ਪੰਜਾਬ

punjab

ETV Bharat / city

ਫ਼ਤਹਿਜੰਗ ਬਾਜਵਾ ਨੇ ਸੱਚ ਕਬੂਲਿਆ

ਫ਼ਤਹਿਜੰਗ ਬਾਜਵਾ ਨੇ ਮੰਤਰੀ ਮੰਡਲ ਦੀ ਬੈਠਕ ਵਿੱਚ ਐਕਸਾਈਜ਼ ਐਕਟ 'ਚ ਕੀਤੀ ਸੋਧ ਦੀ ਤਾਰੀਫ਼ ਕਰਦਿਆਂ ਕਿਹਾ ਕਿ ਨਵਾਂ ਕਾਨੂੰਨ ਬਣਾਉਣ ਨਾਲ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਵਿੱਚ ਡਰ ਦਾ ਮਾਹੌਲ ਪੈਦਾ ਹੋਵੇਗਾ। ਸੂਬੇ ਵਿੱਚ ਲਗਾਤਾਰ ਜ਼ਹਿਰੀਲੀ ਸ਼ਰਾਬ ਵੇਚੀ ਜਾ ਰਹੀ ਸੀ, ਜਿਸ 'ਤੇ ਸਰਕਾਰ ਨੇ ਠੱਲ੍ਹ ਪਾਉਣ ਲਈ ਸਖ਼ਤ ਕਦਮ ਚੁੱਕੇ ਹਨ।

ਫ਼ਤਹਿਜੰਗ ਬਾਜਵਾ ਨੇ ਸੱਚ ਕਬੂਲਿਆ
ਫ਼ਤਹਿਜੰਗ ਬਾਜਵਾ ਨੇ ਸੱਚ ਕਬੂਲਿਆ

By

Published : Mar 2, 2021, 9:52 PM IST

ਚੰਡੀਗੜ੍ਹ: ਫ਼ਤਹਿਜੰਗ ਬਾਜਵਾ ਨੇ ਮੰਤਰੀ ਮੰਡਲ ਦੀ ਬੈਠਕ ਵਿੱਚ ਐਕਸਾਈਜ਼ ਐਕਟ 'ਚ ਕੀਤੀ ਸੋਧ ਦੀ ਤਾਰੀਫ਼ ਕਰਦਿਆਂ ਕਿਹਾ ਕਿ ਨਵਾਂ ਕਾਨੂੰਨ ਬਣਾਉਣ ਨਾਲ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਵਿੱਚ ਡਰ ਦਾ ਮਾਹੌਲ ਪੈਦਾ ਹੋਵੇਗਾ। ਸੂਬੇ ਵਿੱਚ ਲਗਾਤਾਰ ਜ਼ਹਿਰੀਲੀ ਸ਼ਰਾਬ ਵੇਚੀ ਜਾ ਰਹੀ ਸੀ, ਜਿਸ 'ਤੇ ਸਰਕਾਰ ਨੇ ਠੱਲ੍ਹ ਪਾਉਣ ਲਈ ਸਖ਼ਤ ਕਦਮ ਚੁੱਕੇ ਹਨ। ਨਕਲੀ ਸ਼ਰਾਬ ਵੇਚਣ ਵਾਲੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਅਤੇ ਜ਼ਮਾਨਤ ਨਾ ਦੇਣ ਵਾਲੇ ਕਾਨੂੰਨ ਦਾ ਪੰਜਾਬ ਪਹਿਲਾ ਸੂਬਾ ਬਣ ਗਿਆ ਅਤੇ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾ ਰਹੀਆਂ ਹਨ।

ਐਕਸਾਈਜ਼ ਵਿਭਾਗ ਨੂੰ 5 ਹਜ਼ਾਰ ਕਰੋੜ ਦੇ ਹੁੰਦੇ ਨੁਕਸਾਨ 'ਤੇ ਬੋਲਦਿਆਂ ਫਤਹਿਜੰਗ ਬਾਜਵਾ ਨੇ ਕਿਹਾ ਕਿ ਤੇਲੰਗਾਨਾ ਵਰਗੇ ਸੂਬਿਆਂ ਵਿੱਚ ਮਿਊਂਸੀਪਲ ਕਾਰਪੋਰੇਸ਼ਨਾਂ ਹੀ ਐਕਸਾਈਜ਼ ਵਿਭਾਗ ਨੂੰ ਚਲਾਉਂਦੀਆਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਬਣਾਈ ਕਮੇਟੀ ਇਸ ਬਾਰੇ ਵਿਚਾਰ ਕਰ ਰਹੀ ਹੈ। ਜੇਕਰ ਕਮੇਟੀ ਨੂੰ ਹੋਰਨਾਂ ਸੂਬਿਆਂ ਦੇ ਇਹ ਪ੍ਰੋਜੈਕਟ ਫ਼ਾਇਦੇਮੰਦ ਲੱਗਦੇ ਹਨ ਤਾਂ ਸੂਬੇ ਵਿੱਚ ਵੀ ਲਾਗੂ ਕਰ ਦੇਣਾ ਚਾਹੀਦਾ ਹੈ।

ਮੁੱਖ ਮੰਤਰੀ ਵੱਲੋਂ ਪ੍ਰਸ਼ਾਂਤ ਕਿਸ਼ੋਰ ਨੂੰ ਪ੍ਰਿੰਸੀਪਲ ਅਡਵਾਈਜ਼ਰ ਲਗਾਉਣ 'ਤੇ ਜਿੱਥੇ ਵਿਰੋਧੀ ਧਿਰ ਨਿਸ਼ਾਨਾ ਸਾਧ ਰਹੇ ਹਨ ਤਾਂ ਇਸ ਦੌਰਾਨ ਕਾਂਗਰਸੀ ਵਿਧਾਇਕ ਫਤਹਿਜੰਗ ਬਾਜਵਾ ਨੇ ਜ਼ਰੂਰ ਮੰਨਿਆ ਕਿ 2017 ਵਿੱਚ ਪ੍ਰਸ਼ਾਂਤ ਕਿਸ਼ੋਰ ਵੱਲੋਂ ਜੋ ਵਾਅਦੇ ਸਰਕਾਰ ਤੋਂ ਕਰਵਾਏ ਸਨ, ਉਹ ਹੁਣ ਤਕ ਜ਼ਿਆਦਾਤਰ ਪੂਰੇ ਨਹੀਂ ਹੋਏ ਲੇਕਿਨ ਅੱਠ ਮਹੀਨਿਆਂ ਦੌਰਾਨ ਤਕਰੀਬਨ ਸਾਰੇ ਵਾਅਦੇ ਸਰਕਾਰ ਪੂਰੇ ਕਰ ਦੇਵੇਗੀ।

ABOUT THE AUTHOR

...view details