ਪੰਜਾਬ

punjab

ETV Bharat / city

ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਲਈ ਪੇਪਰ 29 ਨਵੰਬਰ ਨੂੰ

ਪੰਜਾਬ ਸਰਕਾਰ ਨੇ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਲਈ ਪੇਪਰ 29 ਨਵੰਬਰ 2020 ਨੂੰ ਲੈਣ ਦਾ ਫੈਸਲਾ ਕੀਤਾ ਹੈ।

ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਲਈ ਪੇਪਰ 29 ਨਵੰਬਰ ਨੂੰ
ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਲਈ ਪੇਪਰ 29 ਨਵੰਬਰ ਨੂੰ

By

Published : Oct 28, 2020, 10:14 PM IST

ਚੰਡੀਗੜ੍ਹ: ਪੰਜਾਬ ਸਰਕਾਰ ਨੇ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਲਈ ਪੇਪਰ 29 ਨਵੰਬਰ 2020 ਨੂੰ ਲੈਣ ਦਾ ਫੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ 2364 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਲਈ ਵਿਭਾਗ ਵੱਲੋਂ 6 ਮਾਰਚ 2020 ਨੂੰ ਇਸ਼ਤਿਹਾਰ ਦਿੱਤਾ ਗਿਆ ਸੀ। ਇਨ੍ਹਾਂ ਅਸਾਮੀਆਂ ਲਈ ਲਿਖਤੀ ਪੇਪਰ 29 ਨਵੰਬਰ ਨੂੰ ਸਵੇਰੇ 10 ਵਜੇ ਤੋਂ 11.40 ਵਜੇ ਤੱਕ ਲਿਆ ਜਾਵੇਗਾ। ਇਸ ਤਰ੍ਹਾਂ ਇਹ ਪੇਪਰ ਕੁੱਲ 100 ਮਿੰਟ ਦਾ ਹੋਵੇਗਾ। ਇਸ ਭਰਤੀ ਨਾਲ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਪੂਰੀ ਹੋ ਜਾਵੇਗੀ।

ਕੋਰੋਨਾ ਵਾਇਰਸ ਕਰਕੇ ਕੀਤੇ ਲੌਕਡਾਊਨ ਕਾਰਨ ਈਟੀਟੀ ਦੀਆਂ ਅਸਾਮੀਆਂ ਦੀ ਭਰਤੀ ਵਿੱਚ ਦੇਰੀ ਹੋ ਗਈ ਸੀ।

ਤੁਹਾਨੂੰ ਦੱਸ ਦਈਏ ਕਿ ਐਲੀਮੈਂਟਰੀ ਟੀਚਰ ਟ੍ਰੇਨਿੰਗ ਇੱਕ ਅੰਡਰ-ਗ੍ਰੈਜੂਏਟ 2 ਸਾਲ ਦੀ ਡਿਪਲੋਮਾ ਪੱਧਰ ਦੀ ਪੜ੍ਹਾਈ ਹੈ, ਜਿਸ ਨੂੰ 4 ਸਮੈਟਰਾਂ ਵਿੱਚ ਵੰਡਿਆ ਗਿਆ ਹੈ।

ਅਧਿਆਪਕਾਂ ਦੀ ਇਸ ਭਰਤੀ ਦੀ ਨੋਟੀਫ਼ਿਕੇਸ਼ਨ ਵੈਬਸਾਇਟ www.educationrecruitmentboard.com ਉੱਤੇ ਉਪਲੱਭਧ ਹੈ। ਅਰਜੀ ਲਈ ਪਹਿਲਾਂ ਜਾਰੀ ਕੀਤੀ ਗਈ ਮਿਤੀ 6 ਮਾਰਚ ਸੀ ਅਤੇ ਅਪਲਾਈ ਕਰਨ ਦੀ ਆਖ਼ਰੀ ਮਿਤੀ ਨੂੰ ਵਧਾ ਕੇ 2 ਜੂਨ ਕਰ ਦਿੱਤਾ ਗਿਆ ਸੀ।

ABOUT THE AUTHOR

...view details