ਚੰਡੀਗੜ੍ਹ:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚਪੰਜਾਬ ਪੁਲਿਸ ਦੀ ਗ੍ਰਿਫ਼ਤ 'ਚ ਚੱਲ ਰਹੇ ਗੈਂਗਸਟਰ ਲਾਰੈਂਸ ਨੇ ਵੱਡਾ ਖੁਲਾਸਾ ਕੀਤਾ ਹੈ। ਖ਼ਬਰਾਂ ਮੁਤਾਬਿਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਆਪਣੇ ਸਾਥੀ ਗੈਂਗਸਟਰ ਗੋਲਡੀ ਬਰਾੜ ਦੇ ਠਿਕਾਣਿਆਂ ਬਾਰੇ ਖੁਲਾਸਾ ਕੀਤਾ ਹੈ ਤੇ ਇਸ ਸਬੰਧੀ ਪੁਲਿਸ ਨੂੰ ਪੂਰੀ ਜਾਣਕਾਰੀ ਦਿੱਤਾ ਹੈ। ਗੈਂਗਸਟਰ ਗੋਲਡੀ ਬਰਾੜ ਉਰਫ਼ ਸਤਿੰਦਰਜੀਤ ਸਿੰਘ ਇਸ ਸਮੇਂ ਕੈਨੇਡਾ ਵਿੱਚ ਹੈ। ਦੱਸ ਦਈਏ ਕਿ ਇੰਟਰਪੋਲ ਨੇ ਗੋਲਡੀ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ।
ਇਹ ਵੀ ਪੜੋ:ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਕੇਕੜੇ ਦੀ ਕੁੱਟਮਾਰ: ਗੋਇੰਦਵਾਲ ਸਾਹਿਬ ਜੇਲ੍ਹ ’ਚ ਸ਼ਿਫਟ, ਬੰਬੀਹਾ ਗੈਂਗ ਨੇ ਲਈ ਜਿੰਮੇਵਾਰੀ
ਵਿਧਾਨ ਸਭਾ ਚੋਣਾਂ ਦੌਰਾਨ ਕਤਲ ਦੀ ਰਹੀ ਜਾ ਰਹੀ ਸੀ ਸਾਜ਼ਿਸ਼:ਗੈਂਗਸਟਰ ਲਾਰੈਂਸ ਬਿਸ਼ਨੋਈ ਨੇਵੱਡਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਹੀ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ। ਉਸ ਨੇ ਦੱਸਿਆ ਕਿ ਉਸ ਸਮੇਂ 4 ਵਿਅਕਤੀ ਮਾਨਸਾ ਦੇ ਪਿੰਡ ਰੱਲਾ ਵਿਖੇ ਰਹਿ ਰਹੇ ਸਨ ਤੇ ਇਹ ਚਾਰੇ ਸ਼ਾਰਪ ਸ਼ੂਟਰ ਸਨ। ਦੱਸ ਦਈਏ ਕਿ ਕਿ ਪੁਲਿਸ ਨੇ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਗੈਂਗਸਟਰ ਮਨਮੋਹਨ ਸਿੰਘ ਮੋਹਣਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਹੈ, ਜਿਸ ਤੋਂ ਲਾਰੈਂਸ ਦੇ ਸਾਹਮਣੇ ਬਿਠਾਕੇ ਪੁੱਛਗਿੱਛ ਕੀਤੀ ਜਾਵੇਗੀ।
ਗੈਂਗਸਟਰ ਮੋਹਣਾ ਤੋਂ ਹੋਵੇਗੀ ਪੁੱਛਗਿਛ:ਦੱਸ ਦਈਏ ਕਿ ਪੁਲਿਸ ਗੈਂਗਸਟਰ ਮਨਮੋਹਨ ਸਿੰਘ ਮੋਹਣਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ, ਜਿਸ ਤੋਂ ਲਾਰੈਂਸ ਦੇ ਸਾਹਮਣੇ ਬਿਠਾਕੇ ਪੁੱਛਗਿੱਛ ਕੀਤੀ ਜਾਵੇਗੀ। ਕਬੱਡੀ ਦਾ ਖਿਡਾਰੀ ਗੈਂਗਸਟਰ ਮਨਮੋਹਨ ਸਿੰਘ ਮੋਹਣਾ ਇਸ ਸਮੇਂ ਇੱਕ ਕਤਲ ਕੇਸ ਵਿੱਚ ਮਾਨਸਾ ਜੇਲ੍ਹ ਵਿੱਚ ਬੰਦ ਹੈ ਜੋ ਕਿ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਰਹਿ ਚੁੱਕਾ ਹੈ। ਦੱਸ ਦਈਏ ਕਿ ਪੁਲਿਸ ਨੂੰ ਸ਼ੱਕ ਹੈ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਨੇ ਸ਼ਾਰਪ ਸ਼ੂਟਰਾਂ ਨੂੰ ਭੱਜਣ ਦਾ ਰੂਟ ਪਲਾਨ ਤਿਆਰ ਕੀਤਾ ਹੈ।
ਜਨਵਰੀ ਵਿੱਚ ਵੀ ਹੋਈ ਸੀ ਰੇਕੀ:ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਜਨਵਰੀ ਵਿੱਚ ਵੀ ਸਿੱਧੂ ਮੂਸੇਵਾਲਾ ਦਾ ਰੇਕੀ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ 4 ਬਦਮਾਸ਼ ਮਾਨਸਾ ਪਹੁੰਚੇ ਸਨ ਜਿਹਨਾਂ ਨੂੰ ਗੈਂਗਸਟਰ ਮਨਮੋਹਨ ਸਿੰਘ ਮੋਹਣਾ ਨੇ ਆਪਣੇ ਘਰ ਰੱਖਿਆ ਸੀ ਤੇ ਫਿਰ ਮੋਹਣਾ ਨੇ ਹੀ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਸੀ। ਉਸ ਸਮੇਂ ਇਹ ਬਦਮਾਸ਼ ਸਿੱਧੂ ਮੂਸੇਵਾਲਾ ਨੂੰ ਮਿਲਣ ਵੀ ਗਏ ਸਨ, ਪਰ ਉਸ ਸਮੇਂ ਸਿੱਧੂ ਮੂਸੇਵਾਲਾ ਨੂੰ ਪਾਇਲਟ ਜਿਪਸੀ ਤੇ 10 ਕਮਾਂਡੋ ਮਿਲੇ ਹੋਏ ਸਨ, ਜਿਸ ਕਾਰਨ ਵਾਰਦਾਤ ਦਾ ਕੋਈ ਮੌਕਾ ਨਹੀਂ ਮਿਲਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਗ੍ਰਿਫਤਾਰ ਗੈਂਗਸਟਰ ਸ਼ਾਹਰੁਖ ਨੇ ਵੀ ਕਿਹਾ ਸੀ ਕਿ ਉਹ ਮੂਸੇਵਾਲਾ ਨੂੰ ਮਾਰਨ ਗਿਆ ਸੀ, ਪਰ ਉਥੇ ਉਸ ਨੇ ਏਕੇ-47 ਕਮਾਂਡੋਜ਼ ਨੂੰ ਦੇਖਿਆ ਤੇ ਉਹ ਵਾਪਸ ਆ ਗਿਆ।
29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ:ਕਾਬਿਲੇਗੌਰ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਦਿਨ ਦਿਹਾੜੇ ਗੋਲੀਆਂ ਮਾਰੀਆਂ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਪਰ ਹਸਪਤਾਲ ਵਿੱਚ ਸਿੱਧੂ ਦੀ ਮੌਤ ਹੋ ਗਈ ਸੀ। ਇਹ ਗੋਲੀਬਾਰੀ ਜ਼ਿਲ੍ਹਾਂ ਮਾਨਸਾ ਦੇ ਪਿੰਡ ਜਵਾਹਰਕੇ 'ਚ ਉਸ 'ਤੇ ਗੋਲੀਬਾਰੀ ਹੋਈ ਸੀ ਤੇ ਇਸ ਹਮਲੇ 'ਚ ਸਿੱਧੂ ਦੇ 2 ਸਾਥੀ ਵੀ ਜ਼ਖਮੀ ਹੋਏ ਹਨ। ਜਿਸ ਤੋਂ ਬਾਅਦ ਪੂਰੇ ਦੇਸ਼-ਦੁਨੀਆਂ ਤੋਂ ਇਲਾਵਾਂ ਫ਼ਿਲਮ ਤੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਸੀ।
ਇਹ ਵੀ ਪੜੋ:ਭਾਰਤ ਪਾਕਿ ਸਰਹੱਦ ‘ਤੇ ਇੱਕ ਵਾਰ ਫਿਰ ਦੇਖਿਆ ਡਰੋਨ