ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਦਫਤਰ ਵਿੱਚ ਕੀਤੇ ਜਾਣ ਵਾਲੇ ਖਰਚੇ ਉੱਤੇ ਭਾਰੀ ਕਟੌਤੀ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਦਫਤਰ ਉੱਤੇ ਖਰਚ ਕੀਤੇ ਜਾਣ ਵਾਲੇ ਫੰਡ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ। ਜਿਸ ਨਾਲ ਗੈਰ ਜਰੂਰੀ ਚੀਜ਼ਾਂ ਉੱਤੇ ਕੀਤੇ ਜਾਣ ਵਾਲਾ ਖਰਚ ਘਟਾਇਆ ਜਾ ਸਕੇ। ਮੀਡੀਆ ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਦੁੱਧ ਦੀ ਖਰੀਦ ਵਿੱਚ ਵੀ ਕਮੀ ਕੀਤੀ ਗਈ ਹੈ।
ਮਾਨ ਸਰਕਾਰ ਦਾ ਵੱਡਾ ਫੈਸਲਾ: CM ਦੇ ਦਫਤਰ ’ਚ ਮਹਿਮਾਨ ਨਿਵਾਜ਼ੀ ਬੰਦ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁੱਖ ਦਫਤਰ ਵਿੱਚ ਕੀਤੇ ਜਾਣ ਵਾਲੇ ਖਰਚਿਆਂ ਉੱਤੇ ਕਟੌਤੀ ਕੀਤੀ ਗਈ ਹੈ। ਦੱਸ ਦਈਏ ਕਿ ਦਫਤਰ ਵਿੱਚ ਕਿਸੇ ਵੀ ਅਧਿਕਾਰੀ ਨੂੰ ਮਿਲਣ ਆਉਣ ਵਾਲੇ ਵਿਅਕਤੀ ਨੂੰ ਚਾਹ ਬਿਸਕੁੱਟ ਹੀ ਖਾਣ ਨੂੰ ਦਿੱਤੇ ਜਾਣਗੇ।
ਮੁੱਖ ਦਫਤਰ ਵਿੱਚ ਕੀਤੇ ਜਾਣ ਵਾਲੇ ਖਰਚਿਆਂ ਉੱਤੇ ਕਟੌਤੀ
ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਪੰਜਾਬ ਸਿਵਲ ਸਕੱਤਰੇਤ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਮੁਫਤ ਵਿੱਚ ਬਰਫੀ, ਪਨੀਰ ਦੇ ਪਕੌੜੇ ਨਹੀਂ ਖਾਣਾ ਨੂੰ ਮਿਲਣਗੇ। ਇਨ੍ਹਾਂ ਖਰਚਿਆਂ ਉੱਤੇ ਕਟੌਤੀ ਕੀਤੀ ਗਈ ਹੈ। ਹੁਣ ਇਸ ਦਫਤਰ ਵਿੱਚ ਕਿਸੇ ਵੀ ਅਧਿਕਾਰੀ ਤੋਂ ਮਿਲਣ ਦੇ ਲਈ ਜੇਕਰ ਕੋਈ ਵਿਅਕਤੀ ਆਉਂਦਾਂ ਹੈ ਤਾਂ ਉਸ ਨੂੰ ਚਾਹ ਅਤੇ ਬਿਸਕੁੱਟ ਹੀ ਖਾਣ ਨੂੰ ਦਿੱਤੇ ਜਾਣਗੇ।
ਇਹ ਵੀ ਪੜੋ:ਹੱਥੀਂ ਕਾਰੀਗਰ ਰਾਹੀਂ ਪੁਰਾਣੇ ਵਿਰਸੇ ਨੂੰ ਸਾਂਭਣ ਦੀ ਛੋਟੀ ਜਿਹੀ ਕੋਸ਼ਿਸ਼