ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੁਲਿਸ ਵੱਲੋਂ ਨਸਲੀ ਨਾਮ ਵਰਤਣ 'ਤੇ ਇੱਕ ਅਹਿਮ ਫੈਸਲਾ ਦਿੱਤਾ ਹੈ। ਅਦਾਲਤ ਨੇ ਪੰਜਾਬ ਪੁਲਿਸ ਨੂੰ ਹੁਕਮ ਦਿੱਤੇ ਹਨ ਕਿ ਕੇਸ ਦਰਜ ਕਰਦੇ ਸਮੇਂ ਕਿਸੇ ਵਿਅਕਤੀ ਦੇ ਧਰਮ, ਨਸਲ ਅਤੇ ਉਸ ਦੇ ਰੰਗ ਨੂੰ ਅਧਾਰ ਬਣਾ ਕੇ ਸ਼ਬਦ ਨਾ ਲਿਖੇ ਜਾਣ। ਦਰਅਸਲ ਹਾਈ ਕੋਰਟ 'ਚ ਪੰਜਾਬ ਪੁਲਿਸ ਨੇ ਇੱਕ ਚਲਾਨ ਪੇਸ਼ ਕੀਤਾ ਸੀ, ਜਿਸ ਵਿੱਚ ਪੁਲਿਸ ਨੇ ਇੱਕ ਨਾਈਜ਼ੀਰੀਅਨ ਨਾਗਰਿਕ ਲਈ ਇੱਕ ਵਿਸ਼ੇਸ਼ ਸ਼ਬਦ ਦੀ ਵਰਤੋਂ ਕੀਤੀ। ਉਸ ਵੇਲੇ ਨਿਆਂ ਮੂਰਤੀ ਰੈਣਾ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ। ਇਸ ਮਾਮਲੇ ਵਿੱਚ ਪੰਜਾਬ ਦੇ ਐਡਵੋਕੇਟ ਜਰਨਲ ਅਤੁਲ ਨੰਦਾ ਨੇ ਅਦਾਲਤ ਵਿੱਚ ਜਵਾਬ ਦਾਖ਼ਲ ਕੀਤਾ।
ਪੰਜਾਬ ਪੁਲਿਸ ਆਪਣੇ ਰਿਕਾਰਡ 'ਚ ਨਾ ਵਰਤੇ ਨਸਲ-ਭੇਦਭਾਵ ਵਾਲੇ ਸ਼ਬਦ: ਹਾਈ ਕੋਰਟ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੁਲਿਸ ਵੱਲੋਂ ਨਸਲੀ ਨਾਮ ਵਰਤਣ 'ਤੇ ਇੱਕ ਅਹਿਮ ਫੈਸਲਾ ਦਿੱਤਾ ਹੈ। ਅਦਾਲਤ ਨੇ ਪੰਜਾਬ ਪੁਲਿਸ ਨੂੰ ਹੁਕਮ ਦਿੱਤੇ ਹਨ ਕਿ ਕੇਸ ਦਰਜ ਕਰਨ ਸਮੇਂ ਕਿਸੇ ਵੀ ਵਿਅਕਤੀ ਦੇ ਧਰਮ, ਨਸਲ ਅਤੇ ਉਸ ਦੇ ਰੰਗ ਨੂੰ ਅਧਾਰ ਬਣਾ ਕੇ ਸ਼ਬਦ ਨਾ ਲਿਖੇ ਜਾਣ।
ਆਪਣੇ ਜਵਾਬ ਵਿੱਚ ਨੰਦਾ ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਲ 2019 ਵਿੱਚ ਇੱਕ ਨੋਟੀਫਿਕੇਸ਼ ਜਾਰੀ ਕਰਕੇ ਪੰਜਾਬ ਪੁਲਿਸ ਨੂੰ ਐੱਫਆਈਆਰ ਲਿਖਣ ਵੇਲੇ ਕਿਸੇ ਵਿਅਕਤੀ ਦੇ ਧਰਮ, ਨਸਲ ਅਤੇ ਰੰਗ ਦੇ ਅਧਾਰ 'ਤੇ ਸ਼ਬਦ ਵਰਤ ਕੇ ਸੰਬੋਧਨ ਨਾ ਕਰਨ ਦਾ ਹੁੱਕਮ ਦਿੱਤਾ ਸੀ। ਇਸ ਮਮਾਲੇ ਵਿੱਚ ਅਦਾਲਤ ਨੇ ਉਸ ਵੇਲੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਮਹਾਤਮਾ ਗਾਂਧੀ ਨੇ ਨਸਲ ਭੇਦ ਖ਼ਿਲਾਫ਼ ਕਾਫ਼ੀ ਸੰਘਰਸ਼ ਕੀਤਾ ਸੀ ਅਤੇ ਬਾਪੂ ਦੇ ਹੀ ਦੇਸ਼ ਵਿੱਚ ਕਿਸੇ ਵਿਅਕਤੀ ਨੂੰ ਰੰਗ ਦੇ ਅਧਾਰ 'ਤੇ ਸੰਬੋਧਨ ਕਰਨਾ ਸ਼ਰਮਿੰਦਗੀ ਵਾਲੀ ਗੱਲ ਹੈ।
ਅਦਾਲਤ ਨੇ ਐੱਫਆਈਆਰ ਵਿੱਚ ਨਾਈਜ਼ੀਰੀਅਨ ਵਿਅਕਤੀ ਨੂੰ ਵਿਸ਼ੇਸ਼ ਸ਼ਬਦ ਰਾਹੀਂ ਸੰਬੋਧਨ ਕਰਨ ਵਾਲੇ ਪੁਲਿਸ ਅਫ਼ਸਰ ਅਤੇ ਜਾਂਚ ਅਧਿਕਾਰੀ ਖ਼ਿਲਾਫ਼ ਕਾਰਵਾਈ ਦੇ ਲਈ ਕਿਹਾ ਹੈ। ਇਸ ਨਾਲ ਹੀ ਅਦਾਲਤ ਨੇ ਪੁਲਿਸ ਟ੍ਰੇਨਿੰਗ ਅਕੈਡਮੀ ਫਿਲੌਰ ਨੂੰ ਹੁਕਮ ਦਿੱਤੇ ਹਨ ਕਿ ਉਹ ਪੁਲਿਸ ਮੁਲਾਜ਼ਮਾਂ ਦੀ ਸਿਖਲਾਈ ਦੌਰਾਨ ਉਨ੍ਹਾਂ ਨੂੰ ਇਸ ਬਾਰੇ ਦੱਸਣ।