ਪੰਜਾਬ

punjab

By

Published : Mar 21, 2021, 2:12 PM IST

ETV Bharat / city

ਖ਼ਾਸ ਪੱਪੇਟ ਤਿਆਰ ਕਰਕੇ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰ ਰਹੇ ਪੱਪੇਟ ਕਲਾਕਾਰ ਸ਼ੁਭਆਸ਼ੀਸ਼

21 ਮਾਰਚ ਨੂੰ ਇੰਟਰਨੈਸ਼ਨਲ ਪੱਪੇਟ ਡੇਅ ਮਨਾਇਆ ਜਾਂਦਾ ਹੈ। ਇਸ ਮੌਕੇ ਚੰਡੀਗੜ੍ਹ ਦੇ ਪੱਪੇਟ ਕਲਾਕਾਰ ਸੁਭਾਆਸ਼ੀਸ਼ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਪੱਪੇਟ ਤਿਆਰ ਕੀਤੇ ਹਨ। ਉਨ੍ਹਾਂ ਕਿਹਾ ਕਿ ਉਹ ਓਪਨ ਹੈਡ ਵਿਦ ਮਾਸਕ ਤੇ ਕੋੇਰੋਨਾ ਵਾਇਰਸ ਦਾ ਖ਼ਾਸ ਪੱਪੇਟ ਤਿਆਰ ਕਰਕੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਤੇ ਮਾਸਕ ਪਾਉਣ ਲਈ ਜਾਗਰੂਕ ਕਰਨਾ ਚਾਹੁੰਦੇ ਹਨ।

ਪੱਪੇਟ ਰਾਹੀਂ ਕੋਰੋਨਾ ਵਾਇਰਸ ਪ੍ਰਤੀ ਜਾਗਰੂਕਤਾ
ਪੱਪੇਟ ਰਾਹੀਂ ਕੋਰੋਨਾ ਵਾਇਰਸ ਪ੍ਰਤੀ ਜਾਗਰੂਕਤਾ

ਚੰਡੀਗੜ੍ਹ : 21 ਮਾਰਚ ਨੂੰ ਵਿਸ਼ਵ ਭਰ ਵਿੱਚ ਇੰਟਰਨੈਸ਼ਨਲ ਪੱਪੇਟ ਡੇਅ ਮਨਾਇਆ ਜਾਂਦਾ ਹੈ। ਪੱਪੇਟ ਡੇਅ ਦੇ ਵਿਸ਼ੇਸ਼ ਮੌਕੇ ਉੱਤੇ ਚੰਡੀਗੜ੍ਹ ਵਿਖੇ ਆਨਲਾਈਨ ਪੱਪੇਟ ਸ਼ੋਅ ਕਰਵਾਏ ਜਾ ਰਹੀ ਹਨ। ਇਸ ਦੇ ਲਈ ਸ਼ਹਿਰ ਦੇ ਪੱਪੇਟ ਕਲਾਕਾਰ ਸ਼ੁਭਆਸ਼ੀਸ਼ ਨੇ ਖ਼ਾਸ ਪੱਪੇਟ ਤਿਆਰ ਕੀਤੇ ਹਨ।

ਪੱਪੇਟ ਰਾਹੀਂ ਕੋਰੋਨਾ ਵਾਇਰਸ ਪ੍ਰਤੀ ਜਾਗਰੂਕਤਾ

ਰੋਚਕ ਢੰਗ ਨਾਲ ਸੰਦੇਸ਼ ਦੇਣ ਦਾ ਮਕਸਦ

ਈਟੀਵੀ ਭਾਰਤ ਨਾਲ ਗੱਲਬਾਤ ਕਰਿਦਆਂ ਸ਼ੁਭਆਸ਼ੀਸ਼ ਨੇ ਦੱਸਿਆ ਕਿ ਉਹ ਵੱਖ-ਵੱਖ ਪ੍ਰੋੋਗਰਾਮਾਂ ਤਹਿਤ ਜਾਂ ਬੱਚਿਆਂ ਦੀ ਪੜ੍ਹਾਈ ਨਾਲ ਸਬੰਧਤ ਪੱਪੇਟ ਤਿਆਰ ਕਰਦੇ ਹਨ। ਉਹ ਅਜਿਹੇ ਪੱਪੇਟ ਤਿਆਰ ਕਰਦੇ ਹਨ, ਜਿਸ ਨੂੰ ਛੋਟੇ ਬੱਚੇ ਪਹਿਨ ਵੀ ਸਕਦੇ ਹਨ ਤੇ ਉਸ ਤੋਂ ਜਾਣਕਾਰੀ ਵੀ ਹਾਸਲ ਕਰ ਸਕਦੇ ਹਨ। ਸ਼ੁਭਾਆਸ਼ੀਸ਼ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਰੋਚਕ ਢੰਗ ਨਾਲ ਕੋਈ ਸੰਦੇਸ਼ ਦਿੰਦੇ ਹਾਂ ਤਾਂ ਉਹ ਲੋਕਾਂ ਕੋਲ ਜਲਦੀ ਪਹੁੰਚ ਜਾਂਦਾ ਹੈ ਤੇ ਲੋਕ ਉਸ ਨੂੰ ਯਾਦ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਉਹ ਬੇਕਾਰ ਪਈ ਚੀਜ਼ਾਂ ਨਾਲ ਵਿਦਿਆਰਥੀਆਂ ਤੇ ਬੱਚਿਆਂ ਨੂੰ ਪੱਪੇਟ ਤਿਆਰ ਕਰਨਾ ਸਿਖਾਉਂਦੇ ਹਨ।
ਸ਼ੁਭਆਸ਼ੀਸ਼ ਨੇ ਤਿਆਰ ਕੀਤੇ ਖ਼ਾਸ ਪੱਪੇਟ

ਪੱਪੇਟ ਕਲਾਕਾਰ ਸੁਭਾਆਸ਼ੀਸ਼ ਨੇ ਦੱਸਿਆ ਕਿ ਇਸ ਵਾਰ ਇੰਟਰਨੈਸ਼ਨਲ ਪੱਪੇਟ ਡੇਅ ਮੌਕੇ ਉਨ੍ਹਾਂ ਨੇ ਦੋ ਖ਼ਾਸ ਮਾਸਕ ਤਿਆਰ ਕੀਤੇ ਹਨ। ਇਨ੍ਹਾਂ ਚੋਂ ਇੱਕ ਬੇਹਦ ਮਨਮੋਹਕ ਤੇ ਦਿਲਖਿਚਵਾਂ ਵਿਖਣ ਵਾਲਾ ਪੱਪੇਟ ਓਪਨ ਹੈਡ ਵਿਦ ਮਾਸਕ ਵੀ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਖ਼ਾਸ ਪੱਪੇਟ ਰਾਹੀਂ ਉਹ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਲੋਕ ਉਨ੍ਹਾਂ ਵੱਲੋਂ ਤਿਆਰ ਪੱਪੇਟ ਵੇਖ ਕੇ ਮਾਸਕ ਪਹਿਨਣ ਤੇ ਕੋਰੋਨਾ ਪ੍ਰੋਟੋਕਾਲ ਦੇ ਨਿਯਮਾਂ ਦੀ ਪਾਲਣਾ ਕਰਨ। ਇਸ ਨਾਲ ਲੋਕ ਖ਼ੁਦ ਦੇ ਨਾਲ-ਨਾਲ ਹੋਰਨਾਂ ਲੋਕਾਂ ਦੀ ਵੀ ਜਾਨ ਬਚਾ ਸਕਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕੋਰੋਨਾ ਵਾਇਰਸ ਦਾ ਪੱਪੇਟ ਵੀ ਤਿਆਰ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਮਾਜਿਕ ਦੂਰੀ,ਮਾਸਕ ਪਾਉਣ ਤੇ ਹੱਥਾਂ ਨੂੰ ਸਾਫ ਰੱਖਣ ਦੀ ਅਪੀਲ ਕੀਤੀ।ਸੁਭਾਆਸ਼ੀਸ਼ ਨੇ ਉਮੀਂਦ ਪ੍ਰਗਟਾਈ ਕਿ ਲੋਕ ਉਨ੍ਹਾਂ ਵੱਲੋਂ ਤਿਆਰ ਕੀਤੇ ਪੱਪੇਟ ਤੋਂ ਸਿੱਖਿਆ ਲੈ ਕੇ ਜਾਗਰੂਕ ਹੋਣਗੇ।

ABOUT THE AUTHOR

...view details