ਪੰਜਾਬ

punjab

By

Published : Mar 10, 2021, 11:54 AM IST

Updated : Mar 10, 2021, 12:30 PM IST

ETV Bharat / city

ਜਲਦ ਮਿਲੇਗੀ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ: ਹਰੀਸ਼ ਰਾਵਤ

ਨਵਜੋਤ ਸਿੰਘ ਸਿੱਧੂ ਨਾਲ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਭਵਨ ਵਿਖੇ ਚਾਹ ਉੱਤੇ ਚਰਚਾ ਕੀਤੀ।

ਫ਼ੋਟੋ
ਫ਼ੋਟੋ

ਚੰਡੀਗੜ੍ਹ: ਲੰਬੇ ਸਮੇਂ ਤੋਂ ਚੁੱਪ ਬੈਠੇ ਨਵਜੋਤ ਸਿੰਘ ਸਿੱਧੂ ਨਾਲ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਭਵਨ ਵਿਖੇ ਚਾਹ ਉੱਤੇ ਚਰਚਾ ਕੀਤੀ। ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਰਾਵਤ ਨੇ ਮੁਲਾਕਾਤ 2022 ਦੀ ਵਿਧਾਨ ਸਭਾ ਚੋਣਾਂ ਸਬੰਧੀ ਰਣਨੀਤੀ ਬਣਾਈ। ਨਵਜੋਤ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।

ਨਵਜੋਤ ਸਿੰਘ ਸਿੱਧੂ ਦੇ ਕੰਮ ਕਿਸ ਤਰੀਕੇ ਦੇ ਹਨ ਤੇ ਹੋਰ ਕਿੰਨਾ ਮੰਥਨ ਕਰਨਾ ਪਵੇਗਾ?

ਵੇਖੋ ਵੀਡੀਓ

ਜਵਾਬ: ਹਰੀਸ਼ ਰਾਵਤ ਲਗਾਤਾਰ ਕਹਿੰਦੇ ਨਜ਼ਰ ਆ ਰਹੇ ਸਨ ਕਿ ਜਿੰਨਾ ਜ਼ਿਆਦਾ ਮੰਥਨ ਹੋਵੇਗਾ ਉਨ੍ਹਾਂ ਹੀ ਵੱਡਾ ਅਹੁਦਾ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਜਾ ਸਕਦਾ ਹੈ। ਇਸ ਬਾਰੇ ਜਦੋਂ ਅੱਜ ਹਰੀਸ਼ ਰਾਵਤ ਨੇ ਕਿਹਾ ਉਨ੍ਹਾਂ ਦੀ ਨਵਜੋਤ ਸਿੰਘ ਸਿੱਧੂ ਨਾਲ ਅੱਜ ਮੁੜ ਚਰਚਾ ਹੋਈ ਹੈ ਅਤੇ ਜਲਦ ਹੀ ਕੋਈ ਫ਼ੈਸਲਾ ਆਵੇਗਾ। ਪਰ ਨਵਜੋਤ ਸਿੰਘ ਸਿੱਧੂ ਦੇ ਕਰਮ ਚੰਗੇ ਹਨ ਤਾਹੀਓਂ ਉਹ ਚੁੱਪ ਬੈਠੇ ਹਨ ਅਤੇ ਜਲਦ ਹੀ ਉਨ੍ਹਾਂ ਦੀਆਂ ਸੁਰਖੀਆਂ ਵੀ ਵੱਡੀਆਂ ਬਣਨਗੀਆਂ।

ਕਿਸ ਤਰੀਕੇ ਦੀ ਜ਼ਿੰਮ੍ਹੇਵਾਰੀ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਜਾ ਸਕਦੀ ਹੈ?

ਜਵਾਬ:ਲੰਬੇ ਸਮੇਂ ਤੋਂ ਚੁੱਪ ਬੈਠੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਜਾਂ 2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡਿਪਟੀ ਮੁੱਖ ਮੰਤਰੀ ਐਲਾਨੇ ਜਾਣ ਦੀਆਂ ਚਰਚਾਵਾਂ ਹਨ ਜਾਂ ਫਿਰ ਮੁੜ ਤੋਂ ਕੈਬਿਨੇਟ ਮੰਤਰੀ ਮੰਡਲ ਵਿੱਚ ਵਿਸਥਾਰ ਕੀਤਾ ਜਾ ਸਕਦਾ ਹੈ। ਇਸ ਬਾਰੇ ਕੁਝ ਨਾ ਬੋਲਦਿਆਂ ਹਰੀਸ਼ ਰਾਵਤ ਨੇ ਸਿਰਫ਼ ਇੰਨਾ ਜ਼ਰੂਰ ਕਿਹਾ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਉਹ ਨਵਜੋਤ ਸਿੰਘ ਸਿੱਧੂ ਨੂੰ ਚੁੱਪ ਨਹੀਂ ਬੈਠਣ ਦੇਣਗੇ 2022 ਬਾਬਤ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ।

ਰਾਹੁਲ ਗਾਂਧੀ ਸਿੰਧੀਆ ਨੂੰ ਯਾਦ ਕਰਦੇ ਨਜ਼ਰ ਆ ਰਹੇ ਹਨ ਕੀ ਪੰਜਾਬ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੀ ਮਾਹੌਲ ਬਣ ਸਕਦਾ ਹੈ ?

ਜਵਾਬ:ਰਾਹੁਲ ਗਾਂਧੀ ਵੱਲੋਂ ਸਿੰਧੀਆ ਨੂੰ ਯਾਦ ਕਰਨ ਤੋਂ ਬਾਅਦ ਪਲਟਵਾਰ ਕਰਦਿਆਂ ਸਿੰਧੀਆ ਨੇ ਕਿਹਾ ਸੀ ਕਿਹਾ ਕਿ ਜਦੋਂ ਉਨ੍ਹਾਂ ਨੂੰ ਯਾਦ ਕਰਨ ਦਾ ਸਮਾਂ ਸੀ ਉਸ ਵੇਲੇ ਉਨ੍ਹਾਂ ਨੂੰ ਯਾਦ ਨਹੀਂ ਕੀਤਾ। ਇਸ ਉੱਤੇ ਰਾਵਤ ਨੇ ਕਿਹਾ ਕਿ ਸਿੰਧੀਆ ਦੇ ਪਿਤਾ ਉਨ੍ਹਾਂ ਦੇ ਚੰਗੇ ਦੋਸਤ ਸੀ ਪਰ ਸਿੰਧੀਆ ਨੇ ਜਲਦਬਾਜ਼ੀ ਵਿੱਚ ਆ ਕੇ ਗ਼ਲਤ ਫੈਸਲਾ ਕੀਤਾ ਹੈ ਤੇ ਜੇ ਉਹ ਥੋੜ੍ਹਾ ਸਬਰ ਕਰ ਲੈਂਦੇ ਤਾਂ ਉਸ ਦਾ ਫਲ ਉਨ੍ਹਾਂ ਨੂੰ ਹੋਰ ਮਿੱਠਾ ਮਿਲਣਾ ਸੀ ਪਰ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਸਟਾਰ ਹਨ ਤੇ ਉਨ੍ਹਾਂ ਨੂੰ ਉਹ ਚੁੱਪ ਨਹੀਂ ਬੈਠੇ ਬੈਠਣ ਦੇਣਗੇ।

Last Updated : Mar 10, 2021, 12:30 PM IST

ABOUT THE AUTHOR

...view details