ ਖੇੜੀ ਮਾਮਲੇ 'ਚ ਸਿੱਧੂ ਦਾ ਟਵੀਟ, ਕਰਾਂਗੇ ਮਾਰਚ
ਇਸ ਦੌਰਾਨ ਆਪ ਆਗੂਆਂ ਨੇ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਨੂੰ ਲੈਕੇ ਸਵਾਲ ਚੁੱਕੇ ਗਏ ਹਨ। ਆਪ ਆਗੂਆਂ ਨੇ ਕਿਹਾ ਕਿ ਪੁਲਿਸ ਵੱਲੋਂ ਬਿਨ੍ਹਾਂ ਕਿਸੇ ਕਾਰਨ ਦੇ ਉਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਜਿਕਰਯੋਗ ਹੈ ਕਿ ਆਪ ਵਫਦ ਪੀੜਤ ਪਰਿਵਾਰਾਂ ਤੇ ਕਿਸਾਨਾਂ ਨਾਲ ਮੁਲਾਕਾਤ ਕਰਨ ਦੇ ਲਈ ਯੂਪੀ ਪਹੁੰਚੇ ਸਨ ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਗਈ ਅਤੇ ਪਹਿਲਾਂ ਹੀ ਹਿਰਾਸਤ ਦੇ ਵਿੱਚ ਲੈ ਕੇ ਲਖੀਮਪੁਰ ਥਾਣੇ (Lakhimpur police station) ਲਿਆਂਦਾ ਗਿਆ ਹੈ।
ਆਪ ਆਗੂਆਂ ਨੇ ਯੂਪੀ ਥਾਣੇ ‘ਚ ਖਾਧੀ ਰੋਟੀ ਜਿਕਰਯੋਗ ਹੈ ਕਿ ਲਖੀਮਪੁਰ ਖੇੜੀ ਵਿਖੇ ਖੇਤੀ ਕਾਨੂੰਨਾਂ ਵਿਰੁੱਧ ਮੁਜ਼ਾਹਰਾ ਕਰ ਰਹੇ ਕਿਸਾਨਾਂ ‘ਤੇ ਕੇਂਦਰੀ ਮੰਤਰੀ ਦੇ ਬੇਟੇ (Son of Minister) ਵੱਲੋਂ ਗੱਡੀ ਚੜ੍ਹਾਉਣ ਕਾਰਨ ਹੋਈਆਂ ਮੌਤਾਂ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ। ਪੰਜਾਬ ਸਮੇਤ ਸਮੁੱਚੇ ਦੇਸ਼ ‘ਚੋਂ ਆਵਾਜ਼ ਉਠ ਰਹੀ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜਾ ਦਿੱਤੀ ਜਾਣੀ ਚਾਹੀਦੀ ਹੈ ਤੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਤੇ ਨਾਲ ਹੀ ਇੱਕ-ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ, ਉਥੇ ਹੀ ਹੁਣ ਵਿਦੇਸ਼ਾਂ (Across the country) ਵਿੱਚੋਂ ਵੀ ਇਨ੍ਹਾਂ ਮ੍ਰਿਤਕ ਕਿਸਾਨਾਂ ਦੇ ਹਮਦਰਦੀ ਖੜ੍ਹੇ ਹੋ ਗਏ ਹਨ।
ਯੂਪੀ ਪੁਲਿਸ ਦੀ ਆਪ ਆਗੂਆਂ ‘ਤੇ ਵੱਡੀ ਕਾਰਵਾਈ ਇਸ ਦੇ ਚੱਲਦੇ ਹੀ ਆਪ ਆਗੂਆਂ ਦੇ ਵੱਲੋਂ ਯੂਪੀ ਦੇ ਵਿੱਚ ਜਾ ਕੇ ਪੀੜਤ ਪਰਿਵਾਰਾਂ ਤੇ ਕਿਸਾਨਾਂ ਦੇ ਨਾਲ ਮੁਲਾਕਾਤ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਸ ਤੋਂ ਹੁਣ ਆਪ ਆਗੂਆਂ ਵੱਲੋਂ ਯੂਪੀ ਪਹੁੰਚ ਪੀੜਤ ਪਰਿਵਾਰਾਂ ਤੇ ਕਿਸਾਨਾਂ ਦੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਮੁਲਾਕਾਤ ਕਰਨ ਤੋਂ ਪਹਿਲਾਂ ਹੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ: ਵਿਦੇਸ਼ਾਂ ਤੋਂ ਵੀ ਹੋਣ ਲੱਗੀ ਲਖਮੀਪੁਰ ਖੇੜੀ ਘਟਨਾ ਦੀ ਨਿਖੇਧੀ