ਚੰਡੀਗੜ੍ਹ: ਭੁਲੱਥ ਤੋਂ ਵਿਧਾਇਕ ਸੁਖਪਾਲ ਖ਼ਹਿਰਾ ਨੇ NIA ਵੱਲੋਂ 40 ਦੇ ਕਰੀਬ ਕਿਸਾਨ ਆਗੂ, ਟਰਾਂਸਪੋਰਟਰਾਂ ਅਤੇ ਵਪਾਰੀਆਂ ਨੂੰ ਭੇਜੇ ਨੋਟਿਸ ਦੀ ਨਿਖੇਧੀ ਕਰਦਿਆਂ ਕਿਹਾ ਕੀ ਇਹ ਸਭ ਸਿਆਸਤ ਤੋਂ ਪ੍ਰੇਰਿਤ ਨਜ਼ਰ ਆ ਰਿਹਾ ਹੈ ਅਤੇ ਵਿਦੇਸ਼ਾਂ ਤੋਂ ਪੈਸੇ ਭੇਜਣ ਵਾਲੇ ਲੋਕਾਂ ਨੂੰ ਡਰਾਉਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਪਰ ਕੇਂਦਰ ਦੀ ਇਸ ਹਰਕਤ ਤੋਂ ਕਿਸੀ ਨੂੰ ਵੀ ਡਰਨ ਦੀ ਜ਼ਰੂਰਤ ਨਹੀਂ ਹੈ ਅਤੇ ਇਹ ਨੋਟਿਸ ਉਸ ਸਮੇਂ ਭੇਜੇ ਗਏ ਜਦੋਂ ਕਿਸਾਨੀ ਸੰਘਰਸ਼ ਪੂਰੇ ਜ਼ੋਰਾਂ 'ਤੇ ਪਹੁੰਚ ਗਿਆ ਹੈ।
ਸਾਜ਼ਿਸ਼ ਤਹਿਤ ਭੇਜੇ ਜਾ ਰਹੇ ਹਨ NIA ਵੱਲੋਂ ਨੋਟਿਸ
ਵਿਧਾਇਕ ਸੁਖਪਾਲ ਖ਼ਹਿਰਾ ਨੇ NIA ਵੱਲੋਂ 40 ਦੇ ਕਰੀਬ ਕਿਸਾਨ ਆਗੂ, ਟਰਾਂਸਪੋਰਟਰਾਂ ਅਤੇ ਵਪਾਰੀਆਂ ਨੂੰ ਭੇਜੇ ਨੋਟਿਸ ਦੀ ਨਿਖੇਦੀ ਕਰਦਿਆਂ ਕਿਹਾ ਕੀ ਇਹ ਸਭ ਸਿਆਸਤ ਤੋਂ ਪ੍ਰੇਰਿਤ ਨਜ਼ਰ ਆ ਰਿਹਾ ਹੈ।
ਉਨ੍ਹਾਂ ਗੁਰਨਾਮ ਸਿੰਘ ਚਢੂਨੀ ਵੱਲੋਂ ਸਿਆਸੀ ਲੋਕਾਂ ਦੀ ਬੈਠਕ 'ਚ ਹਿੱਸਾ ਲੈਣ 'ਤੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਨਿੰਦਾ ਕਰਦਿਆਂ ਕਿਸਾਨ ਆਗੂ ਨੂੰ ਮੁੜ ਮੋਰਚੇ ਵਿੱਚ ਸ਼ਾਮਿਲ ਕਰਨ ਦੀ ਗੱਲ ਕਹੀ। ਨਾਲ ਹੀ ਉਨ੍ਹਾਂ ਕਿਹਾ ਕਿ ਗੁਰਨਾਮ ਸਿੰਘ ਬੇਦਾਗ਼ ਅਤੇ ਜੁਝਾਰੂ ਲੀਡਰ ਹਨ, ਜਿਨ੍ਹਾਂ ਦੀ ਬਦੌਲਤ ਮੋਰਚਾ ਦਿੱਲੀ ਬਾਰਡਰ 'ਤੇ ਲਗਾਉਣ 'ਚ ਮਦਦ ਮਿਲੀ।
ਸੁਖਪਾਲ ਖ਼ਹਿਰਾ ਨੇ ਸੂਬੇ ਦੀਆਂ ਸਿਆਸੀ ਪਾਰਟੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਿਸੇ ਵੀ ਪਾਰਟੀ ਨੇ ਕਿਸਾਨਾਂ ਲਈ ਆਵਾਜ਼ ਨਹੀਂ ਚੁੱਕੀ, ਜਿਸ ਤਰੀਕੇ ਨਾਲ ਐਮਰਜੈਂਸੀ ਵੇਲੇ ਸਾਰੀਆਂ ਪਾਰਟੀਆਂ ਵੱਲੋਂ ਸਾਂਝੇ ਤੌਰ 'ਤੇ ਇਕੱਠੇ ਹੋ ਕੇ ਇੰਦਰਾ ਗਾਂਧੀ ਨੂੰ ਐਮਰਜੈਂਸੀ ਹਟਾਉਣ ਲਈ ਮਜ਼ਬੂਰ ਕਰ ਦਿੱਤਾ ਸੀ ਅਤੇ ਪਲਵਲ ਮੋਰਚੇ 'ਤੇ ਨਾਨ-ਸਿੱਖ ਵੀ ਮੋਰਚਾ ਲਾਈ ਬੈਠੇ ਹਨ, ਕਿਉਂਕਿ ਕਿਸਾਨੀ ਸੰਘਰਸ਼ ਨਿਰੋਲ ਗ਼ੈਰ-ਸਿਆਸੀ ਹੈ।