ਚੰਡੀਗੜ੍ਹ: ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਰਮੀਜ਼ਾ ਹਕੀਮ ਨੇ ਸੂਬੇ ਦੇ ਕਾਨੂੰਨ ਅਧਿਕਾਰੀ ਵਜੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਮੌਜੂਦਾ ਹਾਲਤਾਂ ਅਤੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਹ ਬੀਤੇ ਤਿੰਨ ਸਾਲ ਤੋਂ ਇਸ ਅਹੁਦੇ 'ਤੇ ਰਹੀ ਹੈ।
ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਰਮੀਜ਼ਾ ਹਕੀਮ ਨੇ ਦਿੱਤਾ ਅਸਤੀਫਾ
ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਰਮੀਜ਼ਾ ਹਕੀਮ ਨੇ ਮੌਜੂਦਾ ਹਾਲਤਾਂ ਅਤੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਮੀਜ਼ਾ ਹਕੀਮ ਨੇ ਕਿਹਾ ਕਿ ਹੁਣ ਉਹ ਨਿਜੀ ਪ੍ਰੈਕਟਿਸ ਕਰਨਾ ਚਾਹੁੰਦੀ ਹੈ।
ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਰਮੀਜ਼ਾ ਹਕੀਮ ਨੇ ਦਿੱਤਾ ਅਸਤੀਫਾ
ਰਮੀਜ਼ਾ ਹਕੀਮ ਐਡਵੋਕੇਟ ਜਨਰਲ ਅਤੁੱਲ ਨੰਦਾ ਦੀ ਪਤਨੀ ਹੈ। ਇਸ ਮੌਕੇ ਰਮੀਜ਼ਾ ਹਕੀਮ ਨੇ ਕਿਹਾ, "ਪਿਛਲੇ ਤਿੰਨ ਸਾਲਾਂ ਤੋਂ ਉਹ ਇਹ ਅਹੁਦਾ ਸੰਭਾਲ ਰਹੀ ਸੀ ਅਤੇ ਹਮੇਸ਼ਾਂ ਮੇਰੀ ਪੇਸ਼ੇਵਰ ਜ਼ਿੰਦਗੀ ਦਾ ਇਹ ਸਭ ਤੋਂ ਪਿਆਰਾ ਸਮਾਂ ਰਹੇਗਾ।" ਰਮੀਜ਼ਾ ਹਕੀਮ ਨੇ ਕਿਹਾ ਕਿ ਹੁਣ ਉਹ ਨਿਜੀ ਪ੍ਰੈਕਟਿਸ ਕਰਨ ਚਾਹੁੰਦੀ ਹੈ।