ਪੰਜਾਬ

punjab

By

Published : Aug 19, 2019, 3:10 PM IST

ETV Bharat / city

ਭਾਰਤ ਦੇ ਪਰਮਾਣੂ ਹਥਿਆਰਾਂ 'ਤੇ ਨਜ਼ਰ ਰੱਖੇ ਦੁਨੀਆਂ: ਇਮਰਾਨ ਖਾਨ

ਇਮਰਾਨ ਖਾਨ ਨੇ ਰਾਜਨਾਥ ਸਿੰਘ ਦੇ ਬਿਆਨ ਤੋਂ ਬਾਅਦ ਕਿਹਾ ਹੈ ਕਿ ਦੁਨੀਆਂ ਭਾਰਤ ਦੇ ਪਰਮਾਣੂ ਹਥਿਆਰਾਂ 'ਤੇ ਨਜ਼ਰ ਰੱਖੇ। ਖਾਨ ਨੇ ਕਿਹਾ ਕਿ ਭਾਰਤ ਉੱਤੇ ਹੁਣ ਕੱਟੜ ਹਿੰਦੂ ਵਿਚਾਰਧਾਰਾ ਤੇ ਲੀਡਰਸ਼ਿਪ ਨੇ ਕਬਜ਼ਾ ਕਰ ਲਿਆ ਹੈ।

ਇਮਰਾਨ ਖਾਨ

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਕਾਰਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਬੌਖਲਾਏ ਹੋਏ ਹਨ। ਇਮਰਾਨ ਖਾਨ ਨੇ ਰਾਜਨਾਥ ਸਿੰਘ ਦੇ ਬਿਆਨ ਤੋਂ ਬਾਅਦ ਕਿਹਾ ਹੈ ਕਿ ਦੁਨੀਆਂ ਭਾਰਤ ਦੇ ਪਰਮਾਣੂ ਹਥਿਆਰਾਂ 'ਤੇ ਨਜ਼ਰ ਰੱਖੇ।

ਦੱਸਣਯੋਗ ਹੈ ਕਿ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਸੰਭਾਵਨਾ ਹੈ ਭਾਰਤ ਭਵਿੱਖ 'ਚ ਪਹਿਲਾਂ ਹਮਲਾ ਨਾ ਕਰਨ ਦੀ ਨੀਤੀ ਤੇ ਵਿਚਾਰ ਕਰੇ। ਕਸ਼ਮੀਰ ਮਾਮਲੇ ਨੂੰ ਲੈ ਕੇ ਭਾਰਤ 'ਤੇ ਪਾਬੰਦੀ ਲਗਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅਤੇ ਦੁਨੀਆਂ ਦੇ ਨੇਤਾਵਾਂ ਨੂੰ ਮਨਾਉਣ 'ਚ ਅਸਫ਼ਲ ਹੋਣ ਤੋਂ ਬਾਅਦ ਹੁਣ ਇਮਰਾਨ ਖਾਨ ਨੇ ਭਾਰਤ ਦੇ ਪਰਮਾਣੂ ਹਥਿਆਰ ਦਾ ਮਾਮਲਾ ਚੁੱਕਿਆ ਹੈ।

ਇਮਰਾਨ ਖਾਨ ਨੇ ਐਤਵਾਰ ਨੂੰ ਭਾਰਤ ਦੇ ਪ੍ਰਮਾਣੂ ਹਥਿਆਰ ਦੇ ਭੰਡਾਰ ਤੇ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦਾ ਨੋਟਿਸ ਲੈਣ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਕਿਹਾ ਸੀ ਕਿ ਪਾਕਿਸਤਾਨ ਨਾਲ ਹੁਣ ਸਿਰਫ ਮਕਬ਼ੂਜ਼ਾ ਕਸ਼ਮੀਰ ਨੂੰ ਲੈ ਕੇ ਹੀ ਗੱਲਬਾਤ ਹੋਵੇਗੀ। ਇਸ ਉੱਤੇ ਵੀ ਪਾਕਿਸਤਾਨ ਕੁੱਝ ਭੜਕਿਆ ਹੋਇਆ ਹੈ।

ਇਹ ਵੀ ਪੜੋ: ਸ੍ਰੀ ਅਨੰਦਪੁਰ ਸਾਹਿਬ 'ਚ ਹੜ੍ਹ ਵਰਗੇ ਹਾਲਾਤ, ਬਚਾਅ ਕਾਰਜ 'ਚ ਜੁਟੀ NDRF

ਖਾਨ ਨੇ ਸਿਲਸਿਲੇਵਾਰ ਟਵੀਟ 'ਚ ਕਿਹਾ ਕਿ ਭਾਰਤ ਉੱਤੇ ਹੁਣ ਕੱਟੜ ਹਿੰਦੂ ਵਿਚਾਰਧਾਰਾ 'ਤੇ ਲੀਡਰਸ਼ਿਪ ਨੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਮੁਸਲਿਮਾਂ ਨੂੰ ਮਤਅਧਿਕਾਰ ਤੋਂ ਵਾਝਾ ਰੱਖਿਆ ਜਾ ਰਿਹਾ ਹੈ ਅਤੇ ਆਰਅਐਸਐਸ ਦੇ ਲੋਕ ਗੜਬੜ ਕਰ ਰਹੇ ਹਨ।

ABOUT THE AUTHOR

...view details