ਹੈਦਰਾਬਾਦ:ਭਾਰਤੀ ਫੋਜ ਵਿੱਚ 10ਵੀਂ ਅਤੇ 12ਵੀਂ ਪਾਸ ਉਮੀਦਵਾਰ ਲਈ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਭਾਰਤੀ ਫੋਜ ਬੰਗਾਲ ਇੰਜੀਨੀਅਰ ਗਰੁੱਪ (ਬੀਈਜੀ) ਸੈਂਟਰ ਰੁੜਕੀ ਨੇ ਲੋਅਰ ਡਿਵੀਜ਼ਨ ਕਲਰਕ, ਸਟੋਰਕੀਪਰ, ਕੁੱਕ, ਐਮਟੀਐਸ, ਲਾਸਕਰ ਅਤੇ ਵਾਸ਼ਰਮੈਨ ਸਮੇਤ ਵੱਖ-ਵੱਖ ਗਰੁੱਪ ਬੀ ਅਤੇ ਸੀ ਦੀਆਂ ਪੋਸਟਾਂ 'ਤੇ ਭਰਤੀ ਕੀਤੀ ਜਾ ਰਹੀ ਹੈ। ਇਸ ਲਈ 30 ਅਪ੍ਰੈਲ 2022 ਤੱਕ ਅਰਜੀਆਂ ਦਿੱਤੀ ਜਾ ਸਰਣਗੀਆਂ।
ਇੰਡੀਅਨ ਆਰਮੀ ਗਰੁੱਪ ਸੀ ਭਰਤੀ 2022 ਦੀ ਅਸਾਮੀਆਂ ਦਾ ਵੇਰਵਾ ਦੇਖ ਸਰਦੇ ਹੋ:
ਕੁੱਕ - 19 ਪੋਸਟਾਂ
MTS - 05 ਪੋਸਟ
LDC - 04 ਅਸਾਮੀਆਂ
ਸਟੋਰਕੀਪਰ - 03 ਅਸਾਮੀਆਂ
ਵਾਸ਼ਰਮੈਨ - 03 ਪੋਸਟਾਂ
ਲਸਕਰ - 02 ਪੋਸਟਾਂ
ਤੁਹਾਨੂੰ ਦੱਸ ਦਈਏ ਕਿ ਅਰਜ਼ੀ ਔਫਲਾਈਨ ਮੋਡ ਰਾਹੀਂ ਭਰੀ ਜਾਵੇਗੀ ਅਤੇ ਇਸ ਦੀ ਅੰਤਮ ਮਿਤੀ 30 ਅਪ੍ਰੈਲ ਹੋਵੇਗੀ। ਇਸ ਲਈ ਬਿਨੈ-ਪੱਤਰ ਨੂੰ 30 ਅਪ੍ਰੈਲ ਤੱਕ ਕਮਾਂਡੈਂਟ, ਬੰਗਾਲ ਇੰਜੀਨੀਅਰ ਗਰੁੱਪ ਅਤੇ ਸੈਂਟਰ, ਰੁੜਕੀ, ਹਰਿਦੁਆਰ, ਉੱਤਰਾਖੰਡ- 247667 'ਤੇ ਭੇਜਿਆ ਜਾਣਾ ਜਰੂਰੀ ਹੋਵੇਗਾ। ਇਸ ਲਈ ਕੋਈ ਵੀ ਉਮੀਦਵਾਰ ਜੇਕਰ ਇਸ ਲਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ 30 ਅਪ੍ਰੈਲ ਤੋਂ ਜਰੂਰ ਕਰ ਦੇਵੇ। ਇਸ ਤੋਂ ਇਲਾਵਾ ਅਧਿਕਾਰਕ ਵੇਬਸਾਈਟ 'ਤੇ ਇੱਕ ਵਾਰੀ ਜਰੂਰ ਜਾਵੇ।
ਇਹ ਵੀ ਪੜ੍ਹੋ:ਬੇਰੁਜ਼ਗਾਰਾਂ ਲਈ ਟੈਲੀਗ੍ਰਾਮ ਟੀਵੀ ਚੈਨਲ ਸ਼ੁਰੂ, ਜਾਣੋ ਕਿਵੇਂ ਮਿਲੇਗਾ ਰੁਜ਼ਗਾਰ