ਚੰਡੀਗੜ੍ਹ: ਪੰਜਾਬ ਦੀ ਕੋਵਿਡ ਸਕਾਰਾਤਮਕ ਦਰ 0.4% 'ਤੇ ਆ ਗਈ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਕੇਂਡ ਅਤੇ ਨਾਈਟ ਕਰਫਿਉ ਨੂੰ ਹਟਾਉਣ ਦੇ ਆਦੇਸ਼ ਦਿੱਤੇ ਹਨ। ਸੋਮਵਾਰ ਤੋਂ ਇੰਨਡੋਰ 'ਚ 100 ਤੇ ਆਉਟਡੋਰ 'ਚ 200 ਵਿਅਕਤੀਆਂ ਨੂੰ ਇਕੱਠਿਆਂ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ।
ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਦੇ ਹੁਕਮ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਡੀਜੀਪੀ ਨੂੰ ਰੈਲੀਆਂ ਅਤੇ ਵਿਰੋਧ ਪ੍ਰਦਰਸ਼ਨਾਂ ਕਰਦੇ ਸਮੇਂ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਰਾਜਨੀਤਿਕ ਆਗੂਆਂ ਦੇ ਚਲਾਨ ਕੱਟਣ ਦੇ ਹੁਕਮ ਜਾਰੀ ਕੀਤੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਉਮੀਦ ਜਾਹਿਰ ਕੀਤੀ ਹੈ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸਦਬੁੱਧੀ ਆਵੇ ਤੇ ਉਹ ਕੋਵਿਡ ਨਿਯਮਾਂ ਦੀ ਉਲੰਘਣਾ ਨਾ ਕਰਨ।
ਖੁੱਲਣਗੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਪੂਲ, ਜਿੰਮ
ਮੁੱਖ ਮੰਤਰੀ ਨੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਪੂਲ, ਜਿੰਮ, ਮਾਲ, ਸਪੋਰਟਸ ਕੰਪਲੈਕਸ, ਅਜਾਇਬ ਘਰ, ਚਿੜੀਆਘਰ ਆਦਿ ਖੋਲ੍ਹਣ ਦੇ ਵੀ ਆਦੇਸ਼ ਦਿੱਤੇ, ਜਿਸ ਵਿੱਚ ਸਟਾਫ ਮੈਂਬਰਾਂ ਅਤੇ ਆਉਣ ਵਾਲੇ ਸੈਲਾਨੀਆਂ ਨੇ ਘੱਟੋ ਘੱਟ ਟੀਕੇ ਦੀ ਇੱਕ ਖੁਰਾਕ ਲਈ ਹੋਵੇ।
ਇਹ ਵੀ ਪੜ੍ਹੋ: ਪੰਜਾਬ 'ਚ ਸੋਮਵਾਰ ਤੋਂ ਖੁਲਣਗੇ ਜਿੰਮ, ਬਾਰ, ਰੈਸਟੋਰੈਂਟ ਤੇ ਸਿਨੇਮਾ ਘਰ