ਪੰਜਾਬ

punjab

ETV Bharat / city

ਕੋਰੋਨਾ ਤੋਂ ਬੱਚਿਆਂ ਨੂੰ ਬਚਾਉਣ ਲਈ ਮਾਪੇ ਕਰਨ ਇਹ...

ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾ ਲਹਿਰ ਦੀ ਤੀਜ਼ੀ ਲਹਿਰ ਦਾ ਸਭ ਤੋਂ ਵੱਧ ਅਸਰ ਬੱਚਿਆ ’ਤੇ ਹੋਵੇਗਾ। ਜਿਸ ’ਤੇ ਡਾ. ਨਵਰੀਤ ਕੌਰ ਸੰਧੂ ਦਾ ਕਹਿਣਾ ਹੈ ਕਿ ਬੱਚਿਆ ਨੂੰ ਤੀਜ਼ੀ ਲਹਿਰ ਤੋਂ ਬਚਾਉਣ ਦੇ ਲਈ ਤਿਆਰੀਆਂ ਹੁਣ ਤੋਂ ਸ਼ੁਰੂ ਕਰਨ ਦੀ ਲੋੜ ਹੈ।

ਕੋਰੋਨਾ ਤੋਂ ਬੱਚਿਆ ਨੂੰ ਬਚਾਉਣ ਲਈ ਮਾਪੇ ਕਰਨ ਇਹ....
ਕੋਰੋਨਾ ਤੋਂ ਬੱਚਿਆ ਨੂੰ ਬਚਾਉਣ ਲਈ ਮਾਪੇ ਕਰਨ ਇਹ....

By

Published : May 15, 2021, 1:57 PM IST

ਚੰਡੀਗੜ੍ਹ: ਦੇਸ਼ ਭਰ ’ਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੇ ਸਿਹਤ ਨਾਲ ਜੁੜੀਆਂ ਬੁਨੀਆਦੀ ਢਾਂਚਿਆਂ ਨੂੰ ਤੋੜ ਕੇ ਰੱਖ ਦਿੱਤਾ ਹੈ। ਕੋਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਨੇ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਹੁਣ ਦੂਜੀ ਲਹਿਰ ਚ ਨੌਜਵਾਨਾਂ ਦੇ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ। ਉੱਥੇ ਹੀ ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾ ਲਹਿਰ ਦੀ ਤੀਜ਼ੀ ਲਹਿਰ ਦਾ ਸਭ ਤੋਂ ਵੱਧ ਅਸਰ ਬੱਚਿਆ ’ਤੇ ਹੋਵੇਗਾ। ਅਜੇ ਤੱਕ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਲਈ ਕੋਈ ਵੈਕਸੀਨ ਨਹੀਂ ਹੈ। ਅਜਿਹੇ ਚ ਵਾਇਰਸ ਦੇ ਲਈ ਬੱਚਿਆ ਨੂੰ ਆਪਣਾ ਸ਼ਿਕਾਰ ਬਣਾਉਣਾ ਆਸਨ ਹੈ। ਜਿਸ ਕਾਰਨ ਪ੍ਰਸ਼ਾਸਨ ਦੇ ਨਾਲ ਨਾਲ ਬੱਚਿਆ ਦੇ ਮਾਪਿਆਂ ਨੂੰ ਕਈ ਤਰ੍ਹਾਂ ਦੀ ਸਾਵਧਾਨੀਆਂ ਵਰਤਣ ਦੀ ਲੋੜ ਹੈ।

ਕੋਰੋਨਾ ਤੋਂ ਬੱਚਿਆ ਨੂੰ ਬਚਾਉਣ ਲਈ ਮਾਪੇ ਕਰਨ ਇਹ....

ਇਹ ਵੀ ਪੜੋ:ਕੋਰੋਨਾ ਪੀੜਤਾਂ 'ਚ ਵਧ ਰਿਹਾ ਹਾਰਟ ਅਟੈਕ ਦਾ ਖ਼ਤਰਾ, ਡਾਕਰਟ ਬੋਲੇ- ਇਨ੍ਹਾਂ ਗੱਲਾਂ ਨੂੰ ਨਾ ਕਰੋਂ ਨਜ਼ਰ ਅੰਦਾਜ਼

ਇਸ ਸਬੰਧ ’ਚ ਡਾਕਟਰ ਨਵਰੀਤ ਕੌਰ ਸੰਧੂ ਦਾ ਕਹਿਣਾ ਹੈ ਕਿ ਬੱਚਿਆ ਨੂੰ ਤੀਜ਼ੀ ਲਹਿਰ ਤੋਂ ਬਚਾਉਣ ਦੇ ਲਈ ਤਿਆਰੀਆਂ ਹੁਣ ਤੋਂ ਸ਼ੁਰੂ ਕਰਨ ਦੀ ਲੋੜ ਹੈ। ਤਾਂ ਕਿ ਕੋਰੋਨਾ ਬੱਚਿਆ ’ਤੇ ਅਸਰ ਨਾ ਪਾ ਸਕੇ। ਡਾਕਟਰ ਸੰਧੂ ਦਾ ਕਹਿਣਾ ਹੈ ਕਿ ਭਾਰਤ ’ਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਗਿਣਤੀ ਘੱਟੋ-ਘੱਟ 16.5 ਕਰੋੜ ਹੈ। ਜੇਕਰ ਇਸ ਤੀਜੀ ਲਹਿਰ ’ਚ ਉਨ੍ਹਾਂ ਵਿੱਚੋਂ ਸਿਰਫ਼ 20% ਸੰਕਰਮਿਤ ਹੋਣ ਤਾਂ ਵਾਇਰਸ ਦਾ ਸ਼ਿਕਾਰ ਹੋਣ ਤੋਂ ਬਾਅਦ 5% ਦਿ ਕ੍ਰਿਟੀਕਲ ਕੇਅਰ ਦੀ ਜ਼ਰੂਰਤ ਪਵੇਗੀ ਅਜਿਹਾ ਮੰਨਿਆ ਜਾਵੇ ਤਾਂ ਸਾਨੂੰ 1.65 ਲੱਖ ਪੀਡੀਐਟਰਿਕ ਆਈਸੀਯੂ ਬੈੱਡ ਦੀ ਜ਼ਰੂਰਤ ਪਵੇਗੀ। ਪਰ ਮੌਜੂਦਾ ਸਮੇਂ ਚ ਸਾਡੇ ਕੋਲ ਬੱਚਿਆਂ ਦੇ ਲਈ ਕਾਫੀ ਘੱਟ ਬੈੱਡ ਹਨ। ਜਿਸ ਦਾ ਸਾਫ ਮਤਲਬ ਹੈ ਕਿ ਬੱਚਿਆ ਦੇ ਮਾਪਿਆਂ ਨੂੰ ਜਲਦ ਤੋਂ ਜਲਦ ਦੋਵੇਂ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ ਦੇਣੀਆਂ ਪੈਣਗੀਆਂ। ਡਾ. ਨਵਰੀਤ ਕੌਰ ਸੰਧੂ ਦੱਸਦੇ ਹਨ ਕਿ ਬੱਚੇ ਪਹਿਲਾਂ ਹੀ ਬਹੁਤ ਨਾਜ਼ੁਕ ਹੁੰਦੇ ਹਨ ਅਜਿਹੇ ’ਚ ਮਾਪਿਆਂ ਨੂੰ ਹੀ ਉਨ੍ਹਾਂ ਨੂੰ ਸੰਭਾਲਣਾ ਪਵੇਗਾ ਜਦੋਂ ਉਹ ਖ਼ੁਦ ਇਕਾਂਤਵਾਸ ਵਿੱਚ ਹੋਣਗੇ।

ਸਿਹਤ ਸੁਵਿਧਾਵਾਂ ਨੂੰ ਮਜਬੂਤ ਕਰਨ ਦੀ ਲੋੜ- ਡਾਕਟਰ ਨਵਰੀਤ

ਡਾਕਟਰ ਨਵਰੀਤ ਕੌਰ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਲੌਕਡਾਉਨ ਨੂੰ ਸਖਤੀ ਨਾਲ ਲਗਾਉਣ ਦੀ ਲੋੜ ਹੈ। ਤੀਜ਼ੀ ਲਹਿਰ ਬਹੁਤ ਹੀ ਖਤਰਨਾਕ ਹੋਣ ਵਾਲੀ ਹੈ ਅਜਿਹੇ ਚ ਸਿਹਤ ਸੁਵਿਧਾਵਾਂ ਨੂੰ ਮਜਬੂਤ ਕਰਨ ਦੀ ਲੋੜ ਹੈ। ਡਾਕਟਰ ਸੰਧੂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੇ ਹੁਣ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਅਤੇ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਕਰਕੇ ਭਾਰਤ ਚ ਡੈੱਥ ਰੇਟ ਵਧਿਆ ਹੈ, ਕਿਉਂਕਿ ਕੋਰੋਨਾ ਵਾਇਰਸ ਦੇ ਰੋਜ਼ਾਨਾ ਤਿੰਨ ਤੋਂ ਲੱਖ ਕੇਸ ਸਾਹਮਣੇ ਆ ਰਹੇ ਹਨ।

ABOUT THE AUTHOR

...view details