ਚੰਡੀਗੜ੍ਹ: ਗੈਂਗਸਟਰ ਜੈਪਾਲ ਭੁੱਲਰ ਦਾ ਪੋਸਟਮਾਰਟਮ ਕਰਨ ਦਾ ਮਾਮਲਾ ਕਾਫੀ ਦਿਨਾਂ ਤੋਂ ਲਟਕ ਰਿਹਾ ਸੀ ਜਿਸ ਨੂੰ ਲੈ ਕੇ ਪਰਿਵਾਰ ਨੇ ਸੁਪਰੀਮ ਕੋਰਟ ਵਿੱਚ ਵੀ ਪਟੀਸ਼ਨ ਦਾਈਰ ਕੀਤੀ ਸੀ। ਉਥੇ ਹੀ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਹੁਣ ਮਾਮਲੇ ’ਚ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਉਦੇ ਕਿਹਾ ਹੈ ਕਿ ਗੈਂਗਸਟਰ ਜੈਪਾਲ ਭੁੱਲਰ ਦਾ ਭਲਕੇ ਪੀਜੀਆਈ ਵਿੱਚ ਪੋਸਟਮਾਰਟਮ ਹੋਵੇਗਾ ਜਿਸ ਸਬੰਧੀ ਹਾਈਕੋਰਟ ਨੇ ਪੀਜੀਆਈ ਨੂੰ ਇੱਕ ਵਿਸ਼ੇਸ਼ ਡਾਕਟਰਾਂ ਦੀ ਟੀਮ ਬਣਾਉਣ ਦਾ ਵੀ ਹੁਕਮ ਜਾਰੀ ਕਰ ਦਿੱਤਾ ਹੈ।
ਇਹ ਵੀ ਪੜੋ: ਮੈਂ ਇੱਕ ਨਹੀਂ 100 ਵਾਰ ਮੰਗਦਾ ਹਾਂ ਮੁਆਫ਼ੀ: ਰਵਨੀਤ ਬਿੱਟੂ
ਇਸ ਸਬੰਧੀ ਵਕੀਲ ਸਿਮਰਜੀਤ ਸਿੰਘ ਨੇ ਦੱਸਿਆ ਕਿ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਜੇਕਰ ਜੈਪਾਲ ਦਾ ਫਿਰ ਤੋਂ ਪੋਸਟਮਾਰਟਮ ਕਰਵਾ ਦਿੱਤਾ ਜਾਵੇ ਤਾਂ ਕੀ ਉਨ੍ਹਾਂ ਨੂੰ ਕੋਈ ਇਤਰਾਜ਼ ਤਾਂ ਨਹੀਂ ਹੋਵੇਗਾ ਤਾਂ ਇਸ ’ਤੇ ਪੰਜਾਬ ਸਰਕਾਰ ਨੇ ਕਿਹਾ ਕਿ ਐਨਕਾਉਂਟਰ ਬੰਗਾਲ ਪੁਲਿਸ ਨੇ ਕੀਤਾ ਹੈ ਇਸ ਕਰਕੇ ਉਨ੍ਹਾਂ ਦਾ ਪੱਖ ਜਾਣ ਲੈਣਾ ਚਾਹੀਦਾ ਹੈ।
PGI ’ਚ ਹੋਵੇਗਾ ਗੈਂਗਸਟਰ ਜੈਪਾਲ ਭੁੱਲਰ ਦਾ ਪੋਸਟਮਾਰਟਮ ਦੱਸ ਦਈਏ ਕਿ ਗੈਂਗਸਟਰ ਜੈਪਾਲ ਭੁੱਲਰ ਨੇ ਪਿਤਾ ਨੇ ਇਲਜ਼ਾਮ ਲਗਾਏ ਸਨ ਕਿ ਉਹਨਾਂ ਨੇ ਪੁੱਤਰਾਂ ਨਾਲ ਪਹਿਲਾਂ ਤਸ਼ੱਦਦ ਕੀਤਾ ਗਿਆ ਤੇ ਫੇਰ ਉਸ ਦਾ ਐਨਕਾਉਂਟਰ ਕੀਤਾ ਗਿਆ ਹੈ। ਜਿਸ ਕਾਰਨ ਉਹ ਪੋਸਟਮਾਰਟਮ ਦੀ ਮੰਗ ਕਰ ਰਹੇ ਸਨ।
ਇਹ ਵੀ ਪੜੋ: Assembly Elections 2022: ਕੇਜਰੀਵਾਲ ਨੇ ਸਿੱਖ ਚਿਹਰੇ ’ਤੇ ਖੇਡਿਆ ਦਾਅ